6.9 C
United Kingdom
Saturday, March 7, 2026

More

    ਬੜਾ ਔਖਾ ਏ….

    ਕੁਲਵੰਤ ਘੋਲੀਆ

    ਕਵੀ ਬਣਨਾ ਬੜਾ ਔਖਾ ਏ।
    ਦਿਲ ਦੇ ਕਿਸੇ ਕੋਨੇ ਛੁਪੀ ਤਸਵੀਰ।
    ਅੱਖਾਂ ਸਾਹਮਣੇ ਆਉਂਦੀ ।
    ਤਾਂ ਲਿਖਣ ਲੱਗਾ
    ਮੈਂ, ਉਹ ਤੇ ਕਹਾਣੀ
    ਅਣਜਾਣ ਰਾਹਾਂ, ਤੇ ਗੁਆਚਾ।
    ਵਿਸਾਰਨ ਲੱਗਾ
    ਇਸ ਦੁਨੀਆਂ ਨੂੰ ।
    ਅਚਾਨਕ ਹਵਾ ਕੰਨ ਚ,ਆ ਬੋਲੀ।
    ਬੱਸ ਆਹੀ ਕੁਝ ਬਚਿਆ ਲਿਖਣ ਨੂੰ ।
    ਕੀ ਤੈਨੂੰ ਦਿਸਦਾ ਨਹੀਂ?
    ਔਰਤ ਦਾ ਦਰਦ
    ਗਰੀਬ ਦਾ ਦਰਦ
    ਮਿਹਨਤ ਕਸ਼
    ਮਜ਼ਲੂਮਾਂ ਦਾ ਦਰਦ
    ਕਲਮ ਰੁਕ ਗਈ
    ਸਮਾਂ ਜਾਗਣ ਦਾ ਏ
    ਇਨਕਲਾਬ ਦਾ ਏ
    ਸੂਰਜ ਅਸਤ ਨਹੀਂ ਹੋਇਆ
    ਬਸ ਸਾਡੇ ਹਿੱਸੇ ਦੀ ਰੋਸ਼ਨੀ
    ਅਸੀਂ ਪਹਿਚਾਣ ਹੀ ਨਹੀਂ ਰਹੇ
    ਜਮੀਨੀ ਹਕੀਕਤ ਨੇ ਝੰਜੋੜ
    ਸੁਪਨਿਆਂ ਵਿਚੋਂ ਬਾਹਰ ਮਾਰਿਆ
    ਸੱਚੀ
    ਕਵੀ ਬਣਨਾ ਬੜਾ ਅੋਖਾ ਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!