ਰਾਜਵਿੰਦਰ ਰੌਂਤਾ
ਦਿਨ ਬਦਲਦੇ
ਦਿਲ ਬਦਲਦੇ
ਪਿਆਰ ਬਦਲਦੇ
ਯਾਰ ਬਦਲਦੇ
ਵੇਖ ਲਏ
ਪਰ
ਵਕਤ ਖੜ੍ਹਦਾ ਨਹੀਂ
ਬਦਲਦਾ ਹੈ
ਦੁਨੀਆਂ ਬਦਲਦੀ
ਯਾਰ ਦਿਲਦਾਰ
ਆਪਣੇ
ਪਰ
ਬਹੁਤੇ ਖੜੇ ਰਹੇ
ਕੁੱਝ ਬਦਲਗੇ
ਕੁਝ ਹੋਰ ਮਿਲਗੇ
ਚਟਾਨ ਬਣਕੇ
ਜਾਨ ਛਿੜਕਦੇ
ਗਲ ਨਾ ਲਾਉਂਦੇ
ਬਾਹਾਂ ਬਣਦੇ
ਦਿਲ ਵਿਚ ਵਸਦੇ
Heart beat ਬਣਕੇ।
ਰਾਜਵਿੰਦਰ ਰੌਂਤਾ 9876486187