ਝੋਨੇ ਦੀ ਖਰੀਦ ਸਬੰਧੀ ਆ ਰਹੀਆਂ ਮੁਸ਼ਕਲਾਂ ਤੇ ਅਧਿਕਾਰੀਆਂ ਨਾਲ ਕੀਤੀ ਗੱਲਬਾਤ।
ਪਥਰਾਲਾ/ ਬਠਿੰਡਾ( ਬਹਾਦਰ ਸਿੰਘ ਸੋਨੀ/ ਪੰਜ ਦਰਿਆ ਯੂਕੇ) ਝੋਨੇ ਦੀ ਖਰੀਦ ਨਾ ਹੋਣ ਅਤੇ ਬਾਰਦਾਣਾ ਨਾ ਆਉਂਣ ਦੇ ਕਾਰਨ ਅੱਜ ਬੀਕੇਯੂ ਸਿੱਧੂਪੁਰ ਦੇ ਸਮੂਹ ਆਹੁੱਦੇਦਾਰਾਂ ਅਤੇ ਮੈਂਬਰਾਂ ਵਲੋ ਜਸਵੀਰ ਸਿੰਘ ਦੀ ਅਗਵਾਈ ਵਿੱਚ ਅਨਾਜ ਮੰਡੀ ਫੋਕਲ ਪੁਇੰਟ ਪਥਰਾਲਾ ਦਾ ਦੌਰਾ ਕੀਤਾ ਗਿਆ। ਜਿੱਥੇ ਉਹਨਾਂ ਕਿਸਾਨਾਂ ਨਾਲ ਗੱਲਬਾਤ ਕਰਕੇ ਕਿਸਾਨਾਂ ਨੂੰ ਆ ਰਹੀਆਂ ਮੁਸਕਲਾਂ ਸੁਣੀਆਂ ਅਤੇ ਸਬੰਧਿਤ ਅਧਿਕਾਰੀਆਂ ਨਾਲ ਮੌਕੇ ਤੇ ਗੱਲਬਾਤ ਕਰਕੇ ਖਰੀਦ ਕਰਨ ਅਤੇ ਬਾਰਦਾਣੇ ਦੀ ਕਮੀ ਨੂੰ ਪੂਰਾ ਕਰਨ ਦਾ ਅਧਿਕਾਰੀਆਂ ਤੋਂ ਭਰੋਸਾ ਲਿਆ। ਗੱਲਬਾਤ ਦੌਰਾਨ ਜਸਵੀਰ ਸਿੰਘ ਨੇ ਆਖਿਆ ਕਿ ਜੇਕਰ ਸਮੇਂ ਸਿਰ ਖਰੀਦਦਾਰੀ ਨਾ ਕੀਤੀ ਗਈ ਜਾਂ ਮੰਡੀ ਵਿੱਚ ਬਾਰਦਾਣਾ ਨਾ ਪੁੱਜਦਾ ਕੀਤਾ ਗਿਆ ਤਾਂ ਜਲਦੀ ਹੀ ਸੜਕ ਜਾਮ ਕਰਕੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸਿੱਧੂਪੁਰ ਪਥਰਾਲਾ ਇਕਾਈ ਦੇ ਪ੍ਰਧਾਨ ਸੁਖਰਾਜ ਸਿੰਘ ਖਾਜੀ, ਗੁਰਪ੍ਰੀਤ ਸਿੰਘ ਪਾਹੜਾ, ਰਾਜਵਿੰਦਰ ਸਿੰਘ, ਗੁਰਮੀਤ ਸਿੰਘ, ਗੁਰਲਾਲ ਸਿੰਘ ਮੈਂਬਰ, ਸੇਵਕ ਸਿੰਘ ਕੁਟੀ ਵਾਲਾ, ਗੁਰਜੰਟ ਸਿੰਘ, ਹਰਜੀਤ ਸਿੰਘ, ਬਲਵੀਰ ਸਿੰਘ ਮੰਨਾ, ਇਕਬਾਲ ਸਿੰਘ ਸਹਾਰਨ ਬਲਾਕ ਆਗੂ ਡਕੌਂਦਾ ਧਨੇਰ ਆਦਿ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।