ਬਰਨਾਲਾ(ਬੰਧਨ ਤੋੜ ਸਿੰਘ)

ਅੱਜ ਮਾਰਕੀਟ ਕਮੇਟੀ ਚੇਅਰਮੈਨ ਅਸ਼ੋਕ ਕੁਮਾਰ ਮਿੱਤਲ ਨੇ ਕੀਤਾ ਦਾਣਾ ਮੰਡੀਆਂ ਦਾ ਦੌਰਾ। ਇਸ ਮੌਕੇ ਬੋਲਦਿਆਂ ਅਸ਼ੋਕ ਕੁਮਾਰ ਮਿੱਤਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਮੰਡੀਆਂ ਵਿੱਚ ਕਣਕ ਦੀ ਖਰੀਦ ਵੱਲ ਵਿਸੇਸ ਧਿਆਨ ਦਿੱਤਾ ਜਾ ਰਿਹਾ ਹੈ। ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਕੁਲਵਿੰਦਰ ਸਿੰਘ ਸੁਪਰਡੈਂਟ,ਜਗਸੀਰ ਸਿੰਘ ਸੁਪਰ ਵਾਇਜਰ ਮਾਰਕੀਟ ਕਮੇਟੀ,ਹੈਪੀ ਢਿੱਲੋਂ,ਦੀਪ ਸੰਘੇੜਾ ਪੀ ਏ ਢਿੱਲੋਂ, ਗੁਰਜਿੰਦਰ ਸਿੰਘ ਸਿੱਧੂ ਪ੍ਰਧਾਨ,ਗੁਰਨਾਮ ਸਿੰਘ,ਅਵਤਾਰ ਸਿੰਘ ਖੁੱਡੀ,ਅਸਵਨੀ ਕੁਮਾਰ ਪ੍ਰਧਾਨ ਨਗਰ ਪੰਚਾਇਤ ,ਕੁਲਦੀਪ ਸਿੰਘ ਤਜਪੁਰੀਆ,ਜਨਕ ਰਾਜ ਸਾਬਕਾ ਐਮ ਸੀ,ਰਣਜੀਤ ਬਾਵਾ, ਜੈਪਾਲ ਆੜਤੀਆ,ਮਿੰਟੂ ਆੜਤੀਆ ਆਦਿ ਸਮੇਤ ਹੋਰ ਹਾਜਰ ਸਨ।