4 C
United Kingdom
Friday, March 6, 2026

More

    ਮਨਵਾੜ ਵੱਲ ਫਸੇ ਯਾਤਰੀਆਂ ਵੱਲ ਧਿਆਨ ਦੇਵੇ ਪੰਜਾਬ ਸਰਕਾਰ

    ਹਜ਼ੂਰ ਸਾਹਿਬ (ਪੰਜ ਦਰਿਆ ਬਿਊਰੋ)

    ਪੰਜ ਦਰਿਆ ਨੂੰ ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਹਜ਼ੂਰ ਸਾਹਿਬ ਵਿੱਚ ਫ਼ਸੇ ਸ਼ਰਧਾਲੂਆਂ ਤੋੰ ਇਲਾਵਾ ਇੱਕ ਸ਼ਹਿਰ ਮਨਵਾੜ ਵਿੱਚ ਵੀ 100 ਦੇ ਕਰੀਬ ਪੰਜਾਬੀ ਫਸੇ ਹੋਏ ਹਨ। ਪੰਜ ਦਰਿਆ ਬਿਊਰੋ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਹਜ਼ੂਰ ਸਾਹਿਬ ਵਿੱਚੋਂ ਸਾਰੇ ਸ਼ਰਧਾਲੂ ਤਕਰੀਬਨ ਨਿੱਕਲ ਚੁੱਕੇ ਹਨ, ਪੰਜਾਬ ਸਰਕਾਰ ਨੂੰ ਕੁੱਝ ਬੱਸਾਂ ਮਨਵਾੜ ਵੱਲ ਭੇਜਣੀਆਂ ਚਾਹੀਦੀਆਂ ਹਨ। ਤਾਂ ਜੋ ਅਸੀਂ ਵੀ ਆਪਣੀ ਧਰਤੀ ਤੇ ਆ ਸਕੀਏ, ਇੱਥੇ ਇਹ ਜਿਕਰਯੋਗ ਹੈ ਕਿ ਪੰਜਾਬ ਤੋਂ ਜੋ ਟ੍ਰੇਨਾਂ ਹਜ਼ੂਰ ਸਾਹਿਬ ਜਾਂਦੀਆਂ ਹਨ ਉਹ ਮਨਵਾੜ ਵਿੱਚੋਂ ਹੋ ਕੇ ਗੁਜਰਦੀਆਂ ਹਨ, ਪਰ ਜੋ ਬੱਸਾਂ ਪੰਜਾਬ ਸਰਕਾਰ ਨੇ ਭੇਜੀਆਂ ਹਨ ਉਹ ਹੋਰ ਰੂਟ ਰਾਹੀਂ ਹਜੂਰ ਸਾਹਿਬ ਗਈਆਂ ਹਨ। ਪੰਜਾਬ ਸਰਕਾਰ ਨੂੰ ਗਈਆਂ ਬੱਸਾਂ ਦੇ ਰੂਟ ਚੇਂਜ ਕਰ ਕੇ ਮਨਵਾੜ ਵਾਲੇ ਨਾਗਰਿਕਾਂ ਨੂੰ ਵੀ ਲੈਕੇ ਆਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!