10.2 C
United Kingdom
Thursday, May 9, 2024

More

    ਸਾਂਝੇ ਸਲਾਹਕਾਰ ਪੈਨਲ ’ਚ ਪਹਿਲੀ ਵਾਰ ਸਿੱਖ ਪਹਿਚਾਣ ਵਾਲੀ ਐਂਟਰੀ

    ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਔਕਲੈਂਡ ਕੌਂਸਿਲ ਵੱਲੋਂ ਏਥਨਿਕ ਕਮਿਊਨਿਟੀ ਸਲਾਹਕਾਰ ਨਿਯੁਕਤ

    ਪੰਜ ਦਰਿਆ ਯੂਕੇ ਦੇ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਵੱਲੋਂ ਵੀ ਸ਼ੁਭਕਾਮਨਾਵਾਂ

    ਹਰਜਿੰਦਰ ਸਿੰਘ ਬਸਿਆਲਾ-ਆਕਲੈਂਡ, 10 ਮਈ, 2023 :-ਨਿਊਜ਼ੀਲੈਂਡ ਵਸਦੇ ਖਾਸ ਕਰ ਔਕਲੈਂਡ ਵਸਦੇ ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋੇਵੇਗੀ ਕਿ ਹੁਣ ਔਕਲੈਂਡ ਕੌਂਸਿਲ ਦੇ ਵਿਚ ਸਥਾਪਿਤ ਸਾਂਝੇ ਏਥਨਿਕ ਸਲਾਹਕਾਰ ਪੈਨਲ ‘ਏਥਨਿਕ ਕਮਿਊਨਿਟੀ ਅਡਵਾਈਜ਼ਰੀ ਪੈਨਲ’ ਦੇ ਵਿਚ ਸਿੱਖ ਪਹਿਚਾਣ ਵਾਲੀ ਐਂਟਰੀ ਹੋ ਗਈ ਹੈ। ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਜੋ ਕਿ ਰੇਡੀਓ ਸਪਾਈਸ ਦੇ ਕਰਤਾ ਧਰਤਾ, ਬਿਹਤਰੀਨ ਪੇਸ਼ਖਾਰ, ਲੇਖਕ ਅਤੇ ਕਾਊਂਟੀਜ਼ ਮੈਨੁਕਾਓ ਪੁਲਿਸ ਦੇ ਵਿਚ ਵੀ ਕਮਿਊਨਿਟੀ ਸਲਾਹਕਾਰ ਬੋਰਡ ਦੇ ਮੈਂਬਰ ਹਨ ਨੂੰ ਹੁਣ ‘ਏਥਨਿਕ ਕਮਿਊਨਿਟੀ ਅਡਵਾਈਜ਼ਰੀ ਪੈਨਲ ਫਾਰ ਔਕਲੈਂਡ ਕੌਂਸਿਲ’(Ethinic community advisory panel member) ਲਈ ਮੈਂਬਰ ਨਿਯੁਕਤ ਕੀਤਾ ਗਿਆ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ਕਿ ਕਿਸੇ ਦਸਤਾਰਧਾਰੀ ਸਿੱਖ ਦੀ ਚੋਣ ਇਸ ਪੈਨਲ ਦੇ ਲਈ ਕੀਤੀ ਗਈ ਹੋਵੇ। ਪੈਨਲ ਦਾ ਮੈਂਬਰ ਹੁੰਦਿਆ ਉਨ੍ਹਾਂ ਦਾ ਮੁੱਖ ਕੰਮ ਭਾਈਚਾਰਕ ਮਾਮਲਿਆਂ ਦੇ ਵਿਚ ਸਭਿਆਚਾਰਕ ਅਤੇ ਵਿਰਸੇ ਦੇ ਪੱਖ ਤੋਂ ਜਿੱਥੇ ਗੱਲ ਸਮਝਾਉਣ ਦੀ ਲੋੜ ਪਏਗੀ ਉਹ ਆਪਣਾ ਪੱਖ ਰੱਖਣ ਸਕਣਗੇ। ਆਪਣੇ ਭਾਈਚਾਰੇ ਦੇ ਲਈ ਕਿਹੜੇ ਮਹੱਤਵਪੂਰਨ ਕਾਰਜ ਸਭਿਆਚਾਰਕ ਨਜ਼ਰੀਏ ਤੋਂ ਹੋਣੇ ਬਣਦੇ ਹਨ, ਉਹ ਵੀ ਸ਼ਿਫਾਰਸ਼ ਕਰ ਸਕਣਗੇ। ਸਾਡੀਆਂ ਖੇਤਰੀ ਰਣਨੀਤੀਆਂ, ਨੀਤੀਆਂ ਅਤੇ ਯੋਜਨਾਵਾਂ ਬਾਰੇ ਵੀ ਸਲਾਹ ਪ੍ਰਦਾਨ ਕਰਿਆ ਕਰਨਗੇ ਅਤੇ ਨਸਲੀ ਸਭਿਆਚਾਰਾਂ ਦੇ ਲੋਕਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਜੁੜਨ ਵਿੱਚ ਭਾਈਚਾਰੇ ਦੀ ਮਦਦ ਕਰਿਆ ਕਰਨਗੇ। ਪੰਜਾਬੀ ਮੀਡੀਆ ਅਦਾਰਿਆਂ ਦੇ ਲਈ ਵੀ ਮਾਣ ਵਾਲੀ ਗੱਲ ਹੈ ਕਿ ਅਜਿਹੇ ਰੋਲ ਦੀ ਪੇਸ਼ਕਸ਼ ਹੋਣ ਵਾਲੇ ਤੁਹਾਡਾ ਕਮਿਊਨਿਟੀ ਦਾਇਰਾ ਅਤੇ ਪਹੁੰਚ ਵੇਖੀ ਜਾਂਦੀ ਹੈ। ਸਾਰੇ ਮੀਡੀਆ ਕਰਮੀਆਂ ਵੱਲੋਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਨੂੰ ਔਕਲੈਂਡ ਕੌਂਸਿਲ ਦਾ ਏਥਨਿਕ ਸਲਾਹਕਾਰ ਨਿਯੁਕਤ ਹੋਣ ਉਤੇ ਵਧਾਈ!ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ: ਸ. ਤੀਰਥ ਸਿੰਘ ਅਟਵਾਲ ਹੋਰਾਂ ਸੁਨੇਹਾ ਛੱਡਦਿਆਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਨੂੰ ਔਕਲੈਂਡ ਕੌਂਸਿਲ ਦੇ ਏਥਨਿਕ ਕਮਿਊਨਿਟ ਅਡਵਾਈਜ਼ਰ ਬਣਨ ਉਤੇ ਬਣਨ ਉਤੇ ਵਧਾਈ ਦਿੱਤੀ ਹੈ। ਸ. ਪਰਮਿੰਦਰ ਸਿੰਘ ਪਹਿਲਾਂ ਹੀ ਕਮਿਊਨਿਟੀ ਦੇ ਬਹੁਤ ਸਾਰੇ ਕਾਰਜਾਂ ਵਿਚ ਸ਼ਿਰਕਤ ਕਰਦੇ ਰਹਿੰਦੇ ਹਨ ਅਤੇ ਆਸ ਹੈ ਕਿ ਉਹ ਸਭਿਆਚਾਰਕ ਨਜ਼ਰੀਏ ਤੋਂ ਭਾਰਤੀਆਂ ਲਈ ਬਣਦੀਆਂ ਨੀਤੀਆਂ ਦੇ ਵਿਚ ਸਾਰਥਿਕ ਯੋਗਦਾਨ ਪਾਉਣਗੇ।ਸ. ਕੰਵਲਜੀਤ ਸਿੰਘ ਬਖਸ਼ੀ ਵੱਲੋਂ ਵਧਾਈਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਹੋਰਾਂ ਨੇ ਬਹੁਤ ਖੁਸ਼ੀ ਜ਼ਾਹਿਰ ਕੀਤੀ ਹੈ ਕਿ 20 ਵਾਰਡ ਕੌਂਸਲਰ ਅਤੇ 21 ਲੋਕਲ ਬੋਰਡਾਂ ਦੇ 100 ਤੋਂ ਵੱਧ ਬੋਰਡ ਮੈਂਬਰਜ਼ ਦੇ ਸੁਮੇਲ ਦੇ ਨਾਲ ਔਕਲੈਂਡ ਸਿਟੀ ਕੌਂਸਿਲ ਸਥਾਨਕ ਸਰਕਾਰਾਂ ਦੇ ਰੂਪ ਵਿਚ ਮਾਣਯੋਗ ਮੇਅਰ ਵੇਅ ਬ੍ਰਾਉਨ ਦੀ ਅਗਵਾਈ ਵਿਚ ਕੰਮ ਕਰਦੀ ਹੈ ਅਤੇ ਇਸਦੀ ‘ਡੇਮੋਗ੍ਰਾਫਿਕ ਅਡਵਾਈਜ਼ਰੀ ਪੈਨਲਜ਼’ (ਜਨਸੰਖਿਅਕ ਸਲਾਹਕਾਰੀ ਬੋਰਡ) ਦੇ ਵਿਚ ਇਕ ਦਸਤਾਰਧਾਰੀ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਦੀ ਨਿਯੁਕਤੀ ਹੋਣੀ ਵੱਡੀ ਖੁਸ਼ੀ ਦੀ ਗੱਲ ਹੈ। ਇਸ ਪੈਨਲ ਦੇ ਅਧੀਨ ਉਹ ‘ਏਥਨਿਕ ਕਮਿਊਨਿਟੀ ਅਡਵਾਈਜ਼ਰੀ ਪੈਨਲ’ ਦੇ ਸਰਗਰਮ ਮੈਂਬਰ ਵਜੋਂ ਆਪਣੇ ਭਾਈਚਾਰੇ ਦੀ ਮੰਗ ਅਤੇ ਸਲਾਹ ਨੂੰ ਸਾਹਮਣੇ ਰੱਖ ਸਕਣਗੇ। ਚੰਗੀਆਂ ਸਲਾਹਾਂ ਸਭਿਆਚਾਰਕ ਸਾਂਝ ਵਾਲੇ ਅਧਾਰ ਉਤੇ ਹੋਣ ਤਾਂ ਚੰਗੀਆਂ ਨੀਤੀਆਂ ਭਾਈਚਾਰੇ ਲਈ ਬਣ ਜਾਂਦੀਆਂ ਹਨ। ਉਨ੍ਹਾਂ ਔਕਲੈਂਡ ਦੇ ਮੇਅਰ ਸ੍ਰੀ ਵੇਨ ਬਰਾਉਨ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਸਿੱਖ ਭਾਈਚਾਰੇ ਦੀ ਸ਼ਮੂਲੀਅਤ ਕਰਕੇ ਕਮਿਊਨਿਟੀ ਲਈ ਮਾਣ ਬਖਸ਼ਿਆ ਹੈ। ਆਸ ਹੈ ਕਿ ਸ. ਪਰਮਿੰਦਰ ਸਿੰਘ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਨਗੇ। ਬਹੁਤ-ਬਹੁਤ ਵਧਾਈ ਹੋਵੇ!ਵਾਇਕਾਟੋ ਸ਼ਹੀਦੇ-ਏ-ਆਜ਼ਿਮ ਸ. ਭਗਤ ਸਿਘ ਟ੍ਰਸਟ ਹਮਿਲਟਨ ਤੋਂ ਵਧਾਈਸ. ਜਰਨੈਲ ਸਿੰਘ ਰਾਹੋਂ ਹੋਰਾਂ ਨੇ ਵੀ ਸਮੂਹ ਮੈਂਬਰਾਂ ਵੱਲੋਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਨੂੰ ਵਧਾਈ ਦਿਤੀ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਇਥੇ ਭਾਈਚਾਰਾ ਵਧਦਾ ਹੈ ਉਵੇਂ-ਉਵੇਂ ਭਾਰਤੀਆਂ ਦੀ ਸਰਕਾਰੇ ਦਰਬਾਰੇ ਹਾਜ਼ਰੀ ਵਧਣੀ ਵੀ ਜਰੂਰੀ ਹੈ। ਹੁਣ ਇਹ ਦੇਸ਼ ਵੀ ਭਾਰਤੀਆਂ ਦਾ ਆਪਣੇ ਦੇਸ਼ ਅਤੇ ਕਰਮ ਭੂਮੀ ਦੇਸ਼ ਬਣ ਗਿਆ ਹੈ ਅਤੇ ਦੇਸ਼ ਦੇ ਵਿਚ ਭਲਾਈ ਨੀਤੀਆਂ ਸਿਰਜਣ ਵੇਲੇ ਸਭਿਆਚਾਰਕ ਸਤਿਕਾਰ ਦਾ ਧਿਆਨ ਰੱਖਣਾ ਸਾਡੇ ਸਲਾਹਕਾਰਾਂ ਦੇ ਹਿੱਸੇ ਆ ਸਕਦਾ ਹੈ।

    PUNJ DARYA

    Leave a Reply

    Latest Posts

    error: Content is protected !!