ਲੰਡਨ-ਬ੍ਰਿਟਿਸ਼ ਦੀ ਮਸ਼ਹੂਰ ਅਦਾਕਾਰਾ ਡੇਮ ਮੈਗੀ ਸਮਿਥ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਡੇਮ ਮੈਗੀ ਸਮਿਥ ਨੇ ਆਪਣੇ ਕਰੀਅਰ ਦੌਰਾਨ ਦੋ ਆਸਕਰ ਐਵਾਰਡ ਜਿੱਤੇ । ਇਸ ਤੋਂ ਇਲਾਵਾ ਉਸ ਕੋਲ ਚਾਰ ਹੋਰ ਨਾਮਜ਼ਦਗੀਆਂ ਸਨ, ਅਤੇ ਸੱਤ ਬਾਫਟਾ ਪੁਰਸਕਾਰ ਪ੍ਰਾਪਤ ਹੋਏ। ਇਸ ਮੌਕੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਡੈਮ ਮੈਗੀ“ਉਸਦੀ ਮਹਾਨ ਪ੍ਰਤਿਭਾ ਲਈ ਬਹੁਤ ਸਾਰੇ ਲੋਕਾਂ ਦੁਆਰਾ ਪਿਆਰੀ ਸੀ ਅਤੇ ਉਹਨਾਂ ਕੰਮ ਆਉਣ ਵਾਲੀਆਂ ਪੀੜ੍ਹੀਆਂ ਲਈ ਸਤਿਕਾਰਿਆ ਜਾਵੇਗਾ”।