ਆਕਸਫੋਰਡ, ਇੰਗਲੈਂਡ (ਪੰਜ ਦਰਿਆ ਯੂਕੇ)13ਵਾਂ ਮਾਂ ਬੋਲੀ ਦਿਵਸ ਮਨਾਉਂਦਿਆਂ ਆਕਸਫੋਰਡ ਵਿਖੇ ਇਕੱਤਰ ਹੋਏ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਾਸੀ, ਜਿਸ ਵਿੱਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀਆਂ ਸਖਸ਼ੀਅਤਾਂ ਨੇ ਭਾਗ ਲਿਆ। ਇਸ ਸਮਾਗਮ ਦਾ ਪ੍ਰਬੰਧ ਆਕਸਫੋਰਡ ਵਾਸੀ ਨੁਜਹਤ ਅੱਬਾਸ ਅਤੇ ਮੁਹੰਮਦ ਅੱਬਾਸ ਨੇ ਕੀਤਾ। ਜਿਸ ਵਿੱਚ ਸਭ ਤੋਂ ਪਹਿਲਾਂ ਮਹੁੰਮਦ ਅੱਬਾਸ ਨੇ ਸਭ ਨੂੰ ਜੀ ਆਇਆਂ ਆਖਿਆ। ਇਸ ਤੋਂ ਬਾਅਦ ਬੱਚੀ ਫਾਮੀਆ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਕਵਿਤਾ ਪੜੀ। ਇਸ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਮਾਂ ਬੋਲੀ ਨੂੰ ਸਮਰਪਿਤ ਵਿਚਾਰ ਚਰਚਾ ਤੋਂ ਇਲਾਵਾ ਨਾਟਕੀ ਪੇਸ਼ਕਾਰੀ ਅਤੇ ਕਵਿਤਾ, ਗੀਤ, ਬੋਲੀਆਂ ਤੇ ਲੋਰੀਆਂ ਵੀ ਗਾਈਆਂ ਗਈਆਂ। ਵਿਚਾਰ ਚਰਚਾ ਵਿੱਚ ਮਾਂ ਬੋਲੀ ਦਿਵਸ ਦੇ ਪਿਛੋਕੜ ਤੋਂ ਇਲਾਵਾ ਬੰਗਲਾਦੇਸ਼ ਅਤੇ ਬਾਕੀ ਸੰਸਾਰ ਉੱਪਰ ਮਾਂ ਬੋਲੀ ਬਾਰੇ ਚਰਚਾ ਕੀਤੀ ਗਈ। ਅੱਜ ਦੀ ਸਥਿਤੀ ਖਾਸ ਕਰਕੇ ਵਿਦੇਸ਼ਾਂ ਵਿੱਚ ਪੰਜਾਬੀ ਬੋਲੀ ਦੇ ਹੋ ਰਹੇ ਵਿਕਾਸ, ਕਾਰਗੁਜ਼ਾਰੀ, ਪ੍ਰਸਥਿਤੀਆਂ ਬਾਰੇ ਵੀ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਸ਼ਾਮਲ ਬੁਲਾਰਿਆਂ ਪ੍ਰਵੇਜ਼ ਫਤਹਿ, ਕੁਲਵੰਤ ਕੌਰ ਢਿੱਲੋਂ, ਬਲਵਿੰਦਰ ਸਿੰਘ ਚਾਹਲ, ਭਿੰਦਰ ਜਲਾਲਾਬਾਦੀ, ਨਛੱਤਰ ਭੋਗਲ, ਸੁਜਾਦ ਅਲੀ਼, ਪ੍ਰੋ ਪ੍ਰੀਤਮ ਸਿੰਘ ਆਕਸਫੋਰਡ, ਅਕਸ਼਼ਜ਼ ਅਵਸਥੀ, ਅਲੀ ਸੁਜਾਦ, ਅਮਾਦ ਹਸਨ, ਨਾਜਿ਼ਮ, ਮਹਿਮੂਦ, ਅਨਮ ਹਾਸ਼ਮੀ, ਅਸਮਾ ਸ਼ਾਹਿਦ, ਅਯੂਬ ਸਾਂਗੀਆ, ਦੇਲੀਸ਼ਾ, ਡਾ ਇਫਤਕਾਰ ਮਲਿਕ, ਖਦੀਜਾ ਅਉਮਰ, ਮੁਹੰਮਦ ਅਬਾਸ, ਮੁਬਸਿਰਾ ਅਉਮਰ, ਨਈਮ ਖਾਨ, ਤਲਤ ਗਿੱਲ, ਤਨਵੀਰ ਜ਼ਮਾਨ ਖਾਨ ਅਤੇ ਵੱਕਾਸ ਬੱਟ ਨੇ ਭਾਗ ਲਿਆ। ਇਸ ਤੋਂ ਇਲਾਵਾ ਲਿਜ਼ੀ ਸਪਾਈਟ, ਮੈਲਕਮ ਐਟਕਨ ਅਤੇ ਨੁਜ਼ਹਤ ਅੱਬਾਸ ਨੇ ਮੰਚ ਕਲਾਕਾਰੀ ਨਾਲ ਸਭ ਦਾ ਦਿਲ ਮੋਹਿਆ। ਬੱਚਿਆਂ ਵਿੱਚ ਫਾਮੀਆ, ਈਥਨ ਆਦਿ ਨੇ ਦਿਲਕਸ਼ ਅੰਦਾਜ਼ ਵਿੱਚ ਪੇਸ਼ਕਾਰੀ ਕੀਤੀ। ਇਹ ਸਮੁੱਚਾ ਸਮਾਗਮ ਪਰਿਵਾਰਕ ਪੱਧਰ ਉੱਪਰ ਮਨਾਇਆ ਗਿਆ ਜੋ ਸਭ ਦੇ ਦਿਲਾਂ ਉੱਪਰ ਅਮਿੱਟ ਛਾਪ ਛੱਡ ਗਿਆ।





















