12.4 C
United Kingdom
Monday, May 20, 2024

More

    ਕੈਨੇਡਾ ਸਰਕਾਰ 3 ਲੱਖ ਪਰਵਾਸੀਆਂ ਨੂੰ ਦੇਵੇਗੀ ਨਾਗਰਿਕਤਾ

    ਭਾਰਤੀਆਂ ਨੂੰ ਵੱਧ ਫ਼ਾਇਦੇ ਦੀ ਸੰਭਾਵਨਾ 

    ਓਟਵਾ / ਟਰਾਂਟੋ / ਮਨਜੀਤ ਸਿੰਘ ਸਰਾਂ / ਕੈਨੇਡਾ ਸਰਕਾਰ ਨੇ ਵਿੱਤੀ ਵਰ੍ਹੇ 2022- 2023 ਵਿੱਚ 3 ਲੱਖ ਪਰਵਾਸੀਆਂ ਨੂੰ ਕੈਨੇਡਾ ਦੀ ਨਾਗਰਿਕਤਾ ਦਾ ਟੀਚਾ ਰੱਖਿਆ ਹੈ। ਇਮੀਗਰੇਸ਼ਨ, ਰਫ਼ਿਊਜੀ ਅਤੇ ਸ਼ਿਟਿਜਨਸ਼ਿੱਪ ਨੇ ਮੀਡੀਆ ਨੂੰ ਜਾਰੀ ਪ੍ਰੈੱਸ ਨੋਟ ‘ਚ ਦੱਸਿਆ ਹੈ ਕਿ ਇਸ ਵਰ੍ਹੇ ਕੁੱਲ 2,85,000 ਅਰਜ਼ੀਆਂ ਤੇ ਅਮਲ ਸ਼ੁਰੂ ਕੀਤਾ ਹੈ। ਇਸ ਤੋਂ ਇਲਾਵਾ 31 ਮਾਰਚ 2023 ਤੱਕ 3 ਲੱਖ ਹੋਰ ਪਰਵਾਸੀਆਂ ਨੂੰ ਦੇਸ਼ ਦੀ ਨਾਗਰਿਕਤਾ ਦਿੱਤੀ ਜਾ ਸਕਦੀ ਹੈ। ਉਨਾਂ ਨੇ ਦੱਸਿਆ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ 2023 ਦੇ ਅਖੀਰ ਤੱਕ ਨਾਗਰਿਕਤਾ ਲਈ ਆਨ ਲਾਈਨ ਅਪਲਾਈ ਕਰ ਸਕਦੇ ਹਨ। ਕਰੋਨਾ ਮਹਾਂਮਾਰੀ ਤੋਂ ਪਹਿਲਾਂ 2019-2020 ਨਾਲ਼ੋਂ ਇਹ ਬੁਹਤ ਵੱਡਾ ਟੀਚਾ ਹੈ। ਪਿੱਛਲੇ ਵਰ੍ਹੇ 2021 ‘ਚ ਸਿਰਫ 35,000 ਲੋਕਾਂ ਨੂੰ ਹੀ ਕੈਨੇਡਾ ਦੀ ਨਾਗਰਿਕਤਾ ਦਿੱਤੀ ਗਈ ਸੀ। ਇਸ ਵਾਰ ਇਹ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ ਕਿ ਇਸ ਵਰ੍ਹੇ ਭਾਰਤੀਆਂ ਨੂੰ ਵੱਧ ਨਾਗਰਿਕਤਾ ਮਿਲਣ ਦੀ ਆਸ ਹੈ। ਅੰਕੜਿਆਂ ਮੁਤਾਬਿਕ 2021 ‘ਚ ਇੱਕ ਲੱਖ ਭਾਰਤੀ ਆਰਜ਼ੀ ਵਿਦੇਸ਼ੀ ਵਰਕਰ ਪ੍ਰੋਗਰਾਮ ਤਹਿਤ ਕੈਨੇਡਾ ਆਏ ਸਨ ਅਤੇ ਇਸ ਪ੍ਰੋਗਰਾਮ ਤਹਿਤ 1,30,000 ਵਰਕ ਪ੍ਰਮਟ ਜਾਰੀ ਕੀਤੇ ਗਏ ਸਨ। ਇਸ ਸਮੇਂ ਕੈਨੇਡਾ ‘ਚ 6,22,000 ਤੋਂ ਜ਼ਿਆਦਾ ਵਿਦੇਸ਼ੀ ਵਿਦਿਆਰਥੀ ਹਨ। ਜਿੰਨਾਂ ‘ਚ ਪਿੱਛਲੇ ਸਾਲ 31 ਦਸੰਬਰ ਤੱਕ 2,17,410 ਭਾਰਤੀ ਵਿਦਿਆਰਥੀ ਸਨ। ਕੈਨੇਡਾ’ਚ ਕਾਮਿਆਂ ਦੀ ਘਾਟ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਆਉਂਦੇ ਸਾਲਾਂ ਵਿੱਚ ਭਾਰਤੀ ਕੰਮ ਤੇ ਪੜ੍ਹਾਈ ਲਈ ਵੱਡੀ ਗਿਣਤੀ ਵਿੱਚ ਕੈਨੇਡਾ ਆ ਸਕਣਗੇ। ਇਸ ਵਿੱਤੀ ਵਰ੍ਹੇ 2022-2023 ‘ਚ ਭਾਰਤੀਆਂ ਦੀਆਂ ਉਮੀਦਾਂ ਭਾਰੀ ਬੂਰ ਪੈ ਸਕਦਾ ਤੇ ਕੁੱਲ ਮਿਲਾ ਕੇ ਭਾਰਤੀਆਂ ਲਈ ਇਹ ਵਰ੍ਹਾ ਵਧੀਆ ਜਾਣ ਦੀ ਸੰਭਾਵਨਾ ਹੈ।

    Punj Darya

    Leave a Reply

    Latest Posts

    error: Content is protected !!