• ਖੇਡ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ।
ਸੁਖਮੰਦਰ ਹਿੰਮਤਪੁਰੀ, ਨਿਹਾਲ ਸਿੰਘ ਵਾਲਾ।
ਖੇਡ ਜਗਤ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਗੱਗੀ ਲੋਪੋਂ ਦਾ ਦਿਹਾਂਤ ਹੋ ਗਿਆ। ਜਿਉੰ ਹੀ ਗੱਗੀ ਲੋਪੋਂ ਦੀ ਮੌਤ ਦੀ ਖ਼ਬਰ ਸੋਸਲ ਮੀਡੀਆ ‘ਤੇ ਵਾਇਰਲ ਹੋਈ ਤਾਂ ਖੇਡ ਪ੍ਰੇਮੀਆਂ ਵੱਲੋਂ ਗੱਗੀ ਲੋਪੋਂ ਦੀ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸੂਤਰਾਂ ਮੁਤਾਬਕ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਗੱਗੀ ਲੋਪੋਂ ਦਾ ਬੀਤੀ ਰਾਤ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ।ਇੱਥੇ ਜਿਕਰਯੋਗ ਹੈ ਕਿ ਗੱਗੀ ਲੋਪੋਂ ਨੇ ਮਰਹੂਮ ਕਬੱਡੀ ਖਿਡਾਰੀ ਹਰਜੀਤ ਬਾਜਾਖਾਨਾ ਨਾਲ ਵੀ ਕਬੱਡੀ ਗਰਾਉਂਡ ਵਿੱਚ ਧੁੰਮਾ ਪਾਈ ਰੱਖੀਆਂ। ਗੱਗੀ ਲੋਪੋਂ ਨੇ ਦੋ ਦਹਾਕੇ ਕਬੱਡੀ ਖੇਡ ਕੇ ਖੇਡਣ ਪ੍ਰੇਮੀਆਂ ਅੰਦਰ ਆਪਣੀ ਪਹਿਚਾਣ ਬਨਾਈ ਰੱਖੀ। ਪਰ ਪਿਛਲੇ ਕਈ ਸਾਲਾਂ ਤੋਂ ਗੱਗੀ ਲੋਪੋਂ ਖੇਡ ਗਰਾਉਂਡ ਤੋਂ ਦੂਰ ਰਹੇ।ਅੱਜ ਜਦੋਂ ਗੱਡੀ ਲੋਪੋਂ ਦੀ ਮੌਤ ਦੀ ਖ਼ਬਰ ਸੁਣੀ ਤਾਂ ਕਬੱਡੀ ਖਿਡਾਰੀਆਂ ਨੇ ਮਾਂ ਖੇਡ ਕਬੱਡੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਦੁੱਖ ਪ੍ਰਗਟ ਕੀਤਾ ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਲਵੰਤ ਗੱਗੂ,ਦੀਪ ਹਿੰਮਤਪੁਰਾ, ਸਿਕੰਦਰ ਹਿੰਮਤਪੁਰਾ, ਨਾਮਧਾਰੀ ਸਪੋਰਟਸ ਕਲੱਬ ਦੇ ਪ੍ਰਧਾਨ ਲਖਵੀਰ ਲੱਖੀ, ਮਸ਼ਹੂਰ ਕਬੱਡੀ ਕੁਮੈਟਰ ਬਿੱਟੂ ਸੈਦੋਕੇ ਨੇ ਦੁੱਖ ਪ੍ਰਗਟ ਕੀਤਾ। ਸਾਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਿਆ ਹਲਕਾ ਨਿਹਾਲ ਸਿੰਘ ਵਾਲਾ ਅਤੇ ਸਮੁੱਚਾ ਕਬੱਡੀ ਖੇਡ ਜਗਤ ਪਰਿਵਾਰ ਨਾਲ ਦੁੱਖ ਦੀ ਘੜ੍ਹੀ ਵਿੱਚ ਸ਼ਾਮਿਲ ਹੈ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਸਾਡੇ ਵੀਰ ਗੱਗੀ ਲੋਪੋ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਸਥਾਨ ਬਖਸ਼ਣ ..ਭੁਪਿੰਦਰ ਸਿੰਘ ਸਾਹੋਕੇ ਨਾਲ ਸਾਧੂ ਸਿੰਘ ਡੀ ਪੀ ਕੋਚ, ਹਰਪ੍ਰੀਤ ਬਾਬਾ ਕੋਚ ਇੰਡੀਆ ਟੀਮ, ਚੈਨਾ ਸਿੱਧਵਾਂ, ਕਾਲਾ ਗਾਜੀਆਣਾ, ਰਾਜਾ ਗਾਜੀਆਣਾ, ਮੇਜਰ ਚੜਿਕ, ਬੱਬਲੀ ਚੜਿਕ, ਗੁਰਮੀਤ ਕੁੱਸਾ, ਬਾਜ਼ ਕਾਉਂਕੇ, ਵੈਲੀ ਚੂਹੜਚੱਕ, ਗੁਲਜਾਰ ਸਿੱਧਵਾਂ, ਫੌਜੀ ਰੌਂਤਾ, ਭੀਮਾ ਦੀਨਾ, ਗਾਗੋ ਦੀਨਾ, ਸ਼ਰਾਬੀ ਪੱਤੋ, ਹਰਵਿੰਦਰ ਦੀਨਾ, ਅਮਰਾ ਪੱਤੋ, ਤੇਜੀ ਰਾਮੂੰਵਾਲਾ ਅਤੇ ਸਮੂਹ ਕਬੱਡੀ ਖਿਡਾਰੀ ਅੱਜ ਉਹਨਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਏ।