4 C
United Kingdom
Friday, March 6, 2026

More

    ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਬਿਰਧ ਆਸ਼ਰਮ ਦਾ ਕੀਤਾ ਦੌਰਾ

    ਬਿਰਧ ਆਸ਼ਰਮ ‘ਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਲਿਆ ਜਾਇਜ਼ਾ

    ਦਲਜੀਤ ਕੌਰ (ਸੰਗਰੂਰ) 23 ਫ਼ਰਵਰੀ, 2024: ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ: ਕਿਰਪਾਲ ਸਿੰਘ ਵੱਲੋਂ ਬਿਰਧ ਆਸ਼ਰਮ ਸੰਗਰੂਰ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਨੇ ਆਸ਼ਰਮ ਵਿੱਚ ਦਿੱਤੇ ਜਾ ਰਹੇ ਖਾਣੇ ਦਾ ਨਿਰੀਖਣ ਕੀਤਾ, ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੇਸ਼ ਆਉਂਦੀਆਂ ਸਿਹਤ ਮੁ਼ਸਕਿਲਾਂ ਸੰਬੰਧੀ ਜਾਣਿਆ। ਸਟਾਫ਼ ਨੂੰ ਮੌਕੇ ਤੇ ਹੀ ਕਿਹਾ ਕਿ ਪੀਣ ਵਾਲੇ ਪਾਣੀ ਦੀ ਜਾਂਚ ਅਤੇ ਖਾਣਾ ਬਣਾਉਣ ਵਾਲੇ ਕਰਮਚਾਰੀਆਂ ਦਾ ਮੈਡੀਕਲ ਚੈੱਕਅਪ ਸਮੇਂ ਸਮੇਂ ਅਨੁਸਾਰ ਕਰਾਉਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਨਾਂ ਕਿਹਾ ਕਿ ਪੰਜਾਬ ਸਰਕਾਰ ਬਜ਼ੁਰਗਾਂ ਦੀ ਚੰਗੀ ਸਿਹਤ ਸੰਭਾਲ ਲਈ ਵਚਨਬੱਧ ਹੈ। ਉਨਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਨੈਸ਼ਨਲ ਪ੍ਰੋਗਰਾਮ ਫਾਰ ਹੈਲਥ ਕੇਅਰ ਆਫ ਐਲਡਰਲੀ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਜਿਲਾ ਹਸਪਤਾਲਾਂ ਵਿਖੇ ਬਜ਼ੁਰਗਾਂ ਨੂੰ ਵੱਖਰੀ ਓ.ਪੀ.ਡੀ. ਕਤਾਰ, ਲੈਬ ਟੈਸਟ, ਦਵਾਈਆਂ ਈਸੀਜੀ ਐਕਸਰੇ ਫਿਜੀਓਥਰੇਪੀ, ਰਾਖਵੇਂ ਬੈਡ, ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।ਡਾਕਟਰ ਕਿਰਪਾਲ ਸਿੰਘ ਨੇ ਬਜ਼ੁਰਗਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਸਿਹਤਮੰਦ ਰਹਿਣ ਲਈ ਨਿਯਮਤ ਕਸਰਤ ਕੀਤੀ ਜਾਵੇ, ਸਮੇਂ ਸਮੇਂ ਸਿਰ ਸਿਹਤ ਦੀ ਜਾਂਚ ਕਰਵਾਈ ਜਾਵੇ ਅਤੇ ਆਪਣੀ ਨਿੱਜੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ। ਇਸ ਮੌਕੇ ਆਸ਼ਰਮ ਦੇ ਪ੍ਰਧਾਨ ਮੋਹਨ ਸ਼ਰਮਾ, ਸਕੱਤਰ ਅਮਰਜੀਤ ਸਿੰਘ, ਸਮਾਜ ਸੇਵੀ ਏ. ਪੀ. ਸਿੰਘ, ਹੱਡੀਆਂ ਦੇ ਮਾਹਰ ਡਾ. ਹਰਬੰਸ ਸਿੰਘ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!