ਅਮਰਜੀਤ ਚੀਮਾ

ਜੈ ਹਿੰਦ ਵਾਲਾ ਨਾਹਰਾ ਲੋਕੋ
ਸਿੰਘਾਂ ਤੇ ਨਾ ਢੁਕਦਾ ਏ .
ਫਤਿਹ ਬੁਲਾ ਕੇ ਵਿਚ ਮੈਦਾਨੇ
ਸਿੰਘ ਗੁਰੂ ਦਾ ਬੁੱਕਦਾ ਏ .
ਵਾਰ ਚੰਡੀ ਦੀ ਪੜ ਨਾਲ ਜੋਸ਼ ਦੇ
ਹਥਿਆਰ ਖਾਲਸਾ ਚੁੱਕਦਾ ਏ .
ਜੈ ਹਿੰਦ ਵਾਲਾ ਨਾਹਰਾ ਲੋਕੋ.
ਸਿੰਘਾਂ ਤੇ ਨਾ ਢੁਕਦਾ ਏ .
ਡੋਲੇ ਫਰਕਣ ਮੁੱਛਾਂ ਕੁੰਢੀਆਂ
ਦੇਖ ਵੈਰੀ ਫਿਰ ਲੁਕਦਾ ਏ .
ਸਵਾ ਲੱਖ ਦੇ ਕਰੇ ਉਹ ਡੱਕਰੇ
ਰੋਕਿਆਂ ਨਾ ਹੁਣ ਰੁਕਦਾ ਏ .
ਲੱਖਾਂ ਮਾਰੋ ਸਿੰਘ ਜ਼ਾਲਮੋਂ
ਸਿੰਘ ਕਦੇ ਨਾ ਮੁਕਦਾ ਏ
ਜੈ ਹਿੰਦ ਵਾਲਾ ਨਾਹਰਾ ਲੋਕੋ
ਸਿੰਘਾਂ ਤੇ ਨਾ ਢੁਕਦਾ ਏ .
ਨੇਜ਼ੇ ਬਰਛੇ ਤਲਵਾਰਾਂ ਚਮਕਣ
ਧਰਤ ਖੂਨ ਨਾਲ ਰੰਗਦਾ ਏ .
ਕਰਜ਼ ਕੋਈ ਉਹ ਸਿਰ ਨਾ ਰੱਖੇ
ਚੁਣ ਚੁਣ ਵੈਰੀ ਡੰਗਦਾ ਏ .
ਸਿਰ ਵੈਰੀ ਦੇ ਵੱਢ ਖ਼ਾਲਸਾ
ਨੇਜ਼ਿਆਂ ਉਤੇ ਟੰਗਦਾ ਏ .
ਜੈ ਹਿੰਦ ਵਾਲਾ ਨਾਹਰਾ ਲੋਕੋ
ਭੀਖ ਜਾਨ ਦੀ ਮੰਗਦਾ ਏ .
ਮਰਨੋ ਮੂਲ ਨਾ ਡਰੇ ਖਾਲਸਾ
ਸਿਦਕੋਂ ਨਾ ਇਹ ਡੋਲਦਾ ਏ .
ਬੰਦ ਬੰਦ ਕਟਵਾ ਕੇ ਚੀਮਾ
ਫਤਿਹ ਗੁਰੂ ਦੀ ਬੋਲਦਾ ਏ .
ਦੂਰੋਂ ਬਾਣੇ ਤਕ ਸਿੰਘਾਂ ਦੇ
ਸਾਹ ਜ਼ਾਲਮ ਦਾ ਸੁਕਦਾ ਏ .
ਜੈ ਹਿੰਦ ਵਾਲਾ ਨਾਹਰਾ ਲੋਕੋ
ਸਿੰਘਾਂ ਤੇ ਨਾ ਢੁਕਦਾ ਏ .