ਲੰਡਨ-ਯੂਕੇ ਵਿੱਚ ਕਾਰੋਬਾਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਬਜਟ ਵਿੱਚ ਐਲਾਨ ਕੀਤੇ ਟੈਕਸ ਵਾਧੇ“ਚਿੰਤਾ ਅਤੇ ਫਿਕਰ ਤੋਂ ਇਲਾਵਾ ਹੋਰ ਕੁਝ ਨਹੀਂ ਦਿੰਦੇ ਹਨ ਅਤੇ ਤਨਖਾਹ ਵਿੱਚ ਵਾਧਾ ਕਰਨ ਅਤੇ ਨਵੀਆਂ ਨੌਕਰੀਆਂ ਪੈਦਾ ਕਰਨ ਲਈ ਰੁਜ਼ਗਾਰਦਾਤਾਵਾਂ ਨੂੰ ਘੱਟ ਨਕਦੀ ਦੇ ਨਾਲ ਛੱਡ ਦੇਣਗੇ। ਜਾਣਕਾਰੀ ਮੁਤਾਬਕ ਚਾਂਸਲਰ ਰੇਚਲ ਰੀਵਜ਼ ਨੇ ਫੈਸਲਾ ਕੀਤਾ ਹੈ ਕਿ ਰਾਸ਼ਟਰੀ ਬੀਮਾ ਦਰ ਵਿੱਚ ਵਾਧਾ ਕਰਨ ਦੇ ਨਾਲ-ਨਾਲ ਮਾਲਕ ਇਸ ਨੂੰ ਭੁਗਤਾਨ ਕਰਨਾ ਸ਼ੁਰੂ ਕਰਨ ਵਾਲੇ ਥਰੈਸ਼ਹੋਲਡ ਨੂੰ ਘਟਾ ਕੇ ਫਰਮਾਂ ਨੂੰ ਉਸਦੇ 40 ਬਿਲੀਅਨ ਪੌਂਡ ਦੇ ਕੁੱਲ ਟੈਕਸ ਵਾਧੇ ਦਾ ਨੁਕਸਾਨ ਝੱਲਣਾ ਪਵੇਗਾ। ਜਿਸ ਦਾ ਸਿੱਧਾ ਅਤੇ ਸਾਫ਼ ਅਰਥ ਹੈ ਕਿ ਬਜਟ ਵਿੱਚ ਟੈਕਸ ਵਾਧੇ ਦੇ ਅੱਧੇ ਤੋਂ ਵੱਧ ਦਾ ਭੁਗਤਾਨ ਰੁਜ਼ਗਾਰਦਾਤਾਵਾਂ ਦੁਆਰਾ ਕੀਤਾ ਜਾਵੇਗਾ, ਜਿਸ ਵਿੱਚ ਉਹ ਕਰਮਚਾਰੀਆਂ ਦੀਆਂ ਉਜਰਤਾਂ ’ਤੇ ਨੈਸ਼ਨਲ ਇੰਸ਼ੋਰੈਂਸ ਵਿੱਚ ਭੁਗਤਾਨ ਕਰਦੇ ਹਨ। ਇਸ ਦੇ ਉਲਟ ਰੀਵਜ਼ ਨੇ ਕਿਹਾ ਕਿ ਰਾਸ਼ਟਰੀ ਬੀਮਾ ਵਾਧੇ ਵਿੱਚ ਵਾਧਾ ਕਰਨਾ ਬੇਸ਼ੱਕ ਮੁਸ਼ਕਲ ਸੀ, ਪਰ ਜਨਤਕ ਸੇਵਾਵਾਂ ਨੂੰ ਫੰਡ ਦੇਣ ਲਈ ਸਹੀ ਚੋਣ ਹੈ। ਇਸ ਵਾਧੇ ਕਾਰਨ ਬੇਸ਼ੱਕ ਛੋਟੀਆਂ ਫਰਮਾਂ ਛੋਟਾਂ ਜਾਂ ਰਾਹਤ ਮਹਿਸੂਸ ਕਰ ਸਕਦੀਆਂ ਹਨ ਪਰ ਨੈਸ਼ਨਲ ਇੰਸ਼ੋਰੈਂਸ ਵਿੱਚ ਵਾਧੇ ਦੇ ਕਾਰੋਬਾਰਾਂ ਲਈ ਵੱਡੇ ਲਾਗਤ ਪ੍ਰਭਾਵ ਹੋਣਗੇ। ਦੱਸ ਦਈਏ ਕਿ ਫਰਮਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੀਆਂ ਵਾਧੂ ਲਾਗਤਾਂ ਆਖਰਕਾਰ ਯੂਕੇ ਦੀ ਆਰਥਿਕਤਾ ਨੂੰ ਵਧਾਉਣ ਦੇ ਸਰਕਾਰ ਦੇ ਟੀਚੇ ਨੂੰ ਪ੍ਰਭਾਵਤ ਕਰ ਸਕਦੀਆਂ ਹਨ।