ਲੰਡਨ-ਬਰਤਾਨੀਆ ਵਿੱਚ ਕਮਿਊਨੀਕੇਸ਼ਨ ਵਾਚਡੌਗ ਆਫਕਾਮ ਨੇ ਚੇਤਾਵਨੀ ਦਿੱਤੀ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਬੱਚਿਆਂ ਨੂੰ ਆਪਣੇ ਪਲੇਟਫਾਰਮ ’ਤੇ ਸੁਰੱਖਿਅਤ ਰੱਖਣ ਵਿੱਚ ਅਸਫਲ ਰਹਿਣ ਲਈ ਸਜ਼ਾ ਦਾ ਸਾਹਮਣਾ ਕਰਨਗੀਆਂ। ਜਾਣਕਾਰੀ ਮੁਤਾਬਕ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਵਰਗੀਆਂ ਸੇਵਾਵਾਂ ਨੂੰ ਰੈਗੂਲੇਟਰ ਤੋਂ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਉਹ ਨਵੇਂ ਔਨਲਾਈਨ ਸੇਫਟੀ ਐਕਟ ਜੋ ਕਿ ਅਗਲੇ ਸਾਲ ਦੇ ਸ਼ੁਰੂ ਵਿੱਚ ਲਾਗੂ ਹੁੰਦਾ ਹੈ, ਦੀ ਪਾਲਣਾ ਨਹੀਂ ਕਰਦੇ ਹਨ। ਇਨ੍ਹਾਂ ਸ਼ਬਦਾਂ ਦ ਪ੍ਰਗਟਾਵਾ ਆਫਕਾਮ ਦੀ ਮੁੱਖ ਕਾਰਜਕਾਰੀ ਡੇਮ ਮੇਲਾਨੀ ਡਾਵੇਸ ਨੇ ਕੀਤਾ। ਉਹਨਾਂ ਕਿਹਾ ਕਿ ਇਹ ਫਰਮਾਂ ਦੀ ਜ਼ਿੰਮੇਵਾਰੀ ਹੈ ਮਾਪਿਆਂ ਜਾਂ ਬੱਚਿਆਂ ਦੀ ਨਹੀਂ, ਇਹ ਯਕੀਨੀ ਬਣਾਉਣ ਲਈ ਕਿ ਲੋਕ ਆਨਲਾਈਨ ਸੁਰੱਖਿਅਤ ਹਨ। ਜ਼ਿਕਰਯੋਗ ਹੈ ਕਿ ਕੰਪਨੀਆਂ ਕੋਲ ਜੋਖਮ ਮੁਲਾਂਕਣ ਕਰਨ ਅਤੇ ਉਪਭੋਗਤਾਵਾਂ ਦੀ ਸੁਰੱਖਿਆ ਲਈ ਢੁਕਵੇਂ ਬਦਲਾਅ ਕਰਨ ਲਈ ਮਾਰਗਦਰਸ਼ਨ ਨੂੰ ਅੰਤਿਮ ਰੂਪ ਦੇਣ ਤੋਂ ਤਿੰਨ ਮਹੀਨੇ ਦਾ ਸਮਾਂ ਹੋਵੇਗਾ ਕਿਉਂਕਿ ਔਨਲਾਈਨ ਸੇਫਟੀ ਐਕਟ ਦੇ ਕਾਨੂੰਨ ਬਣਨ ਤੋਂ ਬਾਅਦ ਆਫਕਾਮ ਅਭਿਆਸ ਕੋਡਾਂ ਨੂੰ ਇਕੱਠਾ ਕਰ ਰਿਹਾ ਹੈ।