ਤਲਵੰਡੀ ਸਾਬੋ (ਰੇਸ਼ਮ ਸਿੰਘ ਦਾਦੂ) ਇਲਾਕੇ ਦੀ ਨਾਮੀ ਸੰਸਥਾ ਪੈਰਾਡਾਈਸ ਪਬਲਿਕ ਸਕੂਲ ਸੀਂਗੋ ਨੇ ਵਿੱਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਸਪਲੈਸ਼ ਵਾਟਰ ਪਾਰਕ ਹਿਸਾਰ ਦਾ ਇੱਕ ਰੋਜਾ ਟੂਰ ਲਗਾਇਆ।ਸਕੂਲ ਮੁੱਖੀ ਗੁਰਪ੍ਰੀਤ ਸਿੰਘ ਨੇ ਪ੍ਰੈਸ ਨਾਲ ਗੱਲ ਸਾਂਝੀ ਕਰਦਿਆਂ ਦੱਸਿਆ ਕਿ ਇਸ ਟੂਰ ਤਹਿਤ ਸਕੂਲ ਦੇ ਕੁੱਲ 70 ਵਿਦਿਆਰਥੀਆਂ ਤੇ 15 ਅਧਿਆਪਕ ਸ਼ਾਮਿਲ ਸਨ।ਸਪਲੈਸ਼ ਵਾਟਰ ਪਾਰਕ ਹਿਸਾਰ ਪਹੁੰਚਕੇ ਜਿੱਥੇ ਬੱਚਿਆਂ ਨੇ ਸਭ ਤੋਂ ਪਹਿਲਾਂ ਝੂਲਿਆਂ ਦਾ ਅਨੰਦ ਮਾਣਿਆ ਉਸ ਤੋਂ ਬਾਆਦ ਵਿੱਦਿਆਰਥੀਆਂ ਅਤੇ ਅਧਿਆਪਕਾਂ ਨੇ ਪਾਣੀ ਵਿੱਚ ਵੱਖ ਵੱਖ ਸਲਾਈਡਾਂ ਉੱਪਰ ਖੂਬ ਮਸਤੀ ਕੀਤੀ ਉਥੇ ਹੀ ਦੁਪਿਹਰ ਦੇ ਸ਼ਾਹੀ ਭੋਜਨ ਦਾ ਵੀ ਅਨੰਦ ਲਿਆ।ਵਾਪਸੀ ਸਮੇਂ ਵਿੱਦਿਆਰਥੀਆਂ ਨੇ ਰਸਤੇ ਵਿੱਚ ਪੈਂਦੇ ਅਗਰੋਹਾਂ ਧਾਮ ਵਿਖੇ ਵੱਖ ਵੱਖ ਇਤਿਹਾਸਕ ਗੁਫਾਵਾਂ ਦੇ ਦਰਸ਼ਨ ਕਰਕੇ ਸ਼ਾਮ 7 ਵਜੇ ਸਕੂਲ ਵਾਪਸੀ ਕੀਤੀ।ਇਸ ਸਮੇਂ ਸਮੂਹ ਮਾਪਿਆਂ ਨੇ ਵਿੱਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸੰਸਥਾ ਦੁਆਰਾ ਕੀਤੀ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ। ਇਸ ਸਮੇਂ ਉਨ੍ਹਾਂ ਨਾਲ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ੍ਰ ਜੋਗਿੰਦਰ ਸਿੰਘ ਸ੍ਰ ਨਿਰਮਲ ਸਿੰਘ ਸ੍ਰ ਗੁਰਪ੍ਰੀਤ ਸਿੰਘ ਭਾਕਰ ਸਕੂਲ ਸਟਾਫ ਤੋਂ ਅਧਿਆਪਕ ਸ੍ਰ ਬੀਰਬਲ ਸਿੰਘ ਸ੍ਰ ਜਗਜੀਤ ਸਿੰਘ ਮੈਮ ਮਨਪ੍ਰੀਤ ਕੌਰ ਮੈਮ ਅਮ੍ਰਿਤਪਾਲ ਕੌਰ ਗੁਰਪ੍ਰੀਤ ਕੌਰ ਮੈਮ ਮਨਪ੍ਰੀਤ ਕੌਰ ਸੀਂਗੋ, ਮੈਮ ਰਮਦੀਪ ਕੌਰ ਮੈਂਮ ਗੁਰਸ਼ਰਨ ਕੌਰ ਮੈਮ ਗਗਨਦੀਪ ਕੌਰ ਆਦਿ ਸਮੂਹ ਸਟਾਫ ਹਾਜਰ ਸਨ।