
ਫਗਵਾੜਾ 18 ਨਵੰਬਰ (ਸ਼ਿਵ ਕੋੜਾ) ਸੰਗੀਤ ਦੀ ਦੁਨੀਆ ਵਿੱਚ ਪੰਜਾਬੀ ਸੱਭਿਆਚਾਰ ਨੂੰ ਨਿਖਾਰ ਕੇ ਰੱਖਣ ਵਾਲੇ ਮਰਹੂਮ ਗੀਤਕਾਰ ਸਾਜਣ ਰਾਏਕੋਟੀ ਦੇ ਲਾਡਲੇ ਸ਼ਾਗਿਰਦ ਮੇਸ਼ੀ ਮਹਿਰਮ ਫਿਲੌਰੀ ਦੀ ਪੇਸ਼ਕਸ਼ ਅਤੇ ਗਾਇਕ ਸਰਬਜੀਤ ਨਿੱਕਾ ਦੀ ਸੁਰੀਲੀ ਆਵਾਜ਼ ਵਿਚ ਰਿਕਾਰਡ ‘ਇਸ਼ਕੇ ਦੀ ਸੱਟ’ ਗੀਤ ਜਲਦੀ ਹੀ ਜਨਤਾ ਦੀ ਕਚਹਿਰੀ ਵਿੱਚ ਪੇਸ਼ ਹੋਣ ਜਾ ਰਿਹਾ ਹੈ। ਜੋ ਕਿ ਯੂ-ਟਿਯੂਬ ਚੈਨਲ ਆਈ.ਆਰ ਰਿਕਾਰਡਜ ਰਾਹੀ ਜਨਤਕ ਕੀਤਾ ਜਾਵੇਗਾ। ਇਸ ਪ੍ਰੋਜੈਕਟ ਨੂੰ ਤਿਆਰ ਕਰਨ ਵਾਲੇ ਸੋਨੂੰ ਮੱਟੂ ਨੇ ਦੱਸਿਆ ਕਿ ਮੇਸ਼ੀ ਮਹਿਰਮ ਫਿਲੌਰੀ ਆਪਣੇ ਉਸਤਾਦ ਸਾਜਣ ਰਾਏਕੋਟੀ ਦੇ ਪੂਰਣੀਆ ਤੇ ਚਲਦਿਆਂ ਪੰਜਾਬੀ ਸੱਭਿਆਚਾਰ ਨੂੰ ਨਿਖਾਰਨ ਲਈ ਯੋਗ ਉਪਰਾਲੇ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਸ ਗੀਤ ਦੇ ਬੋਲ ਲਖਵਿੰਦਰ ਗਿੱਲ ਦੀ ਕਲਮ ਤੋਂ ਲਿਖੇ ਗਏ ਹਨ ਜਿਸ ਨੂੰ ਹੈਰੀ ਅਮਿਤ ਨੇ ਆਪਣੇ ਸੰਗੀਤ ਨਾਲ ਸ਼ਿੰਗਾਰੀਆ ਹੈ। ਗੀਤ ਦਾ ਵੀਡੀਓ ਫਿਲਮਾਂਕਣ ਮਲਕੀਤ ਸਿੰਘ ਵਲੋਂ ਬਹੁਤ ਹੀ ਖੂਬਸੂਰਤੀ ਨਾਲ ਕੀਤਾ ਗਿਆ ਹੈ। ਉਨ੍ਹਾਂ ਇਸ ਪ੍ਰੋਜੈਕਟ ਨੂੰ ਸਫਲ ਬਨਾਉਣ ਵਿਚ ਸਹਿਯੋਗ ਦੇਣ ਲਈ ਸੰਦਲ ਸਟੂਡੀਓ ਦੇ ਦੀਪਕ ਨਾਹਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ।