2.1 C
United Kingdom
Saturday, March 7, 2026

More

    ਪੰਜਾਬ ਲਈ ਨੀਤੀ ਘਾੜੇ ਵਜੋਂ ਮਾਹਿਰਾਂ ਦੀ ਅਗਵਾਈ ਕਰਨਗੇ ਮੌਂਟੇਕ ਸਿੰਘ ਆਹਲੂਵਾਲੀਆ

    ਚੰਡੀਗੜ ( ਰਾਜਿੰਦਰ ਭਦੌੜੀਆ )
    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਨੂੰ ਕੋਵਿਡ ਤੋਂ ਬਾਅਦ ਉਭਾਰਨ ਲਈ ਨੀੜੀ ਘੜਨ ਵਾਸਤੇ ਮਾਹਿਰ ਗਰੁੱਪ ਬਣਾਇਆ ਹੈ ਜਿਸ ਦੇ ਮੁਖੀ ਪ੍ਰਸਿੱਧ ਅਰਥ ਸ਼ਾਸਤਰੀ ਤੇ ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਹੋਣਗੇ।
    ਮਾਹਿਰਾਂ ਦਾ ਇਹ ਗਰੁੱਪ ਜਿਸ ਵਿੱਚ ਮੰਨੇ-ਪ੍ਰਮੰਨੇ ਅਰਥ ਸ਼ਾਸਤਰੀ ਤੇ ਵੱਡੇ ਉਦਯੋਗਪਤੀ ਵੀ ਹਨ, ਪੰਜਾਬ ਸਰਕਾਰ ਨੂੰ ਛੋਟੇ ਸਮੇਂ (ਇਕ ਸਾਲ) ਅਤੇ ਦਰਮਿਆਨੇ ਸਮੇਂ ਦੇ ਐਕਸ਼ਨ ਪਲਾਨ ਲਈ ਸਿਫਾਰਸ਼ਾਂ ਕਰੇਗਾ। ਇਨ•ਾਂ ਸਿਫਾਰਸ਼ਾਂ ਵਿੱਚ ਕੋਵਿਡ-19 ਸੰਕਟ ਤੋਂ ਬਾਅਦ ਸੂਬੇ ਦੀ ਆਰਥਿਕਤਾ ਨੂੰ ਮੁੜ ਬਹਾਲ ਕਰਨ ਲਈ ਵਿੱਤੀ ਨੀਤੀਗਤ ਪ੍ਰਬੰਧਨ ਅਤੇ ਹੋਰ ਨੀਤੀਗਤ ਉਪਾਅ ਸ਼ਾਮਲ ਹੋਣਗੇ।
    ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ•ਾਂ ਦੀ ਸਰਕਾਰ ਮੌਂਟੇਕ ਸਿੰਘ ਆਹਲੂਵਾਲੀਆ ਦੀ ਧੰਨਵਾਦੀ ਹੈ ਜਿਨ•ਾਂ ਨੇ ਸੂਬੇ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਤਰੀਕੇ ਲੱਭਣ ਦੇ ਔਖੇ ਕੰਮ ਦਾ ਜ਼ਿੰਮਾ ਸੌਂਪਣ ਦੀ ਹਾਮੀ ਭਰੀ ਹੈ।
    ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਉਨ•ਾਂ ਦੀ ਸਰਕਾਰ ਨੇ ਕੋਵਿਡ ਉਪਰੰਤ ਸਮੇਂ ਵਿੱਚ ਸੂਬੇ ਦੀ ਅਰਥ ਵਿਵਸਥਾ ਅਤੇ ਉਦਯੋਗਾਂ ਨੂੰ ਮੁੜ ਸੁਰਜੀਤ ਕਰਨ ਲਈ ਵਿਆਪਕ ਨੀਤੀ ਘੜਨ ਵਾਸਤੇ ਇਕ ਮਹਿਰਾਂ ਦਾ ਗਰੁੱਪ ਬਣਾਇਆ ਜਾ ਰਿਹਾ ਹੈ।
    ਇਕ ਸਰਕਾਰੀ ਬੁਲਾਰੇ ਮੁਤਾਬਕ ਇਹ 20-ਮੈਂਬਰੀ ਗਰੁੱਪ ਆਪਣੀਆਂ ਸਿਫਾਰਸ਼ਾਂ ਦੀ ਮੁੱਢਲੀ ਰਿਪੋਰਟ 31 ਜੁਲਾਈ 2020 ਤੱਕ ਸੌਂਪੇਗਾ ਅਤੇ ਇਸ ਤੋਂ ਬਾਅਦ 30 ਸਤੰਬਰ ਅਤੇ 31 ਦਸੰਬਰ 2020 ਤੱਕ ਦੋ ਹੋਰ ਰਿਪੋਰਟਾਂ ਸੌਂਪੇਗਾ।
    ਬੁਲਾਰੇ ਨੇ ਦੱਸਿਆ ਕਿ ਪਹਿਲੀਆਂ ਦੋ ਰਿਪੋਰਟਾਂ ਵਿੱਚ ਤਿੰਨ ਮਹੀਨਿਆਂ ਦਾ ਪਾੜਾ ਗਰੁੱਪ ਨੂੰ ਵਧੇਰੇ ਪ੍ਰਭਾਵ ਨੂੰ ਮੁੜ ਘੋਖਣ ਦੀ ਆਗਿਆ ਮਿਲੇਗੀ, ਜੇਕਰ ਕੋਵਿਡ ਗਰਮੀਆਂ ਵਿੱਚ ਭਾਰਤ ਭਰ ‘ਚ ਫੈਲ ਜਾਂਦਾ ਹੈ।
    ਗਰੁੱਪ ਨੂੰ ਮੁੱਖ ਕਾਰਜਾਂ ਦੀ ਸ਼ਨਾਖਤ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਜਿਸ ਦੀ ਪੰਜਾਬ ਨੂੰ ਨਵੀਂ ਸਧਾਰਨ ਵਿਕਾਸ ਦਰ ਅਤੇ ਇਸ ਨੂੰ ਦੇਸ਼ ਅਤੇ ਵਿਸ਼ਵ ਵਿੱਚ ਉਸ ਦੀ ਪਹਿਲੇ ਸਥਾਨ ਦੀ ਬਹਾਲੀ ਲਈ ਪੰਜਾਬ ਦੀ ਸਹਾਇਤਾ ਦੀ ਲੋੜ ਹੈ।
    ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਤੋਂ ਇਲਾਵਾ ਗਰੁੱਪ ਵਿੱਚ ਸ਼ਾਮਲ ਹੋਰ ਮੈਂਬਰਾਂ ਵਿੱਚ ਐਮ. ਗੋਵਿੰਦ ਰਾਓ (ਅਰਥ ਸ਼ਾਸਤਰੀ), ਰਥੀਨ ਰਾਏ (ਐਨ.ਆਈ.ਪੀ.ਐਫ.ਪੀ. ਦੇ ਡਾਇਰੈਕਟਰ), ਅਸ਼ੋਕ ਗੁਲਾਟੀ (ਇਨਫੋਸਿਸ ਚੇਅਰ ਆਈ.ਸੀ.ਆਰ.ਆਈ.ਈ.ਆਰ), ਦਵੇਸ਼ ਕਪੂਰ (ਜੌਹਨ ਹੌਪਕਿਨਜ਼, ਅਮਰੀਕਾ), ਨਿਰਵਿਕਾਰ ਸਿੰਘ (ਯੂਨੀਵਰਸਿਟੀ ਆਫ ਕੈਲੇਫੋਰਨੀਆ, ਯੂ.ਐਸ.ਏ.), ਯਾਮਿਨੀ ਆਇਰ (ਸੈਂਟਰ ਫਾਰ ਪਾਲਿਸੀ ਰਿਸਚਰਚ), ਰਵੀ ਵੈਂਕਟੇਸ਼ਨ (ਸਾਬਕਾ ਚੇਅਰਮੈਨ, ਮਾਈਕ੍ਰੋਸਾਫਟ ਇੰਡੀਆ), ਟੀ. ਨੰਦਾ ਕੁਮਾਰ (ਸਾਬਕਾ ਖੇਤੀਬਾੜੀ ਸਕੱਤਰ, ਭਾਰਤ ਸਰਕਾਰ), ਡਾ. ਸ੍ਰੀਨਾਥ ਰੈਡੀ (ਪੀ.ਐਚ.ਐਫ.ਆਈ ਚੇਅਰਮੈਨ), ਅਜੇਪਾਲ ਸਿੰਘ ਬਾਂਗਾ (ਮਾਸਟਰਕਾਰਡ ਯੂ.ਐਸ.ਏ. ਦੇ ਮੁਖੀ ਅਤੇ ਸੀ.ਈ.ਓ.), ਐਸ.ਪੀ. ਓਸਵਾਲ (ਚੇਅਰਮੈਨ ਵਰਧਮਾਨ ਗਰੁੱਪ), ਸੰਜੀਵ ਪੁਰੀ (ਆਈ.ਟੀ.ਸੀ. ਦੇ ਚੇਅਰਮੈਨ ਤੇ ਐਮ.ਡੀ.), ਰਾਜਿੰਦਰ ਗੁਪਤਾ (ਟਰਾਈਡੈਂਟ ਗਰੁੱਪ), ਸਾਈਮਨ ਜਾਰਜ (ਕਾਰਗਿਲ ਇੰਡੀਆ ਦੇ ਮੁਖੀ), ਸੁਰੇਸ਼ ਨਰਾਇਣਨ (ਨੈਸਲੇ ਇੰਡੀਆ ਦੇ ਚੇਅਰਮੈਨ ਤੇ ਐਮ.ਡੀ.), ਰਾਹੁਲ ਅਹੂਜਾ (ਸੀ.ਆਈ.ਆਈ. ਪੰਜਾਬ ਦੇ ਚੇਅਰਪਰਸਨ), ਬੀ.ਐਸ. ਢਿੱਲੋਂ (ਉਪ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ), ਇਕਬਾਲ ਧਾਲੀਵਾਲ (ਜੇ-ਪਾਲ, ਐਮ.ਆਈ.ਟੀ., ਯੂ.ਐਸ.ਏ.) ਤੋਂ ਇਲਾਵਾ ਗਿਆਨੇਂਦਰ ਬਡਗਲਿਆਨ ਇਸ ਦੇ ਮੈਂਬਰ ਸਕੱਤਰ ਬਣਾਇਆ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!