ਬਿੱਟੂ ਮਹਿਤਪੁਰੀ
ਤੂੰ ਮਨ ਦੀਆਂ ਬਾਤਾਂ ਹੁਣ ਬੰਦ ਕਰ ਦੇ।
ਭੁੱਖਿਆਂ ਲਈ ਅੰਨ ਦਾ ਪੑਬੰਧ ਕਰ ਦੇ।
ਗੱਲੀਂ ਬਾਤੀ ਨਾ ਢਿੱਡ ਕਿਸੇ ਦੇ ਭਰਨੇ,
ਲੋਕਾਂ ਦਾ ਦਾਨ, ਲੋਕਾਂ ਦੇ ਵੱਲ ਕਰ ਦੇ।
ਬਹੁਤ ਸੁਣ ਲਈਆਂ ,ਗੱਪੀਆ ਗੱਪਾਂ,
ਸਿਆਸੀ ਖੇਲ ਆਪਣਾ ਬੰਦ ਕਰ ਦੇ।
ਕਰੋਨੇ ਨਾਲ ਘੱਟ,ਭੁੱਖੇ ਵੱਧ ਮਰਨਗੇ,
ਘਰਾਂ ‘ ਚ ਡੱਕ ਲੋਕ ਤੂੰ ,ਤੰਗ ਕਰ ਤੇ।
ਮਹਿਤਪੁਰੀ ‘ ਲੋਕਾਂ ਦੀ ਆਵਾਜ਼ ਬਣ,
ਆਵਾਜ਼ ਲੋਕਾਂ ਦੀ, ਤੂੰ ਬੁਲੰਦ ਕਰ ਦੇ।