1.5 C
United Kingdom
Saturday, March 7, 2026

More

    ਝੋਨੇ ਦੀ ਖਰੀਦ ਨਾ ਹੋਣ ਅਤੇ ਡੀਏਪੀ ਦੀ ਕਿੱਲਤ ਨੂੰ ਦੂਰ ਕਰਵਾਉਂਣ ਲਈ ਕਿਸਾਨ ਜਥੇਬੰਦੀਆਂ ਨੇ ਕੀਤਾ ਡੀਸੀ ਦਫ਼ਤਰਾਂ ਦਾ ਘਿਰਾਓ

    ਬਠਿੰਡਾ / ਪੰਜਾਬ( ਬਹਾਦਰ ਸਿੰਘ ਸੋਨੀ/ ਪੰਜ ਦਰਿਆ ਯੂਕੇ)ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬਠਿੰਡਾ ਡੀਸੀ ਦਫਤਰ ਦੇ ਅੱਗੇ ਖਤਾਬ ਦਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਭਾਰਤੀ ਕਿਸਾਨ ਯੂਨੀਅਨ ਫਤਿਹ ਪੰਜਾਬ ਡੀਏਪੀ ਦੀ ਆ ਰਹੀ ਘਾਟ ਨੂੰ ਲੈ ਕੇ ਅਤੇ ਝੋਨੇ ਦੀ ਖਰੀਦ ਸਾਂਭ ਸੰਭਾਲ ਨੂੰ ਲੈ ਕੇ ਡੀਸੀ ਦਫਤਰ ਦੇ ਗੇਟ ਦਾ ਘਿਰਾਓ ਕੀਤਾ ਗਿਆ। ਕਿਸਾਨ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਹੀ ਡੀਏਪੀ ਦੀ ਜਿੰਮੇਦਾਰੀ ਨਹੀਂ ਨਿਭਾਈ ਗਈ ਜਿੱਥੇ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨ ਸੜਕਾਂ ਉੱਤੇ ਉਤਰੇ ਹਨ ਲਿਫਟਿੰਗ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।ਉਹਨਾਂ ਕਿਹਾ ਕਿ ਕਣਕ ਦੀ ਬਜਾਈ ਸ਼ੁਰੂ ਹੋ ਚੁੱਕੀ ਹੈ। ਕਿਸਾਨ ਸੁਸਾਇਟੀਆਂ ਵਿੱਚ ਖਾਤੇ ਭਰ ਚੁੱਕੇ ਹਨ। ਪਰ ਡੀਏਪੀ ਨੂੰ ਘਾਟ ਕਾਰਨ ਕਿਸਾਨ ਲਗਾਤਾਰ ਦਫਤਰਾਂ ਦੇ ਗੇੜੇ ਲਾ ਰਹੇ ਹਨ। ਜੇਕਰ ਸਰਕਾਰ ਨੇ ਡੀਏਪੀ ਦਾ ਪ੍ਰਬੰਧ ਨਾ ਕੀਤਾ ਆਉਂਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ। ਪਰਵਾਲੀ ਦੇ ਪ੍ਰਬੰਧ ਦੇ ਲਈ ਸਰਕਾਰ ਵੱਲੋਂ ਬਹੁਤ ਘੱਟ ਮਸ਼ੀਨਰੀ ਤਿਆਰ ਕੀਤੀ ਗਈ ਹੈ। ਛੋਟੇ ਕਿਸਾਨਾਂ ਕੋਲ ਵੱਡੀ ਮਿਸ਼ਨਰੀ ਲੈਣ ਦਾ ਕੋਈ ਪ੍ਰਬੰਧ ਨਹੀਂ ਕਿਸਾਨ ਆਗੂ ਗੁਰਦੀਪ ਸਿੰਘ ਰਾਮਪੁਰਾ ਸੂਬਾ ਸੀਨੀਅਰ ਮੀਤ ਪ੍ਰਧਾਨ ਧਨੇਰ ਮੈਂ ਕਿਹਾ ਕਿ ਪੰਜਾਬ ਸਰਕਾਰ ਸਿਰਫ ਲਾਰਿਆਂ ਤੋਂ ਬਿਨਾਂ ਪੱਲੇ ਕੁਝ ਨਹੀਂ ਸਰਕਾਰ ਦੇ ਕਿਸਾਨ ਯੂਨੀਅਨ ਫਤਿਹ ਨੇ ਕਿਹਾ ਕਿ ਜੇਕਰ ਮਸ਼ੀਨਰੀ ਕਿਸਾਨਾਂ ਕੋਲੇ ਪੂਰੀ ਨਾ ਭੇਜੀ ਗਈ ਤਾਂ ਕਿਸਾਨ ਬੇਬਸ ਹੋ ਕੇ ਪਰਾਲੀ ਨੂੰ ਸਾੜਨਗੇ ਜਿਲ੍ਹਾ ਪ੍ਰਧਾਨ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਜਿਲ੍ਹਾ ਮੀਤ ਪ੍ਰਧਾਨ ਅਤੇ ਜਿਲ੍ਹਾ ਮੀਤ ਪ੍ਰਧਾਨ ਸੁਖਦੇਵ ਸਿੰਘ ਘਾਲੀ, ਸੁਖਦੇਵ ਸਿੰਘ ਢੁਪਾਲੀ, ਗੁਰਦੀਪ ਸਿੰਘ ਨਿੱਕਾ ਨੇ ਕਿਹਾ ਸਰਕਾਰਾਂ ਕਿਸਾਨਾਂ ਨੂੰ ਜਾਣ ਬੁੱਝ ਕੇ ਖਰਾਬ ਕਰ ਰਹੀਆਂ ਹਨ। ਅਸਲ ਵਿੱਚ ਦੋਂਨੇ ਸਰਕਾਰਾਂ ਮਿਲੀਆਂ ਹੋਈਆਂ ਹਨ ਅਤੇ ਜੋ ਮੰਡੀਆਂ ਵਿੱਚ ਝੋਨਾ ਖਰੀਦ ਨਾ ਕਰਕੇ ਪ੍ਰਾਈਵੇਟ ਅਡਾਨੀ ਅਬਾਨੀ ਦੇ ਸ਼ੈਲਰਾਂ ਨੂੰ ਝੋਨਾ ਧੱਕ ਰਹੀਆਂ ਹਨ। ਕਿਸਾਨ ਆਗੂ ਹਰਵਿੰਦਰ ਸਿੰਘ ਫਰੀਦਕੋਟ ਕੋਟਲੀ ਜਿਲਾ ਪ੍ਰਧਾਨ ਬਠਿੰਡਾ ਧਨੇਰ ਨੇ ਕਿਹਾ ਕਿ ਕਿਸੇ ਵੀ ਹਾਲਤ ਦੇ ਵਿੱਚ ਸਰਕਾਰੀ ਮੰਡੀਆਂ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਗੁਰਦਿੱਤ ਸਿੰਘ ਗੁਮਟੀ ਜਿਲਾ ਪ੍ਰਧਾਨ ਬਠਿੰਡਾ, ਜਸਵੀਰ ਸਿੰਘ ਗੁਮਟੀ, ਬਿਕਰ ਸਿੰਘ ਗੁਮਟੀ, ਗੁਰੂ ਸਰ ਪ੍ਰਧਾਨ ਮੱਘਰ ਸਿੰਘ, ਫਤਿਹ ਬਲਵਿੰਦਰ ਸਿੰਘ,ਬਲਵਿੰਦਰ ਸਿੰਘ ਮੀਤ ਪ੍ਰਧਾਨ ਗੁਰੂ ਸਰ, ਗੁਰਨਾਮ ਸਿੰਘ ਮਹਾਰਾਜ ਜਿਲ੍ਹਾ ਜਰਨਲ ਸਕੱਤਰ, ਨਾਹਰ ਸਿੰਘ ਭਾਈ ਰੂਪਾ ਮੀਤ ਪ੍ਰਧਾਨ, ਇਕਬਾਲ ਸਿੰਘ ਜਰਨਲ ਸਕੱਤਰ ਬਲਾਕ ਸੰਗਤ, ਬਲਵੀਰ ਮਰਾਜ, ਸੁਖਵਿੰਦਰ ਸਿੰਘ ਬਲਾਕ ਸਕੱਤਰ, ਮਹਿੰਦਰ ਸਿੰਘ ਬਾਲਿਆਂਵਾਲੀ, ਗੁਰਦੀਪ ਸਿੰਘ ਨਾਥਪੁਰਾ,ਪਾਲਾ ਸਿੰਘ ਸੇਮਾ, ਬਲਵੀਰ ਸਿੰਘ ਪ੍ਰਧਾਨ, ਮਹਿਰਾਜ ਸਿੰਘ,ਜਗਸੀਰ ਸਿੰਘ ਗੁਰੂਸਰ, ਚਰਨ ਸੈਕਟਰੀ ਗੁਰੂਸਰ, ਜਨਰਲ ਸੈਕਟਰੀ ਗੁਰਜੰਟ ਸਿੰਘ, ਗੁਰਜੰਟ ਸਿੰਘ ਗੁਰੂਸਰ ਅਤੇ ਆਪ ਆਗੂ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!