ਰੋਮ (ਦਲਵੀਰ ਕੈਂਥ) ਇਟਲੀ ਦੀ ਨਾਗਰਿਕਤਾ ਲਈ 10 ਸਾਲ ਤੋਂ ਘਟਾ ਕੇ 5 ਸਾਲ ਸਮਾਂ ਕਰਨ ਲਈ ਉੱਠੀ ਮੰਗ ਨੂੰ ਉਸ ਸਮੇਂ ਲੋਕਾਂ ਦਾ ਵੱਡਾ ਸਮਰਥਨ ਮਿਲ ਗਿਆ ਜਦੋਂ ਇਸ ਇਤਿਹਾਸਕ ਕੰਮ ਲਈ ਪਹਿਲਾਂ ਇਟਲੀ ਦੀ ਸਰਵਉੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਵਿੱਚ ਨੇਚੁਰਲਾਈਜੇਸ਼ਨ ਐਕਟ ਤਹਿਤ ਰਿੱਟ ਪਾਈ ਗਈ ਫਿਰ 6 ਸਤੰਬਰ 2024 ਤੋਂ ਰਾਸ਼ਟਰੀ ਰਾਏਸ਼ੁਮਾਰੀ ਆਨ ਲਾਈਨ ਸੁਰੂ ਕੀਤੀ ਜਿਹੜੀ ਕਿ 30 ਸਤੰਬਰ 2024 ਤੱਕ ਹੈ ਇਸ ਦੌਰਾਨ ਇਸ ਰਾਏਸ਼ੁਮਾਰੀ ਵਿੱਚ 5 ਲੱਖ ਲੋਕਾਂ ਦਾ ਭਾਗ ਲੈਣਾ ਲਾਜ਼ਮੀ ਸੀ ਤੱਦ ਹੀ ਕਾਨੂੰਨੀ ਤੌਰ ਤੇ ਨਾਗਰਿਤਕਤਾ ਲਈ 10 ਸਾਲ ਵਾਲੇ ਕਾਨੂੰਨ ਨੂੰ ਸੋਧ ਕੇ 5 ਸਾਲ ਕੀਤਾ ਜਾ ਸਕਣਾ ਸੰਭਵ ਹੋ ਸਕਦਾ ਹੈ।ਇਟਲੀ ਦੀਆਂ ਕਈ ਸਿਆਸੀ ਤੇ ਜਨਤਕ ਜੱਥੇਬੰਦੀਆਂ ਦੀ ਅਗਵਾਈ ਵਿੱਚ ਵਿੱਢੇ ਇਸ ਸਘਰੰਸ ਦੀ ਜਿੱਤ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਇਸ ਰਾਸ਼ਟਰੀ ਰਾਏਸੁਮਾਰੀ ਲਈ ਹਾਲੇ 5 ਦਿਨ ਰਹਿੰਦੇ ਸਨ ਕਿ ਇਟਲੀ ਨੂੰ ਪਿਆਰ ਕਰਨ ਵਾਲੇ ਲੋਕਾਂ ਤੇ ਜਿਹੜੇ ਲੋਕ ਇਟਲੀ ਦੀ ਨਾਗਰਿਕਤਾ ਲਈ ਜੱਦੋ-ਜਹਿਦ ਕਰ ਰਹੇ ਹਨ ਉਹਨਾਂ ਵੱਲੋਂ ਇਸ ਰਾਏਸ਼ੁਮਾਰੀ ਨੂੰ 24 ਸਤੰਬਰ ਸ਼ਾਮ ਤੱਕ ਹੀ ਜਿੱਤ ਦਾ ਫੱਤਵਾ ਦਿੰਦਿਆਂ 5 ਲੱਖ ਤੋਂ ਉਪੱਰ ਵੋਟ ਪਾ ਦਿੱਤੀ ਹੈ।ਲੋਕਾਂ ਵੱਲੋਂ ਦਿੱਤੇ ਇਸ ਫੱਤਵੇਂ ਨਾਲ ਇਟਲੀ ਵਿੱਚ ਮਾਹੌਲ ਖੁਸ਼ੀ ਵਾਲਾ ਬਣਿਆ ਹੋਇਆ ਹੈ ਯੂਰਪ ਦੇ ਹੋਰ ਦੇਸ਼ ਜਿਹੜੇ ਪਹਿਲੇ ਦਰਜ਼ੇ ਦੇ ਮੰਨੇ ਜਾਂਦੇ ਹਨ ਜਿਵੇਂ ਜਰਮਨ ,ਫਰਾਂਸ ਤੇ ਬੈਲਜ਼ੀਅਮ ਇਹ ਦੇਸ਼ ਸਿਰਫ਼ 5 ਸਾਲ ਵਿੱਚ ਨਾਗਰਿਕਤਾ ਦੇ ਰਹੇ ਹਨ।ਹੁਣ ਇਸ ਰਾਏਸ਼ੁਮਾਰੀ ਨੇ ਇਟਲੀ ਦੇ ਪ੍ਰਵਾਸੀਆਂ ਲਈ ਨਵਾਂ ਇਤਿਹਾਸ ਸਿਰਜ ਦਿੱਤਾ ਹੈ ਜਿਸ ਨਾਲ ਨਵੀਂ ਆਸ ਦੀ ਕਿਰਨ ਨੇ 25 ਲੱਖ ਤੋਂ ਵੱਧ ਪ੍ਰਵਾਸੀਆਂ ਦੇ ਭੱਵਿਖ ਨੂੰ ਬਦਲਣ ਦੀਆਂ ਉੁਮੀਦਾਂ ਸਿਖ਼ਰ ਤੇ ਲੈ ਆਉਂਦੀਆਂ ਹਨ।ਇਹ ਹੁਣ ਭੱਵਿਖ ਆਪਣੀ ਬੁੱਕਲ ਵਿੱਚ ਹਾਲੇ ਲੁਕੋਈ ਬੈਠਾ ਹੈ ਜਿਸ ਨੂੰ ਪ੍ਰਵਾਸੀ ਭਾਈਚਾਰਾ ਅੱਜ ਤੋਂ ਨਜ਼ਰਾ ਵਿਛਾਅ ਉਡੀਕਣ ਲੱਗਾ ਹੈ।
