‘ਪੰਜਾਬੀ ਸਿਨੇਮਾ ਸਾਡੀ ਮਾਂ ਬੋਲ਼ੀ ਅਤੇ ਸੱਭਿਆਚਾਰ ਦੇ ਪ੍ਰਚਾਰ ਦਾ ਸਭ ਤੋਂ ਵੱਡਾ ਸਾਧਨ – ਗੁੱਗੂ ਗਿੱਲ
ਚੰਡੀਗੜ੍ਹ (ਸ਼ਮਸ਼ੀਲ ਸਿੰਘ ਸੋਢੀ)

ਚੰਡੀਗੜ ਯੂਨੀਵਰਸਿਟੀ ਘੜੂੰਆਂ (ਮੋਹਾਲੀ) ਵਿਖੇ ਪੰਜਾਬੀ ਫ਼ਿਲਮ ਇੰਡਸਟਰੀ ਵੱਲੋ ‘ ਪੰਜਾਬੀ ਸਿਨੇਮਾ ਦਿਵਸ ‘ ਮਨਾਇਆ ਗਿਆ ਜਿਸ ਦੀ ਸ਼ੁਰੂਆਤ ਦੌਰਾਨ ਸਵੇਰੇ ਪਹਿਲੇ ਸੈ਼ਸ਼ਨ ਵਿੱਚ ਰਾਸ਼ਟਰੀ ਇਨਾਮ ਜੇਤੂ ਫ਼ਿਲਮ ‘ਮੜ੍ਹੀ ਦਾ ਦੀਵਾ’ ਦਿਖਾਈ ਗਈ ਅਤੇ ਫਿਲਮ ਵਿਚ ਕੰਮ ਕਰਨ ਵਾਲੇ ਕਲਾਕਾਰਾਂ ਨਾਲ ਮੌਕੇ ਤੇ ਹਾਜ਼ਰੀਨ ਨਾਲ਼ ਰੂਬਰੂ ਕਰਵਾਇਆ ਗਿਆ।ਇਸ ਤੋਂ ਬਾਅਦ ਦੂਜੇ ਸ਼ੈਸ਼ਨ ਦੀ ਸ਼ੁਰੂਆਤ ਪੰਜਾਬੀ ਫ਼ਿਲਮ ਐਂਡ ਟੀ.ਵੀ. ਐਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਅਨਮੋਲ ਦੇ ਸਵਾਗਤੀ ਬੋਲਾਂ ਨਾਲ਼ ਹੋਈ। ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸੰਨ 1935ਵਿਚ 29 ਮਾਰਚ ਨੂੰ ਸਾਡੇ ਪੰਜਾਬੀ ਸਿਨੇਮਾ ਦੀ ਪਹਿਲੀ ਫ਼ਿਲਮ ‘ਇਸ਼ਕ-ਏ- ਪੰਜਾਬ ਉਰਫ ਮਿਰਜ਼ਾ ਸਾਹਿਬਾ ਪ੍ਰਦਰਸ਼ਿਤ ਹੋਈ ਸੀ ।ਇਸ ਮੌਕੇ ਪੰਜਾਬ ਦੇ ਨਾਮਵਰ ਗਾਇਕਾਂ ਅਤੇ ਗਾਇਕਾਵਾਂ ਨੇ ਆਪਣੀ ਅਵਾਜ਼ ਦਾ ਜਾਦੂ ਬਿਖੇਰਿਆ ਜਿਹਨਾਂ ਵਿੱਚ ਫਿਰੋਜ਼ ਖ਼ਾਨ, ਅਮਰ ਨੂਰੀ , ਪੰਮੀ ਬਾਈ , ਐਮੀ ਵਿਰਕ ,ਚੰਨੀ( ਯੂ਼.ਕੇ .ਅਲਾਪ ਗਰੁੱਪ), ਹਰਬੀ ਸੰਘਾ , ਸਿਕੰਦਰ ਸਲੀਮ,ਕਰਮਜੀਤ ਅਨਮੋਲ , ਲਵਪ੍ਰੀਤ ਲਵੀ , ਤਹਿਜ਼ੀਬ ਅਤੇ ਸੁੱਖਾ ਗਿੱਲ ਕੋਕਰੀ ਆਦਿ ਨੇ ਦਰਸ਼ਕਾਂ ਨੂੰ ਕੀਲੀ ਰੱਖਿਆ।ਇਸ ਸਮਾਗਮ ਮੌਕੇ ਇਸ ਸੰਸਥਾ ਦੇ ਜਨਰਲ ਸਕੱਤਰ ਮਲਕੀਤ ਰੌਣੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੈਬਨਿਟ ਮੰਤਰੀ ਸ੍ਰੀ ਮਾਨ ਚੇਤਨ ਸਿੰਘ ਜੌੜਾ ਮਾਜਰਾ ਅਤੇ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਸਾਂਝੇ ਤੌਰਤੇ ਕੀਤੀ।ਇਸ ਮੌਕੇ ਚੇਤਨ ਸਿੰਘ ਜੌੜਾ ਮਾਜਰਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਾਡੇ ਸਿਨੇਮਾ ਕੋਲ ਬਹੁਤ ਵੱਡੀਆਂ ਸੰਭਾਵਨਾਵਾਂ ਹਨ ਜਿਹਨਾਂ ਨੇ ਸਾਡੇ ਇਤਿਹਾਸ ਅਤੇ ਸੱਭਿਆਚਾਰ ਨੂੰ ਨਵੀਂ ਪੀੜ੍ਹੀ ਤੱਕ ਲੈਕੇ ਜਾਣਾ ਹੈ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਇਸ ਮੌਕੇ ਤੇ ਬੋਲਦਿਆਂਆਖਿਆ ਕਿ ਸਾਡੀ ਮਾਂ ਬੋਲੀ ਪੰਜਾਬੀ ਨਾਲ਼ ਸਬੰਧਤ ਸਿਨੇਮਾ ਸਾਡੀ ਪਛਾਣ ਹੈ।ਇਹ ਸਿਨੇਮਾ ਹੀ ਸਾਡੇ ਸਮਾਜ ਦਾ ਸ਼ੀਸਾ ਹੈ ਜੋ ਕਿ ਸਮਾਜ ਵਿੱਚ ਹੋ ਰਹੀਆਂ ਘਟਨਾਵਾਂ ਅਤੇ ਤਬਦੀਲੀਆਂ ਨੂੰ ਸਾਡੇ ਸਨਮੁੱਖ ਕਰਦਾ ਹੈ। ਸਾਡੀ ਸਰਕਾਰ ਦਾ ਉਪਰਾਲਾ ਇਸਨੂੰ ਹੋਰ ਵੱਡਾ ਕਰਨ ਦਾ ਹੈ।ਇਸ ਮੌਕੇ ਉੱਘੇ ਕਲਾਕਾਰ ਗੁਰਪ੍ਰੀਤ ਸ ਘੁੱਗੀ ਨੇ ਬੋਲਦਿਆਂ ਕਿਹਾ ਕਿ ਸਾਨੂੰ ਪੰਜਾਬੀ ਸਿਨੇਮਾ ਤੇ ਪੂਰਾ ਮਾਣ ਹੈ ਜਿਸਨੂੰ ਅਸੀਂ ਪੂਰੇ ਪਰਿਵਾਰ ਨਾਲ ਬੈਠਕੇ ਦੇਖ ਸਕਦੇ ਅਤੇ ਮਾਣ ਸਕਦੇ ਹਾਂ। ਪੰਜਾਬੀ ਸਿਨੇਮਾ ਦਿਵਸ ‘2023 ਮੌਕੇ ਸਨਮਾਨਿਤ ਸ਼ਖਸ਼ੀਅਤਾਂ ਵਿੱਚ ਸ਼ਵਿੰਦਰ ਮਾਹਲ, ਬੀਬਾ ਰਣਜੀਤ ਕੌਰ, ਅਦਾਕਾਰਾ ਜਤਿੰਦਰ ਕੌਰ, ਬੀਨੂੰ ਢਿੱਲੋੰ ਐਮੀ ਵਿਰਕ, ਜਸ ਗਰੇਵਾਲ ਅਮਰ ਨੂਰੀ, ਨਿਰਦੇਸ਼ਕ ਰਵਿੰਦਰ ਰਵੀ , ਬੀ ਐੱਨ ਸ਼ਰਮਾ , ਮੋਹਨ ਕੰਬੋਜ ਅਤੇ ਚੰਨੀ ਅਲਾਪ ਗਰੁੱਪ ਯੂ.ਕੇ. ਸਨ।ਇਸ ਮੌਕੇ ਸੰਸਥਾ ਦੇ ਚੇਅਰਮੈਨ ਅਤੇ ਪ੍ਰਸਿੱਧ ਕਲਾਕਾਰ ਸ੍ਰੀ ਮਾਨ ਗੁੱਗੂ ਗਿੱਲ ਨੇ ਬੋਲਦਿਆਂ ਕਿਹਾ ਕਿ ਪੰਜਾਬੀ ਸਿਨੇਮਾ ਇਸ ਸਮੇਂ ਸਾਡੀ ਮਾਂ ਬੋਲ਼ੀ ਅਤੇ ਸਾਡੇ ਸੱਭਿਆਚਾਰ ਦੇ ਪ੍ਰਚਾਰ ਦਾ ਸਭ ਤੋੰ ਵੱਡਾ ਸਾਧਨ ਹੈ ਜਿਸਨੇ ਸਾਡੇ ਆਪਣੇ ਦੇਸ਼ ਭਾਰਤ ਦੇ ਨਾਲ਼-ਨਾਲ਼ ਵਿਦੇਸ਼ਾਂ ਵਿੱਚ ਵੀ ਸਾਡੀ ਮਾਂ ਬੋਲ਼ੀ ਦਾ ਪ੍ਰਚਾਰ ਕੀਤਾ ਹੈ । ਇਸ ਮੌਕੇ ਹੋਰਨਾਂ ਬੁਲਾਰਿਆਂ ਵਿੱਚ ਪ੍ਰਸਿੱਧ ਨਿਰਦੇਸ਼ਕ ਸਿਮਰਜੀਤ ਸਿੰਘ, ਬਾਲ ਮੁਕੰਦ ਸ਼ਰਮਾ , ਜਰਨੈਲ ਸਿੰਘ, ਬੀਬਾ ਰਣਜੀਤ ਕੌਰ, ਐਮੀ ਵਿਰਕ ,ਬਿਨੂੰ ਢਿੱਲੋਂ , ਚੰਡੀਗੜਯੂਨਿਵਰਸਿਟੀ ਦੇ ਪ੍ਰੋ .ਵਾਇਸ ਚਾਂਸਲਰ ਸਰਦਾਰ ਮਨਪ੍ਰੀਤ ਸਿੰਘ ਮੰਨਾ ਜੀ ਅਤੇ ਪੰਮੀ ਬਾਈ ਆਦਿ ਵੀ ਮੌਜੂਦ ਸਨ । ਇਹ ਸਮਾਗਮ ਅੰਤ ਵਿੱਚ ਯੂਨਿਵਰਸਿਟੀ ਦੀ ਨੈਸ਼ਨਲ ਜੇਤੂ ਟੀਮ ਦੇ ਭੰਗੜੇ ਦੀ ਪੇਸ਼ਕਾਰੀ ਨਾਲ਼ ਆਪਣੇ ਅੰਤਿਮ ਪੜਾਅ ਵੱਲ ਵੱਧਦਿਆਂ ਖ਼ਤਮ ਹੋਇਆ। ਇਸ ਸਮਾਗਮ ਵਿੱਚ ਸਤਵੰਤ ਕੌਰ, ਰਾਣਾ ਜੰਗ ਬਹਾਦਰ , ਭਾਰਤ ਭੂਸ਼ਣ ਵਰਮਾ , ਰਾਜ ਧਾਲੀਵਾਲ , ਰੁਪਿੰਦਰ ਰੂਪੀ ,ਸੀਮਾ ਕੌਸ਼ਲ, ਸੰਜੂ ਸੋਲੰਕੀ, ਸਵੈਰਾਜ ਸੰਧੂ , ਜੱਸੀ ਲੌਗੋੰਵਾਲੀਆ, ਸੁਖਦੇਵ ਬਰਨਾਲਾ , ਰਾਜ ਬੁੱਟਰ, ਪੂਨਮ ਸੂਦ , ਰਾਖੀ ਹੁੰਦਲ, ਰਵਿੰਦਰ ਮੰਡ , ਡਾ. ਰਣਜੀਤ ਸ਼ਰਮਾ, ਪਰਮਵੀਰ, ਪਰਮਜੀਤ ਭੰਗੂ, ਗੋਨੀ ਸੱਗੂ, ਸਾਨੀਆ ਪੰਨੂ , ਪ੍ਰਭ ਗਰੇਵਾਲ, ਅਮ੍ਰਿਤਪਾਲ ਬਿੱਲਾ ਅਤੇ ਗੁਰਮੀਤ ਮਿਤਵਾ ਦੇ ਨਾਲ਼ ਜਗਦੇਵ ਮਾਨ ਆਦਿ ਹਾਜ਼ਰ ਸਨ।



