3.5 C
United Kingdom
Sunday, March 8, 2026

More

    ਦੁਨੀਆਂ ਪੱਧਰ ਤੇ ਵੱਧ ਰਿਹਾ ਕਰੋਨਾਂ ਦਾ ਪ੍ਰਕੋਪ। ਅਮਰੀਕਾ ਵਿੱਚ ਮੌਤਾਂ ਦਾ ਅੰਕੜਾ 52 ਹਜ਼ਾਰ ਤੋ ਪਾਰ..!

    ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)

    ਗਲੋਬਲ ਪੱਧਰ ‘ਤੇ ਕੋਵਿਡ-19 ਮਹਾਮਾਰੀ ਦਾ ਪ੍ਰਕੋਪ ਜਾਰੀ ਹੈ। ਇਸ ਵਾਇਰਸ ਨਾਲ ਹੁਣ ਤੱਕ ਕਰੀਬ 2 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 28 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਹਨ। ਚੰਗੀ ਗੱਲ ਇਹ ਵੀ ਹੈ ਕਿ ਇਸ ਬੀਮਾਰੀ ਨਾਲ ਪੀੜਤ 8 ਲੱਖ 16 ਹਜ਼ਾਰ ਤੋਂ ਵਧੇਰੇ ਲੋਕ ਠੀਕ ਹੋ ਚੁੱਕੇ ਹਨ। ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਕੋਵਿਡ-19 ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਇੱਥੇ ਬੀਤੇ 24 ਘੰਟਿਆਂ ਵਿਚ 1959 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ 52 ਹਜ਼ਾਰ ਨੂੰ ਪਾਰ ਕਰ ਗਈ ਹੈ ਜੋ ਕਿਸੇ ਵੀ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ। ਜਾਨ ਹਾਪਕਿਨਜ਼ ਯੂਨੀਵਰਸਿਟੀ ਦੇ ਮੁਤਾਬਕ ਅਮਰੀਕਾ ਵਿਚ ਸ਼ਨੀਵਾਰ ਸਵੇਰ ਤੱਕ ਕੁੱਲ 929,028 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਹੁਣ ਤੱਕ 52,371 ਲੋਕ ਇਸ ਵਾਇਰਸ ਕਾਰਨ ਜਾਨ ਗਵਾ ਚੁੱਕੇ ਹਨ। ਇੱਥੇ ਦੱਸ ਦਈਏ ਕਿ ਅਮਰੀਕਾ ਵਿਚ ਹੁਣ ਤੱਕ ਕਰੀਬ 50 ਲੱਖ ਲੋਕਾਂ ਤੋ ਵਧੇਰੇ ਲੋਕਾਂ ਦਾ ਕੋਰੋਨਾ ਟੈਸਟ ਹੋ ਚੁੱਕਾ ਹੈ। ਅਮਰੀਕਾ ਵਿਚ ਇਸ ਮਹਾਮਾਰੀ ਦਾ ਅਸਰ ਰੋਜ਼ ਵੱਧਦਾ ਜਾ ਰਿਹਾ ਹੈ। ਇਸ ਦਾ ਜ਼ਿਆਦਾ ਅਸਰ ਨਿਊਯਾਰਕ ਵਿਚ ਦੇਖਿਆ ਜਾ ਰਿਹਾ ਹੈ। ਉੱਥੇ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤੇ ਹਨ ਕਿ ਦੇਸ਼ ਵਿਚ ‘ਸਮਾਜਿਕ ਦੂਰੀ’ ਅਤੇ ‘ਸਟੇ ਐਟ ਹੋਮ’ ਦਾ ਆਦੇਸ਼ ਕੁਝ ਸਮੇਂ ਲਈ ਹੋਰ ਵੱਧ ਸਕਦਾ ਹੈ।
    ਗੌਰਤਲਬ ਹੈ ਕਿ ਅਮਰੀਕਾ ਵਿਚ ਇਸ ਸਮੇਂ ਪੂਰੀ ਤਰ੍ਹਾਂ ਲਾਕਡਾਊਨ ਨਹੀਂ ਹੈ ਪਰ ਸਟੇ ਐਟ ਹੋਮ ਦੇ ਆਦੇਸ਼ ਦੇ ਜ਼ਰੀਏ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸ ਮਹਾਮਾਰੀ ਵਿਰੁੱਧ ਲੜਾਈ ਲਈ ਅਮਰੀਕੀ ਸੰਸਦ ਨੇ ਵੀਰਵਾਰ ਨੂੰ 500 ਬਿਲੀਅਨਡਾਲਰ ਦਾ ਰਾਹਤ ਪੈਕੇਜ ਦਾ ਪ੍ਰਸਤਾਵ ਪਾਸ ਕਰ ਦਿੱਤਾ। ਇਹ ਰਾਸ਼ੀ ਕੋਰੋਨਾਵਾਇਰਸ ਬਿੱਲ ਦੇ ਤਹਿਤ ਦਿੱਤੀ ਜਾਵੇਗੀ ਜਿਸ ਦੀ ਵਰਤੋਂ ਮੈਡੀਕਲ ਖੇਤਰ ਵਿਚ ਕੀਤੀ ਜਾਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!