4.6 C
United Kingdom
Sunday, April 20, 2025

More

    ਗੁਰਚਰਨ ਸੱਗੂ ਨੂੰ ਮਿਲੇਗਾ ‘ਪੰਜਾਬੀ ਮਾਂ ਬੋਲੀ ਪੰਜਾਬੀ ਸੇਵਾ ਸਨਮਾਨ’

    ਫਰੀਦਕੋਟ (ਪੰਜ ਦਰਿਆ ਬਿਊਰੋ) ਸਾਹਿਤਕ ਤੇ ਸਭਿਆਚਾਰਕ ਸਰਗਰਮੀਆਂ ਨੂੰ ਸਮਰਪਿਤ ਸੰਸਥਾ ਬਾਬਾ ਫਰੀਦ ਲਿਟਰੇਰੀ ਮੰਚ ਪੰਜਾਬ (ਫਰੀਦਕੋਟ) ਵੱਲੋਂ ਇੰਗਲੈਂਡ ਵਸਦੇ ਪੰਜਾਬੀ ਦੇ ਨਾਮਵਰ ਲੇਖਕ ਗੁਰਚਰਨ ਸੱਗੂ ਨੂੰ ‘ਪੰਜਾਬੀ ਮਾਂ ਬੋਲੀ ਸੇਵਾ ਸਨਮਾਨ’ 11 ਅਪ੍ਰੈਲ 2023 ਦੇ ਦਿਨ ਮਾਤਾ ਕਰਤਾਰ ਕੌਰ ਯਾਦਗਾਰੀ ਲਾਇਬਰੇਰੀ ਨੇੜੇ ਸ਼ਾਹਕੋਟ ਵਿਖੇ ਭੇਟ ਕਰਕੇ ਸਨਮਾਨਿਆ ਜਾਏਗਾ। ਮੰਚ ਦੇ ਪ੍ਰਧਾਨ ਉਘੇ ਲੇਖਕ ਤੇ ਮਹਾਂਰਾਸ਼ਟਰ ਦੀ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਵਰਧਾ ਦੀ ਚੇਅਰ ਦੇ ਰਾਈਟਰ ਇਨ ਰੈਜੀਡੈਂਟ ਸ਼੍ਰੀ ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਸ਼੍ਰੀ ਗੁਰਚਰਨ ਸੱਗੂ ਕਈ ਦਹਾਕਿਆਂ ਤੋਂ ਪ੍ਰਦੇਸ ਵਿਚ ਰਹਿੰਦੇ ਹੋਏ ਵੀ ਲਗਾਤਾਰ ਆਪਣੀ ਕਲਮ ਦੁਆਰਾ ਮਾਂ ਬੋਲੀ ਪੰਜਾਬੀ ਵਿਚ ਸਾਹਿਤ ਸਿਰਜਣਾ ਕਰ ਰਹੇ ਹਨ ਤੇ ਉਨਾਂ ਦੀ ਸਵੈ ਜੀਵਨੀ ਪੁਸਤਕ ‘ਦੇਖਿਆ ਸ਼ਹਿਰ ਮੁੰਬਈ’ ਖੂਬ ਚਰਚਿਤ ਕਿਤਾਬ ਹੈ। ਮੰਚ ਦੇ ਸਲਾਹਕਾਰ ਡਾ ਅਮਰਜੀਤ ਅਰੋੜਾ, ਸਕੱਤਰ ਜਨਰਲ ਨਵੀ ਨਵਪ੍ਰੀਤ ਸਿੰਘ ਤੇ ਉਪ ਪ੍ਰਧਾਨ ਸੁਖਵਿੰਦਰ ਮਰਾੜ ਨੇ ਸ਼੍ਰੀ ਗੁਰਚਰਨ ਸੱਗੂ ਨੂੰ ਇਸ ਪੁਰਸਕਾਰ ਦੀ ਪਰਾਪਤੀ ਉਤੇ ਵਧਾਈ ਦਿੱਤੀ ਹੈ। ਅਜਕਲ ਸੱਗੂ ਜੀ ਪੰਜਾਬ ਫੇਰੀ ਉਤੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!