ਲਖਵਿੰਦਰ ਸਿੰਘ ਕੋਟਸੁਖੀਆ
ਔਖੇ ਸਮੇਂ ‘ਚ ਕੋਈ ਨਾ ਖੜ੍ਹਦਾ ਪੁਲਿਸ ਹੀ ਦਿੰਦੀ ਪਹਿਰਾ,
ਮੇਰੀ ਗੱਲ ‘ਤੇ ਯਕੀਨ ਨੀ ਆਉਂਦਾ ਵੇਖ ਲਵੋ ਜਾ ਕੇ ਸ਼ਹਿਰਾਂ।
ਹਰ ਥਾਂ ‘ਤੇ ਹੀ ਗਹਿਰੀਆਂ ਨਜਰਾਂ ਹੋ ਨਾ ਜਾਵਣ ਵਾਕੇ,
ਜਾਨ ਤਲੀ ‘ਤੇ ਰੱਖਕੇ ਸੇਵਾ ਕਰਦੇ ਪੰਜਾਬ ਪੁਲਿਸ ਦੇ ਕਾਕੇ।
ਪੈ ਜਾਵੇ ਜਦ ਭਾਰੀ ਮੁਸੀਬਤ ਵਾਂਗ ਤੂਫਾਨਾਂ ਖੜਦੇ,
ਪਾਣੀ ਜੇ ਸਿਰ ਤੋਂ ਲੰਘਜੇ ਫਿਰ ਲਫੇੜਾ ਧਰਦੇ।
ਮੁੰਡੀਹਰਪੁਣੇ ਨੂੰ ਨੱਥ ਏ ਪਾਈ ਜੋ ਬੁਲਟ ‘ਤੇ ਪਾਉਣ ਪਟਾਕੇ,
ਜਾਨ ਤਲੀ ਤੇ ਰੱਖਕੇ ਸੇਵਾ ਕਰਦੇ ਪੰਜਾਬ ਪੁਲਿਸ ਦੇ ਕਾਕੇ।
ਸਭ ਤੋਂ ਔਖਾ ਹੁੰਦਾ ਕੰਮ ਏ ਵੱਡੀ ਭੀੜ ਦਾ ਧਰਨਾ,
ਛਲਾਰੂ ਕਰਦੇ ਪੱਥਰਬਾਜੀ ਪਤਾ ਨੀ ਜੀਨਾ ਕੇ ਮਰਨਾ।
ਟਰੈਫਿਕ ਨੂੰ ਕਿਵੇਂ ਕੰਟਰੋਲ ਏ ਕਰਨਾ ਥਾਂ ਥਾਂ ਲਾਕੇ ਨਾਕੇ।
ਜਾਨ ਤਲੀ ਤੇ ਰੱਖਕੇ ਸੇਵਾ ਕਰਦੇ ਪੰਜਾਬ ਪੁਲਿਸ ਦੇ ਕਾਕੇ।
ਪੰਜੇ ਉਂਗਲਾਂ ਇੱਕੇ ਸਾਰ ਨਾ ਕਈ ਉਗਲਦੇ ਜਹਿਰਾਂ,
ਔਖੀ ਘੜੀ ਮਹਾਂਮਾਰੀ ਚ ਹੰਡਾਉਂਦੇ ਤਿੱਖੜ ਦੁਪਹਿਰਾਂ।
ਸਿਜਦਾ ਉਹਨਾਂ ਵੀਰਾਂ ਨੂੰ ਵੰਡਿਆ ਘਰ ਘਰ ਰਾਸ਼ਨ ਜਾਕੇ।
ਜਾਨ ਤਲੀ ਤੇ ਰੱਖਕੇ ਸੇਵਾ ਕਰਦੇ ਪੰਜਾਬ ਪੁਲਿਸ ਦੇ ਕਾਕੇ।
ਸਭ ਤੋਂ ਔਖੀ ਹੁੰਦੀ ਯਾਰੋ ਪੰਜਾਬ ਪੁਲਿਸ ਦੀ ਡਿਊਟੀ,
ਅੱਧੀ ਰਾਤ ਨੂੰ ਵੱਜਜੇ ਹਾਕ ਜਾਨ ਬੜੀ ਏ ਕਸੂਤੀ।
ਡਿਊਟੀ ਦਾ ਕੋਈ ਸਮਾਂ ਨੀ ਲਖਵਿੰਦਰਾ ਇਹੀ ਪਿੱਟ ਸਿਆਪੇ।
ਜਾਨ ਤਲੀ ‘ਤੇ ਰੱਖਕੇ ਸੇਵਾ ਕਰਦੇ ਪੰਜਾਬ ਪੁਲਿਸ ਦੇ ਕਾਕੇ।

ਲਖਵਿੰਦਰ ਸਿੰਘ ਕੋਟਸੁਖੀਆ
(9914427503)