ਬਰਨਾਲਾ (ਬੰਧਨ ਤੋੜ ਸਿੰਘ)

ਮਾਲਵਾ ਜੋੰਨ ਇੰਚਾਰਜ ਰਜਨੀਸ ਸ਼ਰਮਾ ਭੀਖੀ ਨੇ ਆਪਣਾ ਜਨਮ ਦਿਨ ਲੋੜਵੰਦਾਂ ਨੂੰ ਮਾਸਕ ਵੰਡ ਕੇ ਮਨਾਇਆ।ਇਸ ਮੌਕੇ ਬੋਲਦਿਆਂ ਰਜਨੀਸ ਸ਼ਰਮਾ ਭੀਖੀ ਨੇ ਕਿਹਾ ਕਿ ਐਂਟੀ ਨਾਰਕੋਟਿਕ ਸੈੱਲ ਪੰਜਾਬ ਦੇ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਦੇ ਦਿਸ਼ਾ ਨਿਰਦੇਸ਼ ਤਹਿਤ ਸਮਾਜ ਸੇਵਾ ਹਿਤ ਲੋੜਵੰਦਾਂ ਨੂੰ ਮਾਸਕ,ਰਾਸ਼ਨ ,ਕਿਤਾਬਾਂ ਕਾਪੀਆਂ ਵੰਡਣ ਲਈ ਲੱਗੇ ਹੋਏ ਹਾਂ। ਅੱਜ ਮੇਰੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਮੇਰੇ ਵੱਲੋਂ ਲੋੜਵੰਦਾਂ ਨੂੰ ਮਾਸਕ ਵੰਡੇ ਗਏ ਅਤੇ ਇਸ ਸਬੰਧੀ ਇਕ ਸਪੇਸਲ ਐੱਨ 95 ਮਾਸਕ ਐਸਐਸਪੀ ਮਾਨਸਾ ਡਾਕਟਰ ਨਰਿੰਦਰ ਭਾਰਗਵ ਨੂੰ ਵੀ ਮਾਸਕ ਦਿੱਤਾ ਅਤੇ ਇਸ ਉਪਰੰਤ ਲੋੜਵੰਦਾਂ ਨੂੰ ਮਾਸਕ ਵੰਡੇ ਗਏ,ਕਾਪੀਆਂ ਵੀ ਵੰਡੀਆਂ ਗਈਆਂ। ਇਸ ਮੌਕੇ ਚੁਸਪਿੰਦਰਵਿਰ ਸਿੰਘ ਚਹਿਲ ,ਮਨਦੀਪ ਸਿੰਘ , ਵਿਜਆਂਤ ਸਿੰਗਲਾ ਸਮੇਤ ਹੋਰ ਸੈੱਲ ਦੇ ਆਗੂ ਹਾਜਰ ਸਨ।