ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਬਰਤਾਨੀਆ ਭਰ ਵਿੱਚ ਮੌਤਾਂ ਦਾ ਅੰਕੜਾ ਹੁਣ 20000 ਤੋਂ ਪਾਰ ਕਰ ਚੁੱਕਾ ਹੈ। ਪਿਛਲੇ 24 ਘੰਟਿਆਂ ‘ਚ ਹੋਈਆਂ 781 ਮੌਤਾਂ ਨਾਲ ਕੁੱਲ ਮੌਤਾਂ ਦੀ ਗਿਣਤੀ 20287 ‘ਤੇ ਅੱਪੜ ਗਈ ਹੈ। ਇੰਗਲੈਂਡ ਵਿੱਚ 711, ਸਕਾਟਲੈਂਡ ਵਿੱਚ 47 ਤੇ ਵੇਲਜ਼ ਵਿੱਚ 23 ਨਵੀਆਂ ਮੌਤਾਂ ਹੋਣ ਦੀ ਖ਼ਬਰ ਹੈ। ਬਰਤਾਨੀਆ ਦੇ ਹਸਪਤਾਲਾਂ ਵਿੱਚ ਹੋਈਆਂ ਇਹਨਾਂ ਮੌਤਾਂ ਉਪਰੰਤ ਹੁਣ ਬਰਤਾਨੀਆ ਅਮਰੀਕਾ, ਇਟਲੀ, ਸਪੇਨ ਤੇ ਫਰਾਂਸ ਤੋਂ ਬਾਅਦ ਸਭ ਤੋਂ ਵੱਧ ਮੌਤਾਂ ਹੋਣ ਵਾਲਾ 5ਵਾਂ ਮੁਲਕ ਬਣ ਗਿਆ ਹੈ।