ਪਟਿਆਲਾ, (ਪੰਜ ਦਰਿਆ ਬਿਊਰੋ)
ਕਰੋਨਾਂ ਪਾਜੀਟਿਵ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀਆਂ ਹੁਣੇ ਆਈਆਂ ਰਿਪੋਰਟਾਂ ਮੁਤਾਬਿਕ 6 ਨਵੇਂ ਕੇਸ ਪਾਜੀਟਿਵ ਆ ਗਏ ਹਨ, ਇਨ੍ਹਾਂ ਕਰਕੇ ਹੁਣ ਪਟਿਆਲਾ ਜ਼ਿਲੇ ਵਿੱਚ ਪਾਜੀਟਿਵ ਮਰੀਜ਼ਾਂ ਦੀ ਗਿਣਤੀ 55 ਹੋ ਗਈ ਹੈ। ਨਵੇਂ ਆਏ ਸਾਰੇ ਕੇਸ ਰਾਜਪੁਰਾ ਸ਼ਹਿਰ ਨਾਲ ਸਬੰਧਤ ਹਨ। ਇਹ ਪੁਸ਼ਟੀ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਨੇ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ 400 ਦੇ ਕਰੀਬ ਸੈਪਲ ਭੇਜੇ ਸਨ, ਜਿਨ੍ਹਾਂ ਵਿਚੋਂ 35 ਰਿਪੋਰਆਂ ਬਾਕੀ ਰਹਿੰਦੀਆਂ ਸਨ ਜੋ ਕਿ ਆ ਗਈਆਂ ਹਨ ਅਤੇ ਇਨ੍ਹਾਂ ਵਿਚੋਂ 6 ਹੋਰ ਪਾਜੀਟਿਵ ਆ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤਰਾਂ ਜਿਥੇ ਰਾਜਪੁਰਾ ਵਿਚ ਕੇਸਾਂ ਦੀ ਗਿਣਤੀ 36 ਹੋ ਗਈ ਹੈ, ਉਥੇ ਹੀ ਪਟਿਆਲਾ ਜ਼ਿਲੇ ਵਿਚ ਕੇਸਾਂ ਦੀ ਗਿਣਤੀ 55 ਹੋ ਗਈ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਜ਼ਿਲਾ ਮੈਜਿਸਟਰੇਟ ਕੁਮਾਰ ਅਮਿਤ ਵੱਲੋਂ ਇਹਤਿਆਤ ਵਜੋਂ ਰਾਜਪੁਰਾ ਨੂੰ ਬਫਰ ਜ਼ੋਨ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ। ਹੁਣ ਰਾਜਪੁਰਾ ਵਿਚ ਸਿਰਫ ਅਨਾਜ ਮੰਡੀ ਅਤੇ ਪੈਟਰੋਲ ਪੰਪ ਹੀ ਖੁਲਣ ਦੀ ਇਜਾਜ਼ਤ ਦਿਤੀ ਗਈ ਹੈ ਤੇ ਸ਼ਹਿਰ ਨੂੰ ਪੂਰੀ ਤਰ੍ਹਾਂ ਨਾਕਾਬੰਦੀ ਕਰਕੇ ਸੀਲ ਕਰ ਦਿੱਤਾ ਹੈ। ਕਿਸੇ ਨੂੰ ਵੀ ਰਾਜਪੁਰਾ ਤੋਂ ਬਾਹਰ ਜਾਣ ਜਾਂ ਰਾਜਪੁਰਾ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜ਼ਰੂਰੀ ਵਸਤਾਂ ਘਰਾਂ ਵਿਚ ਹੀ ਸਪਲਾਈ ਕਰਵਾਈਆਂ ਜਾਣਗੀਆਂ।