8.1 C
United Kingdom
Sunday, June 8, 2025

More

    ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਥਰਾਲਾ ਦਾ ਪਹਿਲਾ ਸਲਾਨਾ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ

    ਨਾਮਵਰ ਸ਼ਖਸੀਅਤਾਂ ਨੇ ਕੀਤੀ ਸ਼ਿਰਕਤ, ਸਕੂਲ ਸਟਾਫ ਵਲੋਂ ਕੀਤੇ ਗਏ ਵਿਸ਼ੇਸ਼ ਸਨਮਾਨ।

    ਪਥਰਾਲਾ (ਬਹਾਦਰ ਸਿੰਘ ਸੋਨੀ/ ਪੰਜ ਦਰਿਆ ਬਿਊਰੋ) ਪਹਿਲਾ ਸਲਾਨਾ ਸਮਾਗਮ ਪਿੰਡ ਪਥਰਾਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਲੋਂ ਨਗਰ ਪਥਰਾਲਾ, ਸਰਪੰਚ, ਮੈਂਬਰ ਗ੍ਰਾਮ ਪੰਚਾਇਤ ਪਥਰਾਲਾ, ਬਾਬਾ ਜਿਉਂਣ ਸਿੰਘ ਜੀ ਗੱਤਕਾ ਅਤੇ ਸੇਵਾ ਸੁਸਾਇਟੀ ਰਜਿ ਪਥਰਾਲਾ , ਬਾਬਾ ਜੀਵਨ ਸਿੰਘ ਜੀ ਸਪੋਰਟਸ ਕਲੱਬ ਪਥਰਾਲਾ, ਦਾਨੀ ਸੱਜਣਾਂ, ਸਕੂਲ ਸਟਾਫ ਅਤੇ ਪਿੰਡ ਪਥਰਾਲਾ ਅਤੇ ਬਾਹਰੋ ਆਈਆਂ ਸਖਸ਼ੀਅਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਵਿੱਚ ਪ੍ਰਬੰਧਕਾਂ ਵਲੋਂ ਖੁੱਲ੍ਹਾ ਹਵਾਦਾਰ ਟੈਂਟ ਲਗਾ ਕੇ ਆਏ ਹੋਏ ਮਹਿਮਾਨਾਂ ਦੇ ਬੈਠਣ ਲਈ ਸੋਫੇ,  ਕੁਰਸੀਆਂ ਆਦਿ ਦਾ ਜਿੱਥੇ ਪ੍ਰਬੰਧ ਕੀਤਾ ਉੱਥੇ ਹੀ ਸ਼ਾਨਦਾਰ ਸਵਾਗਤੀ ਗੇਟ ਤੇ ਮਹਿਮਾਨਾਂ ਦਾ ਸਵਾਗਤ ਕਰਕੇ ਚਾਹ ਪਾਣੀ ਪਿਲਾਉਣ ਤੋਂ ਬਾਅਦ ਹੀ ਪੰਡਾਲ ਵਿੱਚ ਪਿਆਰ ਅਤੇ ਸਤਿਕਾਰ ਨਾਲ ਲਿਜਾਇਆ ਗਿਆ। ਸਕੂਲ ਸਟਾਫ ਦਾ ਪ੍ਰਬੰਧ ਘਰ ਵਿਆਹ ਵਾਲੇ ਮਾਹੌਲ ਵਾਲਾ ਦੇਖਣ ਨੂੰ ਮਿਲਿਆ ਸਕੂਲ ਸਟਾਫ ਨੇ ਆਪਣੀ ਹਰ ਤਰ੍ਹਾਂ ਦੀ ਡਿਊਟੀ ਬਾਖ਼ੂਬੀ ਨਿਭਾਈ। ਸਮਾਗਮ ਵਿੱਚ ਬੱਚਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ । ਬੱਚਿਆਂ ਦੇ ਮਾਪਿਆਂ ਦੀ ਖੁਸ਼ੀ ਦਾ ਕੋਈ ਨਿਕਾਣਾ ਨਹੀਂ ਹਰ ਚਿਹਰੇ ਤੇ ਇੱਕ ਵੱਖਰੀ ਰੌਣਕ ਦੇਖਣ ਨੂੰ ਮਿਲੀ। ਸਮਾਗਮ ਵਿੱਚ ਬੱਚਿਆਂ ਦੇ ਸਟੇਜੀ ਪ੍ਰੋਗਰਾਮ ਵਿੱਚ ਹਰ ਤਰ੍ਹਾਂ ਦਾ ਰੰਗ ਦੇਖਣ ਨੂੰ ਮਿਲਿਆ । ਬੱਚਿਆਂ ਵਲੋਂ ਗਿੱਧਾ , ਭੰਗੜਾ , ਨਾਟਕ , ਕੋਰੀਓਗ੍ਰਾਫੀ, ਮਾਡਲਿੰਗ, ਗੀਤ ਆਦਿ ਐਟਮਾਂ ਪੇਸ਼ ਕੀਤੀਆਂ ਗਈਆਂ । ਸਮਾਗਮ ਵਿੱਚ ਮੁੱਖ ਮਹਿਮਾਨ  ਸਰਦਾਰ ਸੇਵਾ ਸਿੰਘ ਸਿੱਧੂ(DEO) , ਸਰਦਾਰ ਮਹਿੰਦਰ ਪਾਲ ਸਿੰਘ(Dy DEO), ਹਰਿਮੰਦਰ ਸਿੰਘ ਬਰਾੜ ,ਸਰਦਾਰ ਬਲਜੀਤ ਸਿੰਘ ਸੰਦੋਹਾ , ਸ੍ਰੀ ਮਹੇਸ਼ ਕੁਮਾਰ , ਸ੍ਰੀ ਗੋਬਿੰਦ ਸਿੰਗਲਾ , ਸਰਦਾਰ ਗੁਰਦੀਪ ਸਿੰਘ ਰਾਣਾ ਸਰਪੰਚ ਸਮੂਹ ਗ੍ਰਾਮ ਪੰਚਾਇਤ ਅਤੇ ਮੈਂਬਰ ਸਾਹਿਬਾਨ, ਸਰਦਾਰ ਪਰਮਜੀਤ ਸਿੰਘ ਸੀਮੈਂਟ ਫੈਕਟਰੀ, ਸਰਦਾਰ ਜਸਵੰਤ ਸਿੰਘ ਅਮਰੀਕਾ , ਸ੍ਰੀ ਜਗਦੀਸ਼ ਕੁਮਾਰ ਜੀ , ਬਾਬਾ ਜਿਊਣ ਸਿੰਘ ਸੇਵਾ ਅਤੇ ਗੱਤਕਾ ਸੁਸਾਇਟੀ ਰਜਿ: ਪਥਰਾਲਾ, ਬਾਬਾ ਜੀਵਨ ਸਿੰਘ ਸਪੋਰਟਸ ਕਲੱਬ , ਮੈਦਾ ਫੈਕਟਰੀ ਅਸ਼ੋਕ ਸਿੰਗਲਾ , ਗੋਬਿੰਦ ਸਿੰਗਲਾ , ਸੀ .ਏ. ਰਿਸ਼ਬ ਬਾਂਸਲ , ਚੜ੍ਹਦੀ ਕਲਾ ਫਿੱਟਨੈੱਸ academy ਕੋਚ ਗੁਰਜੀਤ ਸਿੰਘ (ਫੌਜੀ)ਦਾਨੀ ਸੱਜਣ ਅਤੇ ਸਨਮਾਨਿਤ ਸ਼ਖਸ਼ੀਅਤਾਂ ਹਰਪ੍ਰੀਤ ਸਿੰਘ,   ਸੁਖਦਰਸ਼ਨ ਸਿੰਘ ,ਜਗਮੀਤ ਸਿੰਘ ਫੌਜੀ, ਰਣਜੀਤ ਸਿੰਘ ਫੌਜੀ,   ਗੁਰਲਾਲ ਸਿੰਘ ਫੌਜੀ, ਹਰਜੀਤ ਸਿੰਘ ਫੌਜੀ, ਬਹਾਦਰ ਸਿੰਘ ਸੋਨੀ ਪੱਤਰਕਾਰ ,ਸ੍ਰੀ ਰਾਜੇਸ਼ ਕੁਮਾਰ ਸਰਦਾਰ ਸੰਪੂਰਨ ਸਿੰਘ ਕਬੱਡੀ ਕੋਚ , ਪਰਤਾਪ ਸਿੰਘ ਫੁੱਟਬਾਲ ਕੋਚ,  ਲਵਪ੍ਰੀਤ ਸਿੰਘ ਫੁੱਟਬਾਲ ਕੋਚ , ਲਾਭ ਸਿੰਘ ਇਲੈਕਟ੍ਰੀਸ਼ੀਅਨ,  ਸਰਦਾਰ ਗੁਰਸੇਵਕ ਸਿੰਘ , ਮਾਸਟਰ ਜੀਵਨ ਸਿੰਘ ਦਾ ਬੇਟਾ ,  ਮਾਸਟਰ ਬਲਜਿੰਦਰ ਸਿੰਘ ਦਾ ਬੇਟਾ, ਪਰਮਿੰਦਰ ਸਿੰਘ ਐਫ ਸੀ ਆਈ ,  ਗੁਰਪ੍ਰੀਤ ਸਿੰਘ ਸੈਕਟਰੀ,  ਗੁਰਦਰਸ਼ਨ ਸਿੰਘ ਪਟਵਾਰੀ , ਐਡਵੋਕੇਟ ਹੁਸਨਦੀਪ ਕੌਰ  LLM , ਚਮਕੌਰ ਸਿੰਘ ਬਿਜਲੀ ਵਾਲਾ ,  ਕਰਨ ਫੀਟਰ ਸੇਵਾਦਾਰ, ਚਮਕੌਰ ਸਿੰਘ ਪੀ.ਐਨ.ਬੀ , ਜੈਸਵੀਨ ਕੌਰ ਟੀ.ਪੀ  ,  ਸੰਦੀਪ ਕੌਰ ਟੀ.ਪੀ ,ਵੀਰਪਾਲ ਕੌਰ ਟੀ.ਪੀ .,  ਰੇਸ਼ਮ ਸਿੰਘ ਐਨ ਆਰ.ਆਈ ਅਤੇ ਪਰਿਵਾਰ , ਭੰਗੜਾ ਕੋਚ , ਸਾਂਝਾਂ ਸਨਮਾਨ ਸਰਪੰਚ ਅਤੇ ਸਮੂਹ ਨਗਰ ਪੰਚਾਇਤ ਪਿੰਡ ਪਥਰਾਲਾ , ਗੁਰਜੀਤ ਸਿੰਘ ਚੜ੍ਹਦੀ ਕਲਾ ਫਿੱਟਨੈੱਸ ਅਕੈਡਮੀ ਸਮੂਹ ਮੈਂਬਰ, ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਸਮੂਹ ਮੈਂਬਰ , ਬਾਬਾ ਜਿਉਣ ਸਿੰਘ  ਸੇਵਾ ਅਤੇ ਗੱਤਕਾ ਸੁਸਾਇਟੀ ਰਜਿ ਪਥਰਾਲਾ  , ਸਰਦਾਰ ਗੁਰਜੀਤ ਸਿੰਘ ਫੌਜੀ ਦੇ ਪਰਿਵਾਰ ਨੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਸ਼ਪੈਸ਼ਲ ਤੌਰ ਤੇ  ਆਦਮੀ ਪਾਰਟੀ ਟੀਮ ਪਥਰਾਲਾ ਨੇ ਐਡਵੋਕੇਟ ਹਰਦੀਪ ਸਰਾਂ ਦੀ ਅਗਵਾਈ ਵਿੱਚ ਗੁਰਜੀਤ ਸਿੰਘ ਫੌਜੀ , ਸਕੂਲ ਹੈੱਡਟੀਚਰ ਅਤੇ ਸਮੂਹ ਸਟਾਫ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਸਮਾਗਮ ਦੇ ਸਮਾਪਤੀ ਹੋਣ ਤੇ ਹੈੱਡਟੀਚਰ ਸਰਬਜੀਤ ਸਿੰਘ ਅਤੇ ਸਮੂਹ ਸਟਾਫ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਮਾਗਮ ਵਿੱਚ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!