ਸ਼ਹੀਦਾਂ ਦੀਆਂ ਕੁਬਾਨੀਆਂ ਤੇ ਦੇਸ਼ ਨੂੰ ਮਾਣ-ਬਾਬਾ ਤਿਲੋਕੇਵਾਲਾ
ਕਾਲਾਂਵਾਲੀ/ਸਿਰਸਾ-ਰੇਸ਼ਮ ਸਿੰਘ ਦਾਦੂ: ਪਿੰਡ ਕੇਵਲ ਦੇ ਇਤਿਹਾਸਿਕ ਗੁਰਦੁਆਰਾ ਪੈਂਤੜਾ ਸਾਹਿਬ ਵਿਖੇ ਸ਼ਹੀਦ ਫੌਜੀ ਜਸਪਾਲ ਸਿੰਘ (ਚਾਰ ਮੈਕ ਇਨਫੈਂਟਰੀ ਫਸਟ ਸਿੱਖ ਫਿਰੋਜ਼ਪੁਰ) ਦੇ ਪਹਿਲੇ ਯਾਦਗਾਰੀ ਸਮਾਗਮ ਦੌਰਾਨ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਬੋਲਦਿਆਂ ਹਲਕਾ ਕਾਲਾਂਵਾਲੀ ਦੇ ਕਾਂਗਰਸੀ ਵਿਧਾਇਕ ਸੀਸ਼ਪਾਲ ਕੇਹਰਵਾਲਾ ਨੇ ਕਿਹਾ ਕਿ ਅਮਰ ਸ਼ਹੀਦ ਜਸਪਾਲ ਸਿੰਘ ਦੀਆਂ ਭਾਰਤੀ ਫੌਜ ਨੂੰ ਦਿੱਤੀਆਂ ਸੇਵਾਵਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਸ਼ਹੀਦ ਜਸਪਾਲ ਸਿੰਘ ਦੀ ਯਾਦ ਵਿਚ ਸਕੂਲ ਦਾ ਨਾਮ ਰੱਖਣ ਦਾ ਵਿਸਵਾਸ਼ ਵੀ ਦਵਾਇਆ। ਇਸ ਮੌਕੇ ਪ੍ਰਮੁੱਖ ਸਿੱਖ ਆਗੂ ਅਤੇ ਗੁਰਦੁਆਰਾ ਨਿਰਮਲ ਸਰ ਸਾਹਿਬ ਤਿਲੋਕੇਵਾਲਾ ਦੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਨੇ ਕਿਹਾ ਕਿ ਸ਼ਹੀਦ ਸਾਰੀਆਂ ਕੌਮਾਂ ਦੇ ਸਾਂਝੇ ਹੁੰਦੇ ਹਨ। ਉਨਾ ਕਿਹਾ ਕਿ ਸ਼ਹੀਦ ਜਸਪਾਲ ਸਿੰਘ ਦੀ ਯਾਦ ਵਿੱਚ ਉਸਾਰੀ ਗਈ ਲਾਇਬਰੇਰੀ ਤੋਂ ਨਗਰ ਨਿਵਾਸੀਆਂ ਨੂੰ ਵਧੇਰੇ ਲਾਭ ਮਿਲਣਗੇ। ਇਸ ਸਮਾਗਮ ਦੌਰਾਨ ਸ਼ਹੀਦ ਜਸਪਾਲ ਸਿੰਘ ਯਾਦਗਾਰੀ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਅਤੇ ਮੈਡਲ ਵੀ ਦਿੱਤੇ ਗਏ। ਸਮਾਗਮ ਦੇ ਮੰਚ ਸੰਚਾਲਕ ਮਾਸਟਰ ਸੁਰਿੰਦਰ ਪਾਲ ਸਿੰਘ ਦਾ ਕਹਿਣਾ ਸੀ ਕਿ ਕਾਲਾਂਵਾਲੀ ਖੇਤਰ ਵਿੱਚ ਵਿੱਦਿਆ ਦਾ ਪ੍ਰਚਾਰ ਪ੍ਰਸਾਰ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸ ਸਮਾਗਮ ਵਿੱਚ ਭਾਗ ਲੈਣ ਵਾਲਿਆਂ ਵਿੱਚ ਸ਼ਹੀਦ ਦੇ ਪਿਤਾ ਹਰਵੰਸ ਸਿੰਘ( ਮੱਖਣ) ਸੰਤ ਸ਼ਿਵਾਨੰਦ ਕੇਵਲ, ਹਲਕਾ ਕਾਲਾਂਵਾਲੀ ਦੇ ਵਿਧਾਇਕ ਸੀਸਪਾਲ ਕੇਹਰਵਾਲਾ, ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ,ਪਿੰਡ ਕੇਵਲ ਦੇ ਸਰਪੰਚ ਗੁਰਪ੍ਰੀਤ ਸਿੰਘ ਚੀਮਾ, ਸਕੂਲ ਦੇ ਮੁਖੀ ਹਰਬਾਦਲ ਸਿੰਘ, ਗੁਰਦੀਪ ਸਿੰਘ ਪੀਟੀਆਈ, ਤਰਕਸ਼ੀਲ ਆਗੂ ਮਾ: ਅਜਾਇਬ ਸਿੰਘ ਜਲਾਲਆਣਾ, ਕਿਸਾਨ ਆਗੂ ਬਲਵੰਤ ਸਿੰਘ ਕੇਵਲ, ਮਾ: ਸੁਖਦੇਵ ਸਿੰਘ, ਜੰਟਾ ਸਿੰਘ ਪਟਵਾਰੀ ਤੋ ਬਿਨਾਂ ਸ਼ਹੀਦ ਜਸਪਾਲ ਸਿੰਘ ਨਾਲ ਫੌਜ ਵਿੱਚ ਤਾਇਨਾਤ ਉਹਨਾਂ ਦੇ ਫੌਜੀ ਮਿੱਤਰ, ਸ਼ਹੀਦ ਦੇ ਮਾਤਾ ਹਰਦੀਪ ਕੌਰ ਸਮੇਤ ਮਾਤਾਵਾਂ ਭੈਣਾਂ ਅਤੇ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।