ਬਰਨਾਲਾ (ਲਿਆਕਤ ਅਲੀ,ਦੀਪ ਬਾਵਾ )

ਦੁਨੀਆ ਭਰ ਵਿੱਚ ਫੈਲੀ ਕੋਰੋਨਾ ਵਾਇਰਸ (ਕੋਵਿਡ 19) ਭਿਆਨਕ ਮਹਾਂਮਾਰੀ ਦੇ ਚਲਦਿਆਂ ਦੁਨੀਆ ਭਰ ਵਿੱਚ ਲਗਾਤਾਰ ਮੌਤਾਂ ਹੋ ਰਹੀਆਂ ਹਨ। ਉੱਥੇ ਹੀ ਭਾਰਤ ਵਿੱਚ ਵੀ ਕੌਰੋਨਾ ਵਾਇਰਸ (ਕੋਵਿਡ 19) ਲਗਾਤਾਰ ਆਪਣੇ ਪੈਰ ਪਰਸਾ ਰਿਹਾ ਹੈ। ਜਿਸ ਦੇ ਚਲਦਿਆਂ ਆਉਣ ਵਾਲੇ ਦਿਨਾਂ ਵਿੱਚ ਦੇਸ਼ ਵਿੱਚ ਖੂਨ ਦੀ ਕਮੀਂ ਹੋ ਸਕਦੀ ਹੈ। ਜਿਸ ਦੀ ਭਰਪਾਈ ਨੌਜੁਆਨਾਂ ਵੱਲੋਂ ਖੂਨ ਦਾਨ ਕਰ ਕੇ ਕੀਤੀ ਜਾ ਸਕਦੀ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਪੱਤਰਕਾਰ ਕਰਨ ਬਾਵਾ ਅਤੇ ਪੱਤਰਕਾਰ ਲਿਆਕਤ ਅਲੀ ਨੇ ਸਾਂਝੇ ਤੌਰ ਤੇ ਕੀਤਾ। ਅੱਗੇ ਉਹਨਾਂ ਕਿਹਾ ਕਿ ਜੇਕਰ ਦੇਸ਼ ਦਾ ਨੌਜੁਆਨ ਆਪਣਾ ਫਰਜ ਸਮਝ ਕੇ ਸਮੇਂ ਸਮੇਂ ਤੇ ਖੂਨ ਦਾਨ ਕਰਦਾ ਰਹੇ ਤਾਂ ਦੇਸ਼ ਅੰਦਰ ਖੂਨ ਦੀ ਕਮੀਂ ਕਾਰਨ ਕੋਈ ਵੀ ਮੌਤ ਨਾ ਹੋਵੇ।
ਇਸ ਦੇ ਨਾਲ ਹੀ ਬਲੱਡ ਬੈਂਕ ਦੇ ਕਰਮਚਾਰੀ ਸ੍ਰੀ ਖੁਸਵੰਤ ਭਰਬਾਕਰ ਨੇ ਕਿਹਾ ਕਿ ਨੌਜੁਆਨਾਂ ਨੂੰ ਖੂਨ ਦਾਨ ਕਰਨਾ ਦੇਸ਼ ਪ੍ਰਤੀ ਆਪਣਾ ਫਰਜ਼ ਸਮਝਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਖੂਨ ਦਾਨ ਕਰਨ ਨਾਲ ਸਰੀਰ ਉੱਪਰ ਕੋਈ ਵੀ ਮਾਡ਼ਾ ਪ੍ਰਭਾਵ ਨਹੀਂ ਪੈਂਦਾ ਹੈ। ਅਤੇ ਨਾ ਹੀ ਖੂਨ ਦਾਨੀ ਨੂੰ ਖੂਨ ਦਾਨ ਕਰਨ ਤੋਂ ਬਾਅਦ ਕੋਈ ਵੀ ਪ੍ਰੇਸ਼ਾਨੀ ਆਉਂਦੀ ਹੈ। ਅੱਗੇ ਬੋਲਦਿਆਂ ਉਹਨਾਂ ਕਿਹਾ ਕਿ ਦੇਸ਼ ਦੇ ਨੌਜੁਆਨਾਂ ਦਾ ਖੂਨ ਦਾਨ ਕਰਨਾ ਵੀ ਇਕ ਤਰ੍ਹਾਂ ਨਾਲ ਦੇਸ਼ ਭਗਤੀ ਕਰਨ ਵਾਂਗ ਹੈ।