17.4 C
United Kingdom
Thursday, May 9, 2024

More

    ਚਾਈਨਾ ਡੋਰ ‘ਤੇ ਲੱਗੇ ਪੂਰਨ ਪਾਬੰਦੀ

    ਪੁਰਾਣੇ ਸਮੇਂ ਵਿਚ ਰਾਜੇ ਮਹਾਰਾਜੇ ਵੀ ਪਤੰਗਬਾਜ਼ੀ ਦਾ ਬਹੁਤ ਸ਼ੌਕ ਰੱਖਦੇ ਸਨ ਤੇ ਸੂਤ ਦੇ ਧਾਗਿਆਂ ਨਾਲ ਪਤੰਗਾਂ ਉਡਾਈਆਂ ਜਾਂਦੀਆਂ ਸਨ। ਪਰ ਅੱਜਕੱਲ੍ਹ ਸਮਾਂ ਬਦਲ ਗਿਆ ਹੈ। ਚਾਈਨਾ ਡੋਰ ਤੇ  ਪਾਬੰਦੀ  ਤਾਂ ਹੈ, ਪਰ ਫ਼ਿਰ ਵੀ ਧੜੱਲੇ ਨਾਲ ਇਸ ਦੀ ਦੁਰਵਰਤੋਂ ਹੋ ਰਹੀ ਹੈ । ਦੁਕਾਨਾਂ ਤੇ ਆਮ ਵਿਕਦੀ ਹੋਈ ਦੇਖੀ ਜਾ ਸਕਦੀ ਹੈ। ਹਾਲ ਹੀ ਵਿੱਚ ਖਬਰ ਪੜ੍ਹਨ ਨੂੰ ਮਿਲੀ ਕਿ ਰੋਪੜ ਵਿਖੇ ਇੱਕ ਛੋਟੀ ਉਮਰ ਦਾ ਮੁੰਡਾ ਚਾਈਨਾ ਡੋਰ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਾਲਾਂਕਿ ਪ੍ਰਸ਼ਾਸਨ ਨੇ ਕਿਹਾ ਕਿ ਦੁਕਾਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।ਅੱਜ ਕੱਲ੍ਹ ਤਾਂ ਚਾਈਨਾ ਡੋਰ ਨਾਲ ਲੋਕ ਪਤੰਗ ਉਡਾਉਂਦੇ ਹਨ, ਜੋ ਬਹੁਤ ਹੀ ਜਿਆਦਾ ਨੁਕਸਾਨਦਾਇਕ ਹੈ। ਜਿਥੇ ਵੀ ਚਾਈਨਾ ਡੋਰ ਸ਼ਰੀਰ ਨਾਲ ਛੂੰਹਦੀ ਹੈੈੈੈ, ਉੱਥੇ ਜ਼ਖ਼ਮ ਕਰ ਦਿੰੰਦੀ ਹੈ।  ਰਾਹਗੀਰਾਂ ਦੇ ਜ਼ਖਮੀ ਹੋਣ ਦਾ ਸਿਲਸਿਲਾ ਲਗਾਤਾਰ ਅਸੀਂ ਅਖ਼ਬਾਰਾਂ ਵਿੱਚ ਪੜ੍ਹਦੇ ਹਾਂ।ਹਰ ਸਾਲ ਅਸੀਂ ਸੁਣਦੇ ਵੀ ਹਾਂ ਕਿ ਚਾਇਨਾ ਡੋਰ ਨਾਲ ਕਿੰਨੇ ਪੰਛੀਆਂ ਦੀ ਮੌਤ ਵੀ  ਹੋ ਜਾਂਦੀ ਹੈ।ਹੁਣ ਤਾਂ ਲੋਕ ਆਨਲਾਈਨ ਵੀ ਚਾਈਨਾ ਡੋਰ ਨੂੰ ਮੰਗਵਾ ਲੈਂਦੇ ਹਨ।ਜੋ ਚਾਈਨਾ ਡੋਰ ਹੁੰਦੀ ਹੈ ਇਹ ਸਿੰਥੈਟਿਕ , ਨਾਈਲੋਨ, ਪਲਾਸਟਿਕ ਧਾਗੇ ਦੀ ਬਣੀ ਹੁੰਦੀ ਹੈ। ਪਿੱਛੇ ਜਿਹੇ  ਬਟਾਲਾ ਸ਼ਹਿਰ ਵਿਚ ਅਜਿਹੀ ਵਾਰਦਾਤ ਹੋਈ ਕਿ ਬੱਚਾ ਡੋਰ ਦੀ ਲਪੇਟ ਵਿਚ ਆ ਕੇ ਅੱਸੀ ਪ੍ਰਤੀਸ਼ਤ ਜ਼ਖ਼ਮੀ ਹੋ ਗਿਆ।  ਖ਼ਬਰ ਵੀ ਪੜੀ ਕਿ ਕਿਸੇ ਪਿੰਡ ਵਿੱਚ ਬੱਚਾ ਪਤੰਗ ਉਡਾਉਂਦਾ ਹੋਇਆਂ ਟੋਭੇ ਵਿਚ ਜਾ ਡੁੱਬਿਆ।ਅਕਸਰ ਘਰ ਦੀਆਂ ਛੱਤਾਂ ਤੋਂ ਵੀ ਬੱਚੇ ਪਤੰਗ ਉਡਾਉਂਦੇ ਹੋਏ  ਨੀਚੇ ਡਿੱਗ ਕੇ ਆਪਣੀਆਂ ਲੱਤਾਂ ਬਾਹਾਂ ਤੜਵਾ ਲੈਂਦੇ ਹਨ। ਕਈ ਵਾਰ ਲੋਕ ਇਸ ਨੂੰ ਅਜਿਹੀ ਜਗ੍ਹਾ  ਸੁੱਟ ਦਿੰਦੇ ਹਨ ਤੇ ਪੰਛੀ ਚੋਗਾ ਚੁਗਦੇ ਹੋਏ ਇਸ  ਵਿੱਚ ਫਸ ਜਾਂਦੇ ਹਨ ਤੇ ਉਨ੍ਹਾਂ ਦੇ ਪੈਰਾਂ ਤੇ ਗਰਦਨ ਵਿੱਚ ਡੋਰ ਫਸਣ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਅਕਸਰ ਜਦੋਂ ਸ਼ਾਮ ਦਾ ਵੇਲਾ ਹੁੰਦਾ ਹੈ ਤਾਂ ਪੰਛੀ ਆਪਣੇ ਘਰਾਂ ਨੂੰ ਪਰਤ ਰਹੇ ਹੁੰਦੇ ਹਨ ਤਾਂ ਜਦੋਂ ਪਤੰਗ ਉਡ ਰਹੀ ਹੁੰਦੀ ਹੈ ਤਾਂ ਉਹ ਪੰਛੀ ਡੋਰ ਦੇ ਲਪੇਟ ਵਿੱਚ ਆ ਜਾਂਦੇ ਹਨ। ਜਿਸ ਕਾਰਨ ਪੰਛੀ ਵੀ ਝੁਲਸ ਜਾਂਦੇ ਹਨ। ਪ੍ਸ਼ਾਸ਼ਨ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਅਜਿਹੇ ਦੁਕਾਨਦਾਰ ਜੋ ਡੋਰ ਵੇਚਦੇ ਹਨ, ਉਨਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਮਾਂ ਬਾਪ ਨੂੰ ਵੀ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਇਹ ਖਤਰਨਾਕ ਡੋਰ  ਨੁਕਸਾਨਦਾਇਕ ਹੈ।ਅਕਸਰ ਅਸੀਂ ਦੇਖਦੇ ਹਾਂ ਕਿ ਕਈ ਮਾਂ-ਬਾਪ ਵੀ ਬੱਚਿਆਂ ਦੀ ਜਿੱਦ ਅੱਗੇ ਝੁਕ ਜਾਂਦੇ ਹਨ ,ਪਰ ਇਹ ਬਿਲਕੁਲ ਗਲਤ ਹੈ।ਸਮਾਜ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਜ਼ਿਲ੍ਹਾ ਪੱਧਰ ਤੇ ਜਾਂ ਸਕੂਲਾਂ ਵਿੱਚ ਪ੍ਰਿੰਸੀਪਲਾਂ ਵੱਲੋਂ ਸੈਮੀਨਾਰ ਲਗਾ ਕੇ ਬੱਚਿਆਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ  ਜਾਣਕਾਰੀ ਦਿੱਤੀ ਜਾ ਰਹੀ ਹੈ। ਨੁਮਾਇੰਦਿਆਂ ਵੱਲੋਂ ਵੀ ਲੋਕ ਸਭਾ ਵਿੱਚ ਇਹ ਮੁੱਦਾ ਬੜੇ ਹੀ ਜ਼ੋਰ ਸ਼ੋਰ ਨਾਲ ਚੁੱਕਣਾ ਚਾਹੀਦਾ ਹੈ। ਗੁਆਂਢੀ ਦੇਸ਼ ਪਾਕਿਸਤਾਨ ਦੇ ਲਾਹੌਰ ਵਿੱਚ ਪੂਰਨ ਤੌਰ ਤੇ ਪਤੰਗ ਉਡਾਉਣ ਤੇ ਪਾਬੰਦੀ ਹੈ।ਆਓ  ਰਲ-ਮਿਲ ਕੇ ਇਸ ਸਮੱਸਿਆ ਦੇ ਹੱਲ ਲਈ ਯਤਨ ਕਰੀਏ।

     ਸੰਜੀਵ ਸਿੰਘ ਸੈਣੀ, ਮੋਹਾਲੀ।7888966168

    PUNJ DARYA

    Leave a Reply

    Latest Posts

    error: Content is protected !!