ਈਪਰ, ਬੈਲਜ਼ੀਅਮ (ਪ੍ਰਗਟ ਸਿੰਘ ਜੋਧਪੁਰੀ) ਪਾਵਰਲਿਫਟਿੰਗ ਦੀਆਂ ਦੁਨੀਆਂ ਵਿੱਚ ਬਹੁਤ ਸਾਰੇ ਇਨਾਮ ਜੇਤੂ ਸ੍ਰੀ ਤੀਰਥ ਰਾਮ ਨੇ ਪਿਛਲੇ ਦਿਨੀ ਇਟਲੀ ਦੇ ਸ਼ਹਿਰ ਰੀਵਾ ਦਾ ਗਾਰਦਾ ਵਿੱਚ ਹੋਈ ਯੂਰਪੀਨ ਚੈਂਪੀਅਨਸਿ਼ੱਪ ਵਿੱਚ 50 ਸਾਲਾਂ ਉਮਰ ਵਰਗ ਵਿੱਚ ਪਹਿਲਾ ਸਥਾਨ ਅਤੇ ਬਾਕੀ ਵਰਗਾਂ ਵਿੱਚ ਦੂਸਰਾ ਇਨਾਮ ਜਿੱਤਿਆ ਹੈ। ਬੈਲਜ਼ੀਅਮ ਵਾਸੀ ਤੀਰਥ ਰਾਮ ਪਿਛਲੇ ਸਮੇਂ ਦੌਰਾਂਨ ਬੈਲਜ਼ੀਅਮ ਚੈਂਪੀਅਨ ਅਤੇ ਵਿਸ਼ਵ ਚੈਂਪੀਅਨ ਬਣਨ ਦੇ ਨਾਲ-ਨਾਲ ਕਨੋਕੇ ਸ਼ਹਿਰ ਦੇ ਸਰਬੋਤਮ ਤਿੰਨ ਖਿਡਾਰੀਆਂ ਵਿੱਚ ਦੋ ਵਾਰ ਨਾਂਮਜਦ ਹੋ ਚੁੱਕੇ ਹਨ। ਤੀਰਥ ਦੀਆਂ ਇਹਨਾਂ ਪ੍ਰਾਪਤੀਆਂ ਨਾਲ ਬੈਲਜ਼ੀਅਮ ਵਸਦੇ ਪੰਜਾਬੀ ਭਾਈਚਾਰੇ ਦਾ ਨਾਂਮ ਰੌਸਨ ਹੋਇਆ ਹੈ।
