9.6 C
United Kingdom
Saturday, March 7, 2026

More

    ਸ਼੍ਰੋਮਣੀ ਕਮੇਟੀ ਵੱਲੋਂ ਲੋੜਵੰਦ ਲੋਕਾਂ ਲਈ ਚੱਲ ਰਹੀਆਂ ਲੰਗਰ ਸੇਵਾਵਾਂ ਮਿਸਾਲੀ ਕਾਰਜ – ਸੁਰਿੰਦਰ ਸਿੰਘ ਚੋਹਾਨ

    ਲੁਧਿਆਣਾ ,25 ਅਪ੍ਰੈਲ (ਰਣਜੀਤ ਸਿੰਘ ਖਾਲਸਾ )

    ਸੇਵਾ ਤੇ ਸਿਮਰਨ ਸਿੱਖ ਧਰਮ ਦੇ ਦੋ ਅਜਿਹੇ ਬੁਨਿਆਦੀ ਪਹਿਲੂ ਹਨ। ਜਿਸ ਤੋ ਸਮੁੱਚੀ ਮਨੁੱਖਤਾ ਨੂੰ ਆਪਸੀ ਸਾਂਝ,ਪਿਆਰ ਅਤੇ ਸੇਵਾ ਕਾਰਜਾਂ ਨਾਲ ਜੁੜਨ ਦਾ ਸੁਨੇਹਾ ਮਿਲ ਰਿਹਾ ਹੈ, ਖਾਸ ਕਰਕੇ ਸਮੁੱਚੇ ਵਿਸ਼ਵ ਭਰ ਵਿੱਚ ਫੈਲੀ ਭਿਆਨਕ ਮਹਾਮਾਰੀ ਕਰੋਨਾ (ਕੋਵਿਡ19 ) ਨਾਲ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਲੋਕਾਂ ਦੀ ਮੱਦਦ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜ ਤੇ ਲੰਗਰ ਦੀਆਂ ਸੇਵਾਵਾਂ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜੱਥੇਬੰਧਕ ਸੱਕਤਰ ਅਤੇ ਗੁਰੂ ਨਾਨਕ ਸੇਵਾ ਮਿਸ਼ਨ (ਰਜਿ ) ਦੇ ਮੁੱਖ ਸੇਵਾਦਾਰ ਸ.ਸੁਰਿੰਦਰ ਸਿੰਘ ਚੋਹਾਨ ਨੇ ਵਿਸ਼ੇਸ਼ ਤੋਰ ਤੇ ਗੱਲਬਾਤ ਕਰਦਿਆਂ ਹੋਇਆਂ ਕੀਤਾ। ਸ. ਚੋਹਾਨ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਤੋ ਆਰੰਭ ਹੇਈ ਲੰਗਰ ਵਰਤਾਣ ਦੀ ਪ੍ਰਥਾ ਨੂੰ ਹੁਣ ਤੱਕ ਗੁਰੂ ਦੇ ਸਿੱਖਾਂ ਨੇ ਬਾਖੂਬੀ ਜਾਰੀ ਰੱਖਿਆ ਹੈ ਅਤੇ ਸਿੱਖ ਕੌਮ ਦੀ ਸਿਰਮੋਰ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਧਰਮ ਦੇ ਕੇਂਦਰੀ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਮੇਤ ਸਮੂਹ ਇਤਿਹਾਸ ਗੁਰਦੁਆਰਿਆਂ ਵਿੱਚ ਸੰਗਤਾਂ ਲਈ ਲੰਗਰ ਦੀ ਵਿਵਸਥਾ ਦਿਨ ਰਾਤ ਚਲ ਰਹੀ ਹੈ।ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ ਨਿਰਦਸ਼ਾ ਹੇਠ ਇਸ ਬਿਪਤਾ ਭਰੇ ਸਮੇਂ ਅੰਦਰ ਲੋੜਵੰਦ ਵਿਅਕਤੀਆਂ ਨੂੰ ਲੰਗਰ ਛਕਾਉਣ ਦੇ ਆਰੰਭ ਹੋਏ ਸੇਵਾ ਕਾਰਜਾਂ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ. ਮਹੇਸ਼ਇੰਦਰ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਲੁਧਿਆਣਾ ਅੰਦਰ ਗੁਰੂ ਨਾਨਕ ਸੇਵਾ ਮਿਸ਼ਨ ਦੀ ਸਮੁੱਚੀ ਟੀਮ ਦੇ ਮੈਂਬਰਾਂ ਵੱਲੋਂ ਆਪਣਾ ਦਸਵੰਧ ਕੱਢ ਕੇ ਲੰਗਰ ਸੇਵਾ ਵਿੱਚ ਬਣਦਾ ਯੋਗਦਾਨ ਪੂਰੀ ਸੇਵਾ ਭਾਵਨਾ ਨਾਲ ਪਾਇਆ ਜਾ ਰਿਹਾ ਹੈ।ਇਸੇ ਲੜੀ ਦੇ ਅੰਤਰਗਤ ਸੰਸਥਾ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਨੂੰ20 ਕੁਇੰਟਲ ਆਟਾ ਅਤੇ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਕਟਾਣਾ ਨੂੰ10 ਕੁਇੰਟਲ ਆਟਾ ਰਸਦ ਸੇਵਾ ਦੇ ਰੂਪ ਵੱਜੋਂ ਭੇਜਿਆ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਉਕਤ ਸੇਵਾ ਦੀ ਮੁਹਿੰਮ ਸੰਸਥਾ ਵੱਲੋਂ ਨਿਰੰਤਰ ਜਾਰੀ ਰਹੇਗੀ। ਸ.ਚੋਹਾਨ ਨੇ ਸੰਗਤਾਂ ਨੂੰ ਆਪਣੀ ਅਪੀਲ ਕਰਦਿਆਂ ਕਿਹਾ ਕਿ ਲੰਗਰ ਸੇਵਾ ਦੇ ਚੱਲ ਰਹੇ ਮਹਾਨ ਕਾਰਜ ਵਿੱਚ ੳਹ ਆਪਣਾ ਦਸਵੰਧ ਜਰੂਰ ਪਾਉਣ ਅਤੇ ਲੰਗਰ ਸੇਵਾ ਵਿੱਚ ਵੱਧ ਤੋ ਵੱਧ ਰਾਸ਼ਨ ਤੇ ਰਸਦਾਂ ਭੇਜਣ ਤਾ ਕਿ ਲੌੜਵੰਦ ਵਿਅਕਤੀਆਂ ਦੀ ਮੱਦਦ ਕੀਤੀ ਜਾ ਸਕੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!