ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਖੁਸ਼ੀ ਦਾ ਇਜ਼ਹਾਰ

ਹੇਲਸਿੰਕੀ (ਵਿੱਕੀ ਮੋਗਾ) ਤੁਰਕੀ ਦੇ ਸ਼ਹਿਰ ਆਲਾਨਿਆ ਵਿੱਚ ਯੂਰੋਹਾਕੀ ਅੰਡਰ -18 ਚੈਂਪੀਅਨਸ਼ਿਪ II-A 2023 ਲੜਕੇ ਸ਼ੁਰੂ ਹੋ ਰਹੀ ਹੈ। ਕੱਲ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਸ਼ਿਪ ਵਿੱਚ ਫ਼ਿੰਨਲੈਂਡ ਤੋਂ ਇਲਾਵਾ ਫਰਾਂਸ, ਬੁਲਗਾਰੀਆ, ਕਰੋਏਸ਼ੀਆ, ਯੂਕਰੇਨ ਅਤੇ ਮੇਜ਼ਬਾਨ ਤੁਰਕੀ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਹ ਚੈਂਪੀਅਨਸ਼ਿਪ 15 ਜੁਲਾਈ ਤੱਕ ਚਲੇਗੀ। ਫ਼ਿੰਨਲੈਂਡ ਦੀ ਟੀਮ ਵਿੱਚ ਇਸ ਵਾਰ 7 ਪੰਜਾਬੀਆਂ ਦੀ ਚੋਣ ਹੋਈ ਹੈ ਜੋ ਕਿ ਫ਼ਿੰਨਲੈਂਡ ਵਿੱਚ ਵਾਰੀਅਰਸ ਹਾਕੀ ਕਲੱਬ ਵਲੋਂ ਖੇਡਦੇ ਹਨ। ਕੌਮੀ ਟੀਮ ਵਿੱਚ ਚੁਣੇ ਗਏ ਖ਼ਿਡਾਰੀ ਜੋਬਨਵੀਰ ਸਿੰਘ ਖੈਹਿਰਾ, ਗੁਰਦਿੱਤ ਸਿੰਘ ਗਿੱਲ, ਮਨਰਾਜ ਸਿੰਘ ਸਹੋਤਾ, ਆਦਿੱਤ ਫ਼ੁੱਲ, ਆਰੀਅਨ ਤਾਲਵਾਨੀ, ਐਰਿਕ ਬਿੰਨੀ ਅਤੇ ਅਰਜੁਨਜੀਤ ਸਿੰਘ ਹਨ। ਇਨ੍ਹਾਂ ਵਿੱਚੋਂ ਕਈ ਖਿਡਾਰੀ ਪਹਿਲਾਂ ਵੀ ਸੋਲਾਂ ਅਤੇ ਇੱਕੀ ਸਾਲਾਂ ਵਰਗ ਵਿੱਚ ਫ਼ਿੰਨਲੈਂਡ ਵਲੋਂ ਖੇਡ ਚੁੱਕੇ ਹਨ। ਗ਼ੌਰਤਲਬ ਰਹੇ ਇਸ ਅਰਜੁਨਜੀਤ ਸਿੰਘ ਮਹਿਜ਼ 14 ਸਾਲਾਂ ਦੀ ਉਮਰ ਵਿੱਚ ਫ਼ਿੰਨਲੈਂਡ ਦੀ ਕੌਮੀ ਟੀਮ ਲਈ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡੇਗਾ।ਇਨ੍ਹਾਂ ਖਿਡਾਰੀਆਂ ਦੇ ਕੌਮੀ ਟੀਮ ਵਿੱਚ ਸ਼ਾਮਿਲ ਹੋਣ ‘ਤੇ ਫ਼ਿੰਨਲੈਂਡ ਵਿੱਚ ਵੱਸਦਾ ਸਾਰਾ ਭਾਰਤੀ ਅਤੇ ਪੰਜਾਬੀ ਭਾਈਚਾਰਾ ਮਾਣ ਮਹਿਸੂਸ ਕਰ ਰਿਹਾ ਹੈ।