ਬਰੈਂਪਟਨ (ਪੰਜ ਦਰਿਆ ਬਿਊਰੋ)

ਓਨਟਾਰੀਓ ਫ਼ਰੈਂਡਜ਼ ਕਲੱਬ ਬਰੈਂਪਟਨ ਵੱਲੋਂ 14 ਮਈ 2023 ਐਤਵਾਰ ਨੂੰ ਸੈਂਚੂਰੀ ਗਾਰਡਨ ਰੀਕਰੀਏਸ਼ਨ ਸੈਂਟਰ ਬਰੈਂਪਟਨ ਵਿੱਚ ਮਨਾਇਆ ਜਾ ਰਿਹਾ ਹੈ। ਤਿਆਰੀਆਂ ਸੰਬੰਧੀ ਮੀਟਿੰਗ ਕੀਤੀ ਗਈ ਜਿਸ ਵਿੱਚ ਮੈਂਬਰਾਨ ਨੇ ਆਪਣੀ ਆਪਣੀ ਜ਼ਿੰਮੇਵਾਰੀ ਲੈ ਲਈ ਹੈ। ਸਟੇਜ ਸੰਚਾਲਨ ਮਨਪ੍ਰੀਤ ਕੌਰ ਕਰਨਗੇ ਜੋ ਕਿ ਮਿਸ ਪੰਜਾਬਣ ਰਹਿ ਚੁੱਕੇ ਹਨ। ਡਾ: ਰਮਨੀ ਬੱਤਰਾ ਨੇ ਏਜੰਡਾ ਤਿਆਰ ਕੀਤਾ ਹੈ। ਤ੍ਰਿਪਤਾ ਸੋਢੀ ਤੇ ਰੁਪਿੰਦਰ ਸੰਧੂ ਗਿੱਧਾ ਟੀਮ ਦੇ ਇੰਚਾਰਜ ਹੋਣਗੇ। ਰਮਿੰਦਰ ਵਾਲੀਆ ਇਸ ਪ੍ਰੋਗਰਾਮ ਦੇ ਮੀਡੀਆ ਡਾਇਰੈਕਟਰ ਹਨ। ਸੀਨੀਅਰ ਮੁਟਿਆਰਾਂ ਵੱਲੋਂ ਵੀ ਗਿੱਧਾ ਪੇਸ਼ ਕੀਤਾ ਜਾਏਗਾ ਜਿਸਦੀ ਕੈਪਟਨ ਦਲਜੀਤ ਕੌਰ ਹੈ। ਖਾਣੇ ਦਾ ਪ੍ਰਬੰਧ ਗੁਰਚਰਨ ਸਿੰਘ ਅਤੇ ਸੰਤੋਖ ਸਿੰਘ ਸੰਧੂ ਕਰਨਗੇ। ਮਹਿਮਾਨਾਂ ਨੂੰ ਸੱਦਾ ਪੱਤਰ ਦੇਣ ਦੀ ਜ਼ੁੰਮੇਵਾਰੀ ਸ: ਸਰਦੂਲ ਸਿੰਘ ਥਿਆੜਾ ਨੇ ਲਈ ਹੈ। ਵੱਡੀ ਉਮਰ ਦੀਆਂ ਮਾਤਾਵਾਂ ਜਿਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਉਹਨਾਂ ਵਿੱਚ ਨਿਰਮਲ ਕੌਰ, ਕੁਲਦੀਪ ਕੌਰ, ਅਜੀਤ ਕੌਰ, ਗੁਰਬਖ਼ਸ਼ ਕੌਰ ਸੀਰਾ, ਹਰਜੀਤ ਕੌਰ, ਰਾਧਾ ਰਾਣੀ, ਫ਼ਿਰੋਜ਼ਾ ਚੌਧਰੀ ਹਨ। ਇਹਨਾਂ ਤੋਂ ਬਿਨਾ ਹਰੇਕ ਮਾਂ ਨੂੰ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਜਾਏਗਾ। ਰਮਿੰਦਰ ਵਾਲੀਆ ਨੂੰ ਸਾਹਿਤ ਲਈ ਕੀਤੀਆਂ ਸੇਵਾਵਾਂ ਬਦਲੇ ਖਾਸ ਤੌਰ ‘ਤੇ ਸਨਮਾਨਿਤ ਕੀਤਾ ਜਾਏਗਾ। ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਸਭ ਤਿਆਰੀਆਂ ਮੁਕੰਮਲ ਹਨ। ਸਭ ਨੂੰ ਇਸ ਪ੍ਰੋਗਰਾਮ ਵਿੱਚ ਆਉਣ ਲਈ ਖੁੱਲਾ ਸੱਦਾ ਹੈ।