8.9 C
United Kingdom
Saturday, April 19, 2025

More

    ਯਾਦਗਾਰੀ ਹੋ ਨਿਬੜਿਆ ਨਵਾਂ ਨੱਥੇਵਾਲਾ ਦਾ “ਸਵ: ਗਾਇਕ ਕਰਤਾਰ ਰਮਲਾ ਯਾਦਗਾਰੀ ਮੇਲਾ”

    ਛਿੰਦਾ ਧਾਲੀਵਾਲ ਕੁਰਾਈ ਵਾਲਾ, #️⃣ 75082-54006

    ਪੰਜਾਬੀ ਗਾਇਕੀ ਦੇ ਥੰਮ ਸਵ: ਗਾਇਕ ਕਰਤਾਰ ਰਮਲਾ ਜੀ ਦੀ ਯਾਦ ਵਿੱਚ ਪਿੰਡ ਨਵਾਂ ਨੱਥੇਵਾਲਾ (ਫਰੀਦਕੋਟ) ਵਿਖੇ ਕਰਵਾਇਆ ਦੂਜਾ ਸਭਿਆਚਾਰਕ ਮੇਲਾ ਯਾਦਗਾਰੀ ਹੋ ਨਿਬੜਿਆ। ਇਸ ਮੇਲੇ ਨੂੰ ਸਫਲ ਬਣਾਉਣ ਲਈ ਸੱਤਾ ਬਰਾੜ, ਕੁਲਵੰਤ ਬਰਾੜ, ਮੇਲਾ ਕਮੇਟੀ, ਗਰਾਮ ਪੰਚਾਇਤ, ਨਗਰ ਨਿਵਾਸੀਆ ਅਤੇ ਸਵ ਗਾਇਕ ਕਰਤਾਰ ਰਮਲਾ ਦੀ ਸਹਿ-ਗਾਇਕਾ ਨਵਜੋਤ ਰਾਣੀ ਨੇ ਬਹੁਤ ਮਿਹਨਤ ਕੀਤੀ ਅਤੇ ਮਰਹੂਮ ਗਾਇਕ ਕਰਤਾਰ ਰਮਲਾ ਦੀ ਯਾਦ ਨੂੰ ਤਾਜਾ ਕਰਦਿਆਂ ਉਹਨਾਂ ਦਾ ਖੂਬਸੂਰਤ ਬੁੱਤ ਟਹਿਣਾ ਚੌਕ ਫਰੀਦਕੋਟ ਵਿਖੇ ਲੋਕ ਅਰਪਣ ਕੀਤਾ। ਗਾਇਕ ਕਰਤਾਰ ਰਮਲਾ ਨੂੰ ਸਕੇ ਭਰਾਵਾ ਤੋ ਵੱਧ ਪਿਆਰ ਕਰਨ ਵਾਲੇ ਕਲਾ ਪ੍ਰੇਮੀ ਡਾ ਮੋਹਨ ਕਟਾਰੀਆ ਮਲੋਟ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਮੇਲਾ ਪੰਜਾਬ ਦੇ ਨਾਮਵਰ ਮੇਲਿਆ ਵਿਚੋ ਇਕ ਹੈ ਜੋ ਹਰ ਸਾਲ ਮਨਾਇਆ ਜਾਦਾ ਹੈ, ਇਸ ਮੇਲੇ ਵਿਚ ਪੰਜਾਬ ਦੇ ਨਾਮਵਰ ਕਲਾਕਾਰਾ, ਗੀਤਕਾਰਾ, ਅਤੇ ਮਿਊਜਕ ਖੇਤਰ ਨਾਲ ਜੁੜੀਆ ਸਖਸ਼ੀਅਤਾ ਨੇ ਹਾਜ਼ਰੀ ਲਗਵਾਈ। ਪੰਜਾਬੀ ਲੋਕ ਗਾਇਕਾ ਗੁਲਸ਼ਨ ਕੋਮਲ, ਗਾਇਕ ਗਿੱਲ ਹਰਦੀਪ, ਹਰਿੰਦਰ ਸੰਧੂ, ਗਾਇਕ ਜੋੜੀ ਮਨਮੋਹਨ ਸਿੱਧੂ ਅਤੇ ਸੁਖਵੀਰ ਸੰਧੂ, ਰਾਜਾ ਮਰਖਾਈ ਅਤੇ ਦੀਪ ਕਿਰਨ, ਕੁਲਵਿੰਦਰ ਕੰਵਲ ਅਤੇ ਸਪਨਾ ਕੰਵਲ, ਹੈਪੀ ਰੈਦੇਵ, ਸੁਖਵੰਤ ਆਲਮ ਅਤੇ ਸਕੁੰਤਲਾ ਦਰਦੀ, ਪ੍ਰਗਟ ਭੁੱਲਰ, ਜਗਦੇਵ ਭੂੰਦੜ ਚੰਡੀਗੜ੍ਹ, ਅਮਰਜੀਤ ਝੱਖੜਵਾਲਾ, ਅਤੇ ਸਿਮਰਨ, ਚਾਚੀ ਲੁਤਰੋ (ਬਹਾਦਰ) ਅਤੇ ਹੋਰ ਬਹੁਤ ਸਾਰੇ ਕਲਾਕਾਰਾ ਨੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਸਟੇਜ ਸੰਚਾਲਕ ਦੀ ਭੂਮਿਕਾ ਵਿਸ਼ਵ ਪ੍ਰਸਿੱਧ ਮੰਚ ਸੰਚਾਲਕ ਸਿਮਰਜੀਤ ਸਿੰਘ ਸਿੱਧੂ ਨੇ ਨਿਭਾਈ। ਇਸ ਮੌਕੇ ਪੰਜਾਬ ਭਰ ਤੋ ਪੰਜਾਬੀਆ ਨੇ ਪਹੁੰਚ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਇਆ। ਇਸ ਮੇਲੇ ਵਿਚ ਬਹੁਤ ਸਾਰੀਆ ਸਭਿਆਚਾਰਕ, ਸਮਾਜਿਕ, ਧਾਰਮਿਕ ਜਥੇਬੰਦੀਆ ਦੇ ਨੁਮਾਇੰਦਿਆ ਨੇ ਆਪਣੀ ਹਾਜ਼ਰੀ ਭਰੀ ਜਿੰਨਾ ਵਿਚੋ ਪ੍ਰਮੁੱਖ ਹਨ। ਬਲਤੇਜ ਸਰਾਂ ਲੁਧਿਆਣਾ, ਗੁਰਮੀਤ ਸਿੰਘ ਤੂੰਬੀ ਮੇਕਰ, ਡਾ ਅਵਤਾਰ ਸਿੰਘ ਮਿੱਠੜੀ, ਗੁਲਾਬ ਸਿੰਘ ਢਿੱਲੋ (ਟਰੈਕਟਰ ਐਗਰੀ ਵਰਕਸ ਭੁਟੀਵਾਲਾ), ਰੇਸ਼ਮ ਸਿੰਘ ਢਿੱਲੋ ਭੁਟੀਵਾਲਾ, ਪ੍ਰਿੰਸੀਪਲ ਜਰਨੈਲ ਸਿੰਘ ਭੋਡੀਪੁਰਾ, ਗੀਤਕਾਰ ਭੁਪਿੰਦਰ ਗਿੱਲ ਸਿਖਾਵਾਲਾ , ਗੀਤਕਾਰ ਚਾਦੀ ਕੋਠਾ, ਡੀ ਡੀ ਪੰਜਾਬੀ ਦੇ ਸਭਿਆਚਾਰਕ ਪ੍ਰੋਗਰਾਮ ਦੇ ਡਾਇਰੈਕਟਰ ਵੀਰੂ ਰੁਮਾਣਾ, ਪਰਮਜੀਤ ਸਿੰਘ ਏ ਐਸ ਆਈ, ਜਸਕਰਨ ਸਿੰਘ ਧਾਲੀਵਾਲ, ਤਰਸੇਮ ਸਿੰਗਲਾ, ਪ੍ਰਗਟ ਭੱਟੀ ਕੇਬਲ ਵਾਲਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!