ਪਰਥ (ਸਤਿੰਦਰ ਸਿੰਘ ਸਿੱਧੂ )
ਸ਼ੱਕੀ ਅਸਲਾ ਪਾਏ ਜਾਣ ਤੋਂ ਬਾਅਦ ਵਿਸਫੋਟਕ ਮਾਹਰ ਕੱਲ੍ਹ ਮੋਂਟਰੋਸ ਬੀਚ ਤੇ ਆਉਣ ਵਾਲੇ ਹਨ। ਰਾਹਗੀਰ ਵਲੋਂ ਬੀਚ ‘ਤੇ ਸ਼ੱਕੀ ਵਸਤੂ ਮਿਲਣ ਤੋਂ ਬਾਅਦ ਅੱਜ ਦੁਪਹਿਰ ਕਰੀਬ 12 ਵਜੇ ਕੋਸਟਗਾਰਡ ਨੂੰ ਇਸ ਦੀ ਇਤਲਾਹ ਦਿਤੀ ਗਈ ਅਤੇ ਪੜਤਾਲ ਲਈ ਬੁਲਾਇਆ ਗਿਆ ।
ਮੈਰੀਟਾਈਮ ਅਤੇ ਕੋਸਟਗਾਰਡ ਏਜੰਸੀ ਦੇ ਇਕ ਬੁਲਾਰੇ ਨੇ ਦਸਿਆ ਹੈ ਕੇ ਸਾਨੂੰ ਮੋਂਟਰੋਸ ਬੀਚ ‘ਤੇ ਬੁਲਾਇਆ ਗਿਆ ਸੀ ਅਤੇ ਉਥੇ ਸ਼ੱਕੀ ਵਸਤੂ ਮਿਲਣ ਤੋਂ ਬਾਅਦ ਉਸ ਜਗਾਹ ਦੀ ਘੇਰਾਬੰਦੀ ਕਰ ਲਈ ਗਈ ਹੈ। ਸਥਾਨਕ ਸਹਾਇਕ ਟੀਮਾਂ ਨੇ ਇਸ ਜਗਾਹ ਦੀ ਘੇਰਾਬੰਦੀ ਵਿਸਫੋਟਕ ਆਰਡੀਨੈਂਸ ਡਿਸਪੋਜ਼ਲ (ਈ.ਓ.ਡੀ.) ਦੀਆਂ ਟੀਮਾਂ ਦੇ ਆਉਣ ਤੱਕ ਕੀਤੀ ਹੈ ਜੋ ਕਿ ਸ਼ਨੀਵਾਰ ਸਵੇਰ ਤੱਕ ਨਹੀਂ ਆ ਸਕਦੀਆਂ। ਡਿਸਪੋਜ਼ਲ ਟੀਮਾਂ ਕੱਲ੍ਹ ਇਥੇ ਨਿਯੰਤਰਿਤ ਧਮਾਕੇ ਕਰਨ ਲਈ ਆਉਣਗੀਆਂ। ਇਹ ਸਮਝਿਆ ਜਾ ਰਿਹਾ ਹੈ ਕੀ ਇਸ ਬੀਚ ਦਾ ਕੁਝ ਹਿੱਸਾ ਇੱਕ ਸਮੇਂ ਲਈ ਉੱਚੀਆਂ ਲਹਿਰਾਂ ਨਾਲ ਡੁੱਬ ਗਿਆ ਸੀ ਪਰ ਬਾਅਦ ਵਿੱਚ ਲਹਿਰਾਂ ਮੁੜਨ ਨਾਲ ਇਹ ਹਿੱਸਾ ਦੁਬਾਰਾ ਦਿਖਾਈ ਦਿਤਾ ਹੈ।
