ਜਲੰਧਰ-ਬੀਬੀ ਰਜਨੀ ਜੋ ਕਿ ਇਤਿਹਾਸਕ ਫਿਲਮ ਹੈ ਅਤੇ ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਕਾਫ਼ੀ ਨਾਮਣਾ ਖੱਟ ਰਹੀ ਹੈ ਦੇ ਬਾਅਦ ਹੁਣ ਇਸ ਦੀ ਨਿਰਮਾਣ ਟੀਮ ਵੱਲੋਂ ਆਪਣੀ ਇੱਕ ਹੋਰ ਅਤੇ ਅਗਲੀ ਪੰਜਾਬੀ ਧਾਰਮਿਕ ਫਿਲਮ ’“he Rise Of Sikh Raj’ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ। ‘ਮੇਡ 4 ਫਿਲਮਜ਼’ ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਹ ਫਿਲਮ ਕਾਫ਼ੀ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾਵੇਗੀ, ਜਿਸ ਨੂੰ 28 ਅਗਸਤ 2026 ਨੂੰ ਸਿਨੇਮਾਘਰਾਂ ’ਚ ਪ੍ਰਦਰਸ਼ਿਤ ਕੀਤੇ ਜਾਣ ਦੀ ਯੋਜਨਾ ਬਣਾਈ ਗਈ ਹੈ, ਹਾਲਾਂਕਿ ਇਸ ਫਿਲਮ ਨਾਲ ਜੁੜੀ ਟੀਮ ਚਾਹੇ ਉਹ ਨਿਰਦੇਸ਼ਕ ਹੋਵੇ ਜਾਂ ਫਿਰ ਸਟਾਰ ਕਾਸਟ ਨੂੰ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ ਪਰ ਸੰਭਾਵਨਾ ਹੈ ਕਿ ਇਸ ਨੂੰ ’ਬੀਬੀ ਰਜਨੀ’ ਨਿਰਦੇਸ਼ਿਤ ਕਰ ਚੁੱਕੇ ਅਮਰ ਹੁੰਦਲ ਹੀ ਨਿਰਦੇਸ਼ਿਤ ਕਰ ਸਕਦੇ ਹਨ।ਸੰਗੀਤਕ ਖੇਤਰ ਵਿੱਚ ਵੱਕਾਰੀ ਪੁਜੀਸ਼ਨ ਸਥਾਪਿਤ ਕਰ ਚੁੱਕੀ ’ਅਮਰ ਆਡਿਓ ਮਿਊਜ਼ਿਕ ਕੰਪਨੀ’ ਅਤੇ ’ਮੇਡ 4 ਮਿਊਜ਼ਿਕ’ ਦੇ ਫਾਊਂਡਰ ਪਿੰਕੀ ਧਾਲੀਵਾਲ ਵੱਲੋਂ ਨਿਰਮਿਤ ਕੀਤੀ ਜਾ ਰਹੀ ਉਕਤ ਫਿਲਮ ਮਹਾਰਾਜਾ ਰਣਜੀਤ ਸਿੰਘ ਵੱਲੋਂ ਵਰਸੋਏ ਗਏ ਸਿੱਖ ਰਾਜ ਨੂੰ ਸਿਲਵਰ ਸਕ੍ਰੀਨ ਉਪਰ ਮੁੜ ਪ੍ਰਤੀਬਿੰਬ ਕਰੇਗੀ, ਜਿਸ ਨੂੰ ਸੱਚੀਆਂ ਸਮਕਾਲੀ ਹਾਲਾਤਾਂ ਅਨੁਸਾਰ ਫਿਲਮਾਂਉਣ ਲਈ ਨਿਰਮਾਣ ਟੀਮ ਦੁਆਰਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਲਈ ਕਾਫ਼ੀ ਰਿਸਰਚ ਆਦਿ ਪ੍ਰਕਿਰਿਆ ਵੀ ਅਮਲ ’ਚ ਲਿਆਂਦੀ ਜਾ ਰਹੀ ਹੈ।