?ਕੁਸਟ ਰੋਗੀਆਂ ਵਾਸਤੇ ਬਣੀ mw ਦਵਾਈ ਦਾ ਕਰੋਨਾ ਵਾਇਰਿਸ ਮਰੀਜਾਂ ‘ਤੇ ਹੋ ਰਿਹਾ ਹੈ ਤਜ਼ਰਬਾ।
?ਨਤੀਜ਼ੇ ਹੋ ਸਕਦੇ ਹਨ ਸੁਖਦਾਈ
ਚੰਡੀਗੜ੍ਹ (ਪੰਜ ਦਰਿਆ ਬਿਊਰੋ)
ਕੋਰੋਨਾ ਦਾ ਇਲਾਜ ਕੁਸ਼ਟ ਰੋਗ ਦੀ ਦਵਾਈ ਐੱਮਡਬਲਯੂ ਵੈਕਸੀਨ ਨਾਲ ਹੋਣਾ ਸੰਭਵ ਹੈ। ਕੁਸ਼ਠ ਰੋਗ ‘ਚ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਇਸ ਵੈਕਸੀਨ ਦਾ ਚੰਡੀਗੜ੍ਹ ਪੀਜੀਆਈ ਨੇ ਚਾਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ‘ਤੇ ਤਜਰਬਾ ਕੀਤਾ ਹੈ। ਇਨ੍ਹਾਂ ਮਰੀਜ਼ਾਂ ਨੂੰ ਲਗਾਤਾਰ ਤਿੰਨ ਦਿਨ ਤਕ ਐੱਮਡਬਲਯੂ ਵੈਕਸੀਨ ਦੇ ਕੇ ਕੋਰੋਨਾ ਵਾਇਰਸ ਦੀ ਲਾਗ ਦਾ ਇਲਾਜ ਕੀਤਾ ਗਿਆ। ਨਤੀਜੇ ਬਿਹਤਰ ਆਏ ਹਨ ਤੇ ਇਹ ਚਾਰੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪਹਿਲਾਂ ਤੋਂ ਮੈਡੀਕਲ ਕੰਡੀਸ਼ਨ ਕਾਫ਼ੀ ਸੁਧਰੀ ਹੈ ਜੋ ਕਿ ਜਲਦ ਠੀਕ ਹੋ ਜਾਣਗੇ।
ਪੀਜੀਆਈ ਦੇ ਡਾਇਰੈਕਟਰ ਸਪ੍ਰੋ. ਜਗਤਰਾਮ ਨੇ ਦੱਸਿਆ ਕਿ ਇਸ ਟ੍ਰਾਇਲ ਦੀ ਬੀਤੇ ਦਿਨੀਂ ਮਨਜ਼ੂਰੀ ਮਿਲੀ ਸੀ ਤੇ ਇਸ ਤੋਂ ਬਾਅਦ ਟ੍ਰਾਇਲ ਸ਼ੁਰੂ ਕੀਤਾ ਗਿਆ। ਪੀਜੀਆਈ ਦੇ ਕੋਵਿਡ ਵਾਰਡ ‘ਚ ਦਾਖਲ ਕੋਰੋਨਾ ਪਾਜ਼ੇਟਿਵ ਹੋਰ ਮਰੀਜ਼ਾਂ ‘ਤੇ ਵੀ ਜਲਦੀ ਐੱਮਡਬਲਯੂ ਵੈਕਸੀਨ ਦਾ ਟ੍ਰਾਇਲ ਕੀਤਾ ਜਾਵੇਗਾ।
ਭਾਰਤ ਸਰਕਾਰ ਵੱਲੋਂ ਸਾਲ 2020 ‘ਚ ਪਦਮਸ਼੍ਰੀ ਐਵਾਰਡ ਨਾਲ ਨਿਵਾਜ਼ੇ ਗਏ ਪੀਜੀਆਈ ਦੇ ਪਲਮੋਨਰੀ ਵਿਭਾਗ ਦੇ ਐੱਚਓਡੀ ਡਾ. ਦਿਗੰਬਰ ਬੇਹੇਰਾ ਨੇ ਦੱਸਿਆ ਕਿ ਐੱਮਡਬਲਯੂ ਵੈਕਸੀਨ ਕੋਰੋਨਾ ਪਾਜੇਟਿਵ ਮਰੀਜ਼ਾਂ ਲਈ ਸੁਰੱਖਿਅਤ ਹੈ। ਟ੍ਰਾਇਲ ‘ਚ ਮੁੱਢਲੀ ਸਫ਼ਲਤਾ ਮਿਲੀ ਹੈ। ਡਾ. ਬੇਹੇਰਾ ਨੇ ਕਿਹਾ ਕਿ ਫਿਲਹਾਲ ਇਹ ਕਹਿਣਾ ਗ਼ਲਤ ਹੋਵੇਗਾ ਕਿ ਇਸ ਵੈਕਸੀਨ ਨਾਲ ਕੋਰੋਨਾ ਪਾਜੇਟਿਵ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਣਗੇ। ਹਾਲੇ ਇਸ ‘ਤੇ ਪੀਜੀਆਈ ਟ੍ਰਾਇਲ ਕਰ ਰਿਹਾ ਹੈ ਨਾਲ ਹੀ ਇਹ ਵੀ ਦੇਖ ਰਿਹਾ ਹੈ ਕਿ ਜਦੋਂ ਐੱਮਡਬਲਯੂ ਵੈਕਸੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ, ਉਦੋਂ ਉਨ੍ਹਾਂ ਨੂੰ ਆਕਸੀਜਨ ਦਾ ਵੈਂਟੀਲੇਟਰ ਦੀ ਕਿੰਨੀ ਜ਼ਰੂਰਤ ਪੈਂਦੀ ਹੈ ਤੇ ਵੈਕਸੀਨ ਨਾ ਦੇਣ ‘ਤੇ।