
ਮਿਲਾਨ (ਦਲਜੀਤ ਮੱਕੜ) ਗੁਜਰਾਤ ਵਿਧਾਨ ਸਭਾ ਦੀਆਂ ਦਸੰਬਰ ਨੂੰ ਹੋ ਰਹੀਆ ਵੋਟਾਂ ਵਿੱਚ ਸੂਬੇ ਦੇ ਵੋਟਰ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਅਤੇ ਆਪ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾਉਣ। ਇਹ ਬਿਆਨ ਆਪ ਐਨ. ਆਰ. ਆਈ. ਵਲੰਟੀਅਰ ਇਕਬਾਲ ਵੜੈਚ, ਬੌਬੀ ਅਟਵਾਲ, ਮਨਜੀਤ ਰੋੜਕਾ ਅਤੇ ਮੇਹਰ ਘੁੰਮਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ। ਜਿਸ ਤਰਾਂ ਆਮ ਆਦਮੀ ਪਾਰਟੀ ਦੁਆਰਾ ਪੰਜਾਬ ਵਿੱਚ ਵਿਕਾਸ ਕੀਤਾ ਹੈ ਅਤੇ ਚੰਗੀ ਸਾਫ ਸੁਥਰੀ ਸਰਕਾਰ ਲੋਕਾਂ ਦੀ ਸੇਵਾ ਕਰ ਰਹੀ ਹੈ। ਉਸੇ ਤਰਾਂ ਗੁਜਰਾਤ ਵਿੱਚ ਵੀ ਵੋਟਰ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਅਤੇ ਸੂਬੇ ਵਿੱਚ ਚੰਗੀ ਸਰਕਾਰ ਚੁਨਣ। ਤਾਂ ਜੋ ਸਾਫ ਸੁਥਰੀ ਸਰਕਾਰ ਲੋਕਾਂ ਲਈ ਸਮਾਜ ਭਲਾਈ ਸਕੀਮਾਂ ਲਿਆ ਸਕੇ ਅਤੇ ਸੂਬੇ ਵਿੱਚ ਵੀ ਦਿੱਲੀ ਅਤੇ ਪੰਜਾਬ ਦੀ ਤਰਾਂ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾ ਸਕੇ।