ਬੁਲਾਰਿਆਂ ਵਲੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਤੇਜ ਕਰਨ ਦਾ ਸੱਦਾ
ਕੋਟਕਪੂਰਾ-‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਦਾ ਸਥਾਨਕ ਫਰੀਦਕੋਟ ਸੜਕ ’ਤੇ ਸਥਿੱਤ ਹੋਟਲ ਵਿੱਚ 24ਵਾਂ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਾਲ 2024-25 ਦੇ ਨਵੇਂ ਮੈਂਬਰਾਂ ਸੰਜੀਵ ਅਹੂਜਾ (ਕਿੱਟੂ) ਨੂੰ ਪ੍ਰਧਾਨ, ਸੰਦੀਪ ਗੋਇਲ ਸਕੱਤਰ, ਮਨਜੀਤ ਸਿੰਘ ਔਲਖ ਖਜਾਨਚੀ, ਨਛੱਤਰ ਸਿੰਘ ਟੇਲ ਟਵਿਸਟਰ, ਅਮਰਦੀਪ ਸਿੰਘ ਮੱਕੜ ਟੇਮਰ, ਜਗਮੀਤ ਸਿੰਘ ਰਾਜਪੂਤ ਫਸਟ ਵਾਈਸ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਪੀ.ਆਰ.ਓ. ਦੀ ਸਹੁੰ ਚੁਕਾਈ ਗਈ। ਸਭ ਤੋਂ ਪਹਿਲਾਂ ਸੁਰਜੀਤ ਸਿੰਘ ਘੁਲਿਆਣੀ ਵਲੋਂ ਆਏ ਹੋਏ ਮਹਿਮਾਨਾ ਨੂੰ ਜੀ ਆਇਆਂ ਆਖਿਆ ਗਿਆ। ਮਨਜੀਤ ਸਿੰਘ ਲਵਲੀ ਨੇ ਅੱਜ ਦੀ ਕਾਰਵਾਈ ਦੀ ਪ੍ਰਵਾਨਗੀ ਦੇਣ ਉਪਰੰਤ ਮੈਡਮ ਨੀਰੂ ਗੋਇਲ ਵਲੋਂ ਪ੍ਰਾਥਨਾ ਅਤੇ ਧਵੱਜ ਵੰਦਨਾ ਪੜੀ ਗਈ। ਮੁੱਖ ਬੁਲਾਰੇ ਐੱਚ.ਜੇ.ਐੱਸ. ਖੇੜਾ ਨੇ ਲਾਇਨਿਜਮ ਬਾਰੇ ਜਾਣਕਾਰੀ ਦਿੱਤੀ, ਉਪਰੰਤ ਇੰਜੀ ਭੁਪਿੰਦਰ ਸਿੰਘ ਕਮੋ ਨੇ ਕਲੱਬ ਦੀ ਰਿਪੋਰਟ ਪੜੀ। ਰਵਿੰਦਰਪਾਲ ਗੋਇਲ ਪੀ.ਡੀ.ਜੀ. ਵਲੋਂ ਦੋ ਨਵੇਂ ਮੈਂਬਰਾਂ ਡਾ. ਹਰਿੰਦਰ ਸਿੰਘ ਹਰੀਨੌ ਅਤੇ ਪਿ੍ਰੰਸੀਪਲ ਅਜੇ ਗੁਪਤਾ ਨੂੰ ਲਾਇਨਿਜਮ ਬਾਰੇ ਜਾਣਕਾਰੀ ਦੇਣ ਉਪਰੰਤ ਸਹੁੰ ਚੁਕਾਈ। ਅੰਮਿ੍ਰਤਪਾਲ ਸਿੰਘ ਵੀ.ਡੀ.ਜੀ. ਇੰਸਟਾਲੇਸ਼ਨ ਅਫਸਰ ਸਾਲ 2024-25 ਦੀ ਨਵੀਂ ਟੀਮ ਨੂੰ ਉਹਨਾਂ ਦੀਆਂ ਜਿੰਮੇਵਾਰੀਆਂ ਦੱਸਦਿਆਂ ਉਹਨਾਂ ਦੇ ਅਹੁਦੇ ਦੀ ਸਹੁੰ ਚੁਕਾਈ ਗਈ। ਮੁੱਖ ਮਹਿਮਾਨ ਵਿਨੋਦ ਖੰਨਾ ਪਾਸਟ ਇੰਟਰਨੈਸ਼ਨਲ ਦਿੱਲੀ ਵਲੋਂ ਵੀ ਲਾਇਨਿਜਮ ਅਤੇ ਮੌਜੂਦਾ ਹਲਾਤਾਂ ਬਾਰੇ ਦੱਸਦਿਆਂ ਸੁਚੇਤ ਕਰਦਿਆਂ ਆਖਿਆ ਕਿ ਸਮਾਂ ਮਾਨਵਤਾ ਦੀ ਸੇਵਾ ਦੀ ਮੰਗ ਕਰਦਾ ਹੈ। ਉਹਨਾਂ ਪਰਿਵਾਰਕ ਮੈਂਬਰਾਂ ਨੂੰ ਰਿਸ਼ਤੇਦਾਰੀਆਂ ਦਾ ਅਹਿਸਾਸ ਕਰਵਾਉਣ ਬਾਰੇ ਸਮਝਾਇਆ, ਕਿਉਂਕਿ ਅਸੀਂ ਆਪਣੇ ਫਰਜ਼ਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਚੰਗੇ ਪ੍ਰੋਜੈਕਟ ਲਾ ਕੇ ਮਨੁੱਖਤਾ ਦੀ ਸੇਵਾ ਕੀਤੀ ਜਾਵੇ, ਬੀ.ਕੇ. ਸੂਦ ਪੀ.ਡੀ.ਜੀ. ਨੇ ਕਲੱਬ ਵਲੋਂ ਕੀਤੇ ਪੋ੍ਰਗਰਾਮ ਦੀ ਭਰਪੂਰ ਸ਼ਲਾਘਾ ਕੀਤੀ। ਨਵੀਂ ਟੀਮ ਨੂੰ ਪਿੰਨ ਲਾ ਕੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸੁਰਜੀਤ ਸਿੰਘ ਘੁਲਿਆਣੀ ਨੂੰ ਇੰਟਰਨੈਸ਼ਨਲ ਪਿੰਨ ਲਾਇਆ ਗਿਆ। ਖੂਨਦਾਨ ਦੇ ਖੇਤਰ ਵਿੱਚ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਨੂੰ 61 ਵਾਰ ਖੂਨਦਾਨ ਕਰਨ ’ਤੇ ਪੰਜਾਬ ਸਰਕਾਰ ਵਲੋਂ ਪਟਿਆਲਾ ਵਿਖੇ ਸਟੇਟ ਐਵਾਰਡ ਨਾਲ ਸਨਮਾਨਿਤ ਕਰਨ ’ਤੇ ਖੁਸ਼ੀ ਜਾਹਰ ਕਰਦਿਆਂ ਅਤੇ ਮੁਬਾਰਕਬਾਦ ਦਿੰਦਿਆਂ ਕਲੱਬ ਵਲੋਂ ਵੱਖਰੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਖੂਨਦਾਨ ਦੇ ਖੇਤਰ ਵਿੱਚ ਵਧੀਆ ਸੇਵਾਵਾਂ ਬਦਲੇ ਰਮੇਸ਼ ਸਿੰਘ ਗੁਲਾਟੀ ਦੇ ਪਰਿਵਾਰ ਨੂੰ ਵੀ ਪੰਜਾਬ ਸਰਕਾਰ ਅਤੇ ਕਲੱਬ ਵਲੋਂ ਵੱਖਰੇ ਤੌਰ ’ਤੇ ਸਨਮਾਨਿਤ ਕਰਨ ਦੀ ਖੁਸ਼ੀ ਸਾਂਝੀ ਕੀਤੀ ਗਈ। ਮਾਸਟਰ ਸੈਰੇਮਨੀ ਡਾ ਸੁਨੀਲ ਛਾਬੜਾ ਨੇ ਬਾਖੂਬੀ ਨਿਭਾਈ। ਸਹੁੰ ਚੁੱਕ ਸਮਾਗਮ ਵਿੱਚ ਕਲੱਬ ਦੇ ਮੈਂਬਰ ਸਮੇਤ ਪਰਿਵਾਰ, ਲਾਇਨਜ਼ ਕਲੱਬ ਮੁਕਤਸਰ ਆਜਾਦ ਦੇ ਮੈਂਬਰ, ਲਾਇਨਜ ਕਲੱਬ ਫਰੀਦਕੋਟ ਤੋਂ ਇੰਜੀ ਰਾਜੀਵ ਗੋਇਲ ਪੀ.ਡੀ.ਜੀ., ਵਿਨੋਦ ਮਿੱਤਲ, ਟੀ.ਐੱਨ ਗਰੋਵਰ ਪੀ.ਡੀ.ਜੀ. ਮੋਗਾ ਵੀ ਹਾਜਰ ਸਨ। ਭੁਪਿੰਦਰ ਸਿੰਘ ਪਾਲੀ ਮੱਕੜ ਨੇ ਸਾਰੇ ਮਹਿਮਾਨਾ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਕੋਈ ਵੀ ਮੈਂਬਰ ਰਾਤ ਦਾ ਖਾਣਾ ਖਾਧੇ ਤੋਂ ਬਿਨਾ ਨਾ ਜਾਵੇ। ਮੀਟਿੰਗ ਵਿੱਚ ਆਰ.ਐੱਸ. ਰਾਣਾ, ਗੁਰਮੀਤ ਸਿੰਘ ਮੀਤਾ, ਪਰਮਜੀਤ ਸਿੰਘ ਮੱਕੜ ਆਦਿ ਵੀ ਹਾਜਰ ਸਨ।