10.8 C
United Kingdom
Monday, May 20, 2024

More

    ਕਰੋਨਾ ਵਾਇਰਸ ਦੇ ਚੱਲਦਿਆਂ ਕਿਸਾਨ ਝੋਨੇ ਅਤੇ ਬਾਸਮਤੀ ਦੀ ਕਰਨ ਸਿੱਧੀ ਬਿਜਾਈ- ਮਨਜੀਤ ਸਿੰਘ


    ਕਿਸਾਨਾਂ ਨੂੰ ਝੋਨੇ ਦੀ ਪੀ.ਏ.ਯੂ ਦੁਆਰਾ ਸਿਫਾਰਸ਼ ਕੀਤੀਆਂ ਕਿਸਮਾਂ ਦੀ ਬਿਜਾਈ ਕਰਨ ਦੀ ਅਪੀਲ
    ਫ਼ਾਜ਼ਿਲਕਾ (ਪੰਜ ਦਰਿਆ ਬਿਊਰੋ)


    ਸ੍ਰੀ ਕਾਹਨ ਸਿੰਘ ਪੰਨੂ ਸਕੱਤਰ ਖੇਤੀਬਾੜੀ ਪੰਜਾਬ ਅਤੇ ਡਿਪਟੀ ਕਮਿਸਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸਾਂ ਅਨੁਸਾਰ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਜ਼ਿਲ੍ਹੇ ਵਿੱਚ ਘੱਟ ਸਮਾਂ ਅਤੇ ਘੱਟ ਪਰਾਲੀ ਵਾਲੇ ਝੋਨੇ ਦੀਆਂ ਪੀ.ਏ.ਯੂ ਦੁਆਰਾ ਸਿਫਾਰਸ਼ ਕੀਤੀਆਂ ਕਿਸਮਾਂ ਦੀ ਹੀ ਬਿਜਾਈ ਕੀਤੀ ਜਾਵੇ।
    ਮੁੱਖ ਖੇਤੀਬਾੜੀ ਅਫਸਰ ਫ਼ਾਜ਼ਿਲਕਾ ਮਨਜੀਤ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਲੰਮਾ ਸਮਾਂ ਅਤੇ ਵੱਧ ਪਰਾਲੀ ਵਾਲੀਆਂ ਝੋਨੇ ਦੀਆਂ ਗੈਰ ਪ੍ਰਮਾਣਿਤ ਕਿਸਮਾਂ ਜਿਵੇ ਕਿ ਪੂਸਾ-44, ਪੀਲੀ ਪੂਸਾ, ਡੋਗਰ ਪੂਸਾ, ਮੁੱਛਲ-1401 ਆਦਿ ਦੀ ਬਿਜਾਈ ਨਾਂ ਕੀਤੀ ਜਾਵੇ, ਕਿਉਕਿ ਇਹ ਕਿਸਮਾਂ ਪਾਣੀ ਦੀ ਵੱਧ ਖਪਤ ਦੇ ਨਾਲ-ਨਾਲ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦੀ ਵੀ ਲਪੇਟ ’ਚ ਜਿਆਦਾ ਆਉਂਦੀਆਂ ਹਨ ਅਤੇ ਝੋਨੇ ਦੀਆਂ ਫਸਲਾਂ ਵੀ ਵੱਧ ਸਪਰੇਆਂ ਕਰਨੀਆਂ ਪੈਦੀਆਂ ਹਨ।
    ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕੋਵਿਡ-19 ਦੇ ਚਲਦਿਆ ਮਜੂਦਰਾਂ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਨੂੰ ਝੋਨਾਂ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਸਿੱਧੀ ਬਿਜਾਈ ਕਰਨ ਲਈ ਸੋਧੇ ਹੋਏ ਝੋਨੇ ਦਾ ਬੀਜ 8 ਕਿਲੋ ਅਤੇ ਬਾਸਮਤੀ ਦਾ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਇਆ ਜਾਵੇ। ਬਿਜਾਈ ਕਰਨ ਤੋ ਤੁਰੰਤ ਬਾਅਦ 24 ਘੰਟੇ ਦੇ ਅੰਦਰ-2 ਪੈਡੀ ਮੈਥਲੀਨ (ਸੰਟੌਪ) ਦੀ ਸਪਰੇਅ 200 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾਵੇ ਤਾਂ ਜੋ ਨਦੀਨਾਂ ਨੂੰ ਉਗਰਨ ਤੋਂ ਰੋਕਿਆਂ ਜਾ ਸਕੇ।
    ਉਹਨਾਂ ਅੱਗੇ ਦੱਸਿਆਂ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਬੀ.ਟੀ ਨਰਮੇਂ ਦੀਆਂ 27 ਕੰਪਨੀਆਂ ਦਾ ਬੀਜ ਪੂਰੀ ਮਾਤਰਾ ਵਿੱਚ ਹਰ ਬੀਜ ਵਿਕਰੇਤਾਂਵਾਂ ਕੋਲ ਉਪਲਬਧ ਹੈ। ਕਿਸਾਨਾਂ ਨੂੰ ਨਰਮੇਂ ਦੇ ਬੀਜ ਅਤੇ ਨਹਿਰੀ ਪਾਣੀ ਦੀ ਕੋਈ ਕੋਈ ਮੁਸ਼ਕਿਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ। ਉਹਨਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਝੋਨੇ ਅਤੇ ਬਾਸਮਤੀ ਦੀ ਫਸਲ ਹੇਠ ਰਕਬਾ ਘਟਾ ਕੇ ਨਰਮੇ ਅਤੇ ਮੱਕੀ ਦੀ ਪੈਦਾਵਾਰ ਕੀਤੀ ਜਾਵੇ।

    PUNJ DARYA

    Leave a Reply

    Latest Posts

    error: Content is protected !!