4 C
United Kingdom
Friday, March 6, 2026

More

    ਕਰੋਨਾ ਖ਼ਬਰਾਂ- ਜਲੰਧਰ ਫੇਰ ਟਾਪ ‘ਤੇ

    ਜਲੰਧਰ ( ਪੰਜ ਦਰਿਆ ਬਿਊਰੋ)

    ਜਲੰਧਰ ਜ਼ਿਲ੍ਹੇ ਵਾਸਤੇ ਅੱਜ ਦਾ ਦਿਨ ਮਾੜਾ ਰਿਹਾ। ਰਾਤ ਹੁੰਦੇ-ਹੁੰਦੇ ਦੋ ਹੋਰ ਮਰੀਜ਼ਾਂ ਦੀ ਪਾਜ਼ਿਟਿਵ ਰਿਪੋਰਟ ਆ ਗਈ ਹੈ। ਇਸ ਤੋਂ ਪਹਿਲਾਂ ਸ਼ਾਮ ਨੂੰ ਤਿੰਨ ਮਰੀਜ਼ਾਂ ਦੀ ਰਿਪੋਰਟ ਆਈ ਸੀ। ਤੁਹਾਨੂੰ ਦੱਸ ਦਈਏ ਨਿੱਜੀ ਹਸਪਤਾਲ ‘ਚ ਭਰਤੀ ਇਕ ਮਜ਼ਦੂਰ ਦੀ ਮੌਤ ਹੋ ਗਈ, ਜਿਸ ਦੀ ਰਿਪੋਰਟ ਵੀ ਪਾਜ਼ਿਟਿਵ ਹੈ। ਕੁੱਲ ਅੱਜ 6 ਮਰੀਜ਼ ਜਲੰਧਰ ਸਾਹਮਣੇ ਆਏ। ਹੁਣ ਜਲੰਧਰ ‘ਚ ਮਰੀਜ਼ਾਂ ਦੀ ਗਿਣਤੀ 69 ਹੋ ਗਈ ਹੈ।

    ਰਾਤ ਦੇ ਦੋਵੇਂ ਮਰੀਜ਼ ਇਕ ਪੰਜਾਬੀ ਅਖਬਾਰ ‘ਚ ਕੰਮ ਕਰਦੇ ਕੋਰੋਨਾ ਪਾਜ਼ਿਟਿਵ ਦੇ ਸੰਪਰਕ ‘ਚ ਆਏ ਸਨ। ਪੀੜਤਾਂ ‘ਚ ਇਕ 69 ਸਾਲ ਅਤੇ ਦੂਜਾ 37 ਸਾਲ ਦਾ ਹੈ।

    ਅੱਜ 6 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜਲੰਧਰ ਹੁਣ 69 ਮਰੀਜ਼ਾਂ ਦੇ ਨਾਲ ਸੂਬੇ ‘ਚ ਪਹਿਲੇ ਨੰਬਰ ‘ਤੇ ਆ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!