12.4 C
United Kingdom
Monday, May 20, 2024

More

    ਸਵ.ਮਾਸਟਰ ਗੁਰਚਰਨ ਸਿੰਘ ਕੜਵਲ ਦੀ ਅੰਤਿਮ ਅਰਦਾਸ ਵਿੱਚ ਹਜ਼ਾਰਾਂ ਲੋਕਾਂ ਨੇ ਦਿੱਤੀ ਨਮ ਅੱਖਾਂ ਨਾਲ ਸ਼ਰਧਾਂਜਲੀ

    ਵੱਖ ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ ਸ਼ਖਸ਼ੀਅਤਾਂ ਅਤੇ ਸਮੂਹ ਸਵਰਨਕਾਰ ਭਾਈਚਾਰੇ ਨੇ ਭੇਂਟ ਕੀਤੇ ਸ਼ਰਧਾ ਦੇ ਫੁੱਲ

    ਮੰਡੀ ਡੱਬਵਾਲੀ (ਬਹਾਦਰ ਸਿੰਘ ਸੋਨੀ/ ਪੰਜ ਦਰਿਆ ਬਿਊਰੋ) ਵੱਖ ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ ਸ਼ਖਸ਼ੀਅਤਾਂ ਅਤੇ ਸਮੂਹ ਸਵਰਨਕਾਰ ਭਾਈਚਾਰੇ ਵਲੋਂ ਮਾਸਟਰ ਗੁਰਚਰਨ ਸਿੰਘ ਜੀ ਕੜਵਲ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਦਿੱਤੀ ਸ਼ਰਧਾਂਜਲੀ । ਜਿਕਰਯੋਗ ਹੈ ਕਿ ਮਾਸਟਰ ਗੁਰਚਰਨ ਸਿੰਘ ਜੀ ਕੜਵਲ ਪਿਛਲੇ ਦਿਨੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਮਹਾਰਾਜ ਦੇ ਚਰਨਾ ਵਿੱਚ ਜਾ ਬਿਰਾਜੇ। ਉਹਨਾਂ ਦੀ ਆਤਮਿਕ ਸ਼ਾਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ ਅੱਜ ਗੁਰਦੁਆਰਾ ਸਾਹਿਬ ਸ੍ਰੀ ਕਲਗੀਧਰ ਸਿੰਘ ਸਭਾ ਮੰਡੀ ਡੱਬਵਾਲੀ ਵਿਖੇ ਪਾਇਆ ਗਿਆ। ਇਸ ਦੁੱਖ ਦੀ ਘੜੀ ਵਿੱਚ ਕੜਵਲ ਪਰਿਵਾਰ ਨਾਲ ਰਿਸ਼ਤੇਦਾਰ, ਦੋਸਤ ਮਿੱਤਰ, ਧਾਰਮਿਕ, ਸਮਾਜਿਕ ਰਾਜਨੀਤਿਕ ਅਤੇ ਸਮੂਹ ਸਵਰਨਕਾਰ ਭਾਈਚਾਰੇ ਵਲੋਂ ਜਿੱਥੇ ਦੁੱਖ ਸਾਂਝਾ ਕੀਤਾ ਗਿਆ ਉੱਥੇ ਹੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਫੂਕ ਪ੍ਰਸੈਸਿੰਗ ਖੇਤੀ ਬਾੜੀ ਪਸ਼ੂ ਪਾਲਣ ਮੰਤਰੀ ਪੰਜਾਬ ਸਰਕਾਰ ਗੁਰਮੀਤ ਸਿੰਘ ਖੁੱਡੀਆਂ , ਅਮਿਤ ਸਿਹਾਗ ਜੀ ਐਮ ਐਲ ਏ ਹਲਕਾ ਡੱਬਵਾਲੀ , ਅਭੈ ਸਿੰਘ ਚੌਟਾਲਾ , ਬਲਕਰਨ ਸਿੰਘ ਬੱਲਾ ਬਣਵਾਲਾ ਓ ਐਸ ਡੀ ਬਾਦਲ ਸਾਹਿਬ, ਰੋਜੀ ਬਰਕੰਦੀ ਸਾਬਕਾ ਐੱਮ ਐਲ ਏ ਸ੍ਰੀ ਮੁਕਤਸਰ ਸਾਹਿਬ, ਸੁਖਪਾਲ ਸਿੰਘ ਭਾਟੀ ਪਸ਼ੂ ਮੰਡੀ ਠੇਕੇਦਾਰ ਪੰਜਾਬ,ਮੰਨੀ ਅਸਟ੍ਰੇਲੀਆ ਪੁਲਿਸ, ਭੁਪਿੰਦਰ ਸਿੰਘ ਭਿੰਦਰ ਖੁਰਮੀ ਗੀਤਕਾਰ , ਮਨਦੀਪ ਸਿੰਘ ਖੁਰਮੀ ਹਿੰਮਤਪੁਰਾ ਯੂ ਕੇ ਸੰਪਾਦਕ ਅਦਾਰਾ ਪੰਜ ਦਰਿਆ ਬਿਊਰੋ, ਨੰਦੀਸ਼ਾਲਾ ਡੱਬਵਾਲੀ ਅਤੇ ਡਾਕਟਰ ਕਰਤਾਰ ਸਿੰਘ ਜੌੜਾ ਪ੍ਰਧਾਨ ਸਵਰਨਕਾਰ ਸੰਘ ਪੰਜਾਬ ਸਾਰਿਆਂ ਵਲੋਂ ਸ਼ੋਕ ਸੰਦੇਸ਼ ਭੇਜਿਆ ਗਿਆ।ਸਰਬਜੀਤ ਸਿੰਘ ਮਸੀਤਾਂ ਹਲਕਾ ਇੰਚਾਰਜ ਜੇਜੇਪੀ ਡੱਬਵਾਲੀ, ਯੂਥ ਆਗੂ ਅਕਾਸ਼ਦੀਪ ਸਿੰਘ ਮਿੱਡੂ ਖੇੜਾ ਸ਼੍ਰੋਮਣੀ ਅਕਾਲੀ ਦਲ , ਐਸ ਐਚ ਓ ਕੈਨਾਲ ਕਾਲੋਨੀ ਬਠਿੰਡਾ ਸੰਦੀਪ ਸਿੰਘ ਭਾਟੀ ਐਟੀਂ ਕ੍ਰਾਇਮ, ਸਤਿਨਾਮ ਸਿੰਘ ਕਾਰਪੋਰੇਸ਼ਨ ਪ੍ਰਧਾਨ ਵਲੋਂ ਘਰ ਬੈਠ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਹਲਕਾ ਡੱਬਵਾਲੀ ਤੋਂ ਕਾਂਗਰਸੀ ਨੇਤਾ ਡਾਕਟਰ ਕੇ ਵੀ ਸਿੰਘ ਓ ਐਸ ਡੀ ਦਪਿੰਦਰ ਸਿੰਘ ਹੁੱਡਾ ਸਾਬਕਾ ਮੁੱਖ ਮੰਤਰੀ ਹਰਿਆਣਾ, ਕੁਲਬੀਰਿੰਦਰਜੀਤ ਸਿੰਘ ਭਾਟੀ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਬਾਦਲ , ਡਾਕਟਰ ਨਿਤਿਨ ਬਾਂਸਲ ਐਮਬੀਬੀਐਸ, ਟੋਨੀ ਸਰਪੰਚ ਡੂੰਮਵਾਲੀ , ਰੰਮੀ ਕੁਲਾਰ, ਗੁਰਲਾਲ ਸਿੰਘ ਵੜਿੰਗ ਖੇੜਾ, ਅੰਗਰੇਜ਼ ਸਿੰਘ ਬਣਵਾਲਾ, ਐਮ ਸੀ ਰਵਿੰਦਰ ਬਿੰਦੂ, ਐਮ ਸੀ ਭਾਰਤੀ , ਐਮ ਸੀ ਸੁਰਿੰਦਰ ਕੁਮਾਰ , ਪਵਨ ਗਰਗ, ਲਛਮਣ ਢਿਲਵਾਂ,ਇੰਸਪੈਕਟਰ ਜਸਵਿੰਦਰ ਸਿੰਘ ਇੰਚਾਰਜ ਥਾਣਾ ਸੰਗਤ, ਨਿਰਮਲਜੀਤ ਸਿੰਘ ਇੰਚਾਰਜ ਚੌਂਕੀ ਪਥਰਾਲਾ , ਜਗਸੀਰ ਸਿੰਘ ਪਥਰਾਲਾ ਸਾਬਕਾ ਮੈਂਬਰ, ਜਸਵੀਰ ਸਿੰਘ ਭੱਪਾ ਪਥਰਾਲਾ, ਜਗਤਾਰ ਸਿੰਘ ਸਾਬਕਾ ਸਰਪੰਚ ਪਥਰਾਲਾ , ਜਗਦੀਪ ਸਿੰਘ ਸੂਰੀਆ ਪ੍ਰਧਾਨ ਸਵਰਨਕਾਰ ਸੰਘ ਮੰਡੀ ਡੱਬਵਾਲੀ, ਨਿਰਮਲ ਸਿੰਘ ਕੰਡਾ,ਗੁਰਚਰਨ ਸਿੰਘ ਨੰਬਰਦਾਰ , ਮਿੰਟੂ ਖੁਰਮੀ ਹਿੰਮਤਪੁਰਾ ਖੁਰਮੀ ਪਰਿਵਾਰ , ਇੰਦਰਜੀਤ ਸਿੰਘ ਵਾਇਸ ਪ੍ਰਧਾਨ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਬਠਿੰਡਾ ਅਤੇ ਕੜਵਲ ਪਰਿਵਾਰ ਜਸਰਾਜ ਸਿੰਘ ਬੱਬੂ-ਸਪੁੱਤਰ, ਸੁਖਮੰਦਰ ਸਿੰਘ ਲਵਲੀ ਪੰਜਾਬ ਪੁਲਿਸ – ਸਪੁੱਤਰ, ਪ੍ਰਿਤਪਾਲ ਸਿੰਘ ਸਬ-ਇੰਸਪੈਕਟਰ ਪੰਜਾਬ ਪੁਲਿਸ-ਭਰਾ, ਰਣਵੀਰ ਸਿੰਘ ਸੋਨਾ ਪੰਜਾਬ ਪੁਲਿਸ-ਭਤੀਜ ਅਤੇ ਨਵਜੋਤ ਸਿੰਘ ਮੰਨਾ ਐਮਆਰ-ਭਤੀਜ ਦੇ ਦੋਸਤ ਮਿੱਤਰ ਵੱਡੀ ਗਿਣਤੀ ਵਿੱਚ ਸਵ.ਮਾਸਟਰ ਗੁਰਚਰਨ ਸਿੰਘ ਕੜਬਲ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਕੜਵਲ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗੁਰੂ ਘਰ ਹਾਜ਼ਰੀ ਭਰੀ।ਇਸ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਏ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਅਤੇ ਸਮੂਹ ਸਵਰਨਕਾਰ ਭਾਈਚਾਰੇ ਦਾ ਸਮੂਹ ਕੜਵਲ ਪਰਿਵਾਰ ਵਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ।

    PUNJ DARYA

    Leave a Reply

    Latest Posts

    error: Content is protected !!