ਲੰਡਨ-ਬਰਤਾਨੀਆ ਦੇ 31 ਸਾਲਾ ਵਨ ਡਾਇਰੈਕਸ਼ਨ ਸਟਾਰ ਲੀਅਮ ਪੇਨ ਦੀ ਅਰਜਨਟੀਨਾ ਵਿੱਚ ਬਿਊਨਸ ਆਇਰਸ ਵਿੱਚ ਇੱਕ ਹੋਟਲ ਦੀ ਤੀਜੀ ਮੰਜ਼ਿਲ ਤੋਂ ਡਿੱਗਣ ਤੋਂ ਬਾਅਦ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਇਸ ਘਟਨਾ ਬਾਰੇ ਇੱਕ ਫੋਨ ਕਾਲ ਆਉਣ ’ਤੇ ਪਤਾ ਲੱਗਿਆ। ਜ਼ਿਕਰਯੋਗ ਹੈ ਕਿ ਪੁਲਿਸ ਦੀ ਜਾਂਚ ਪੜਤਾਲ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਲਿਆਮ ਪੇਨ ਦੀ ਮੌਤ ਬਾਹਰੀ ਅਤੇ ਅੰਦਰੂਨੀ ਖੂਨ ਵਗਣ ਕਾਰਨ ਹੋਈ ਸੀ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਖੇਤਰ ਦਾ ਮੁਆਇਨਾ ਕੀਤਾ ਜਿੱਥੇ ਪੇਨੇ ਡਿੱਗਿਆ ਸੀ ਅਤੇ ਉਨ੍ਹਾਂ ਨੂੰ ਅਲਕੋਹਲ ਅਤੇ ਇੱਕ ਫ਼ੋਨ ਸਮੇਤ ਚੀਜ਼ਾਂ ਮਿਲੀਆਂ। ਉਸ ਦੇ ਕਮਰੇ ਵਿਚੋਂ ਦਵਾਈ ਮਿਲੀ। ਗੌਰਤਲਬ ਹੈ ਕਿ ਐਮਰਜੈਂਸੀ ਮੈਡੀਕਲ ਸੇਵਾਵਾਂ ਦੇ ਡਾਇਰੈਕਟਰ ਅਲਬਰਟੋ ਕ੍ਰੇਸੈਂਟੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਪੇਨੇ ਨੂੰ“ਗੰਭੀਰ ਸੱਟਾਂ”ਲੱਗੀਆਂ ਹਨ ਅਤੇ ਪੋਸਟਮਾਰਟਮ ਕਰਵਾਇਆ ਜਾਵੇਗਾ। ਸ਼੍ਰੀਮਾਨ ਕ੍ਰੇਸੇਂਟੀ ਨੇ ਬਾਲਕੋਨੀ ਤੋਂ ਪੇਨੇ ਦੇ ਡਿੱਗਣ ਦੇ ਹਾਲਾਤਾਂ ਬਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਸਮੇਂ ਪੇਨੇ ਦੀ ਲਾਸ਼ ਨੂੰ ਸ਼ਹਿਰ ਦੇ ਮੁਰਦਾਘਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।