
ਮਲੇਰਕੋਟਲਾ, 27 ਜੁਲਾਈ (ਥਿੰਦ)-ਸੀ.ਬੀ. ਐਸ.ਈ ਬੋਰਡ ਦਾ ਓਏਸਿਸ ਪਬਲਿਕ ਸਕੂਲ ਮਲੇਰਕੋਟਲਾ ਦੇ ਵਿਦਿਆਰਥੀਆਂ ਦਾ 10ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੈਅਰਮਨ ਮੁਹੰਮਦ ਸਲੀਮ ਨੇ ਦੱਸਿਆ 10ਵੀਂ ਜਮਾਤ ਵਿਚ ਮੁਹੰਮਦ ਉਜ਼ੈਫ ਪੁੱਤਰ ਮੁਹੰਮਦ ਯਾਕੂਬ ਨੇ 92 ਫੀਸਦੀ ਅੰਕ ਹਾਸਿਲ ਕਰਕੇ ਪਹਿਲਾ, ਸਾਮੀਆ ਪੁੱਤਰੀ ਅਬਦੁਲ ਲਤੀਫ ਨੇ 90 ਫੀਸਦੀ ਅੰਕਾਂ ਨਾਲ ਦੂਜਾ, ਅਯਰਾ ਪੁੱਤਰੀ ਅਰਸ਼ਦ ਅਲੀ ਨੇ 89.4 ਫੀਸਦੀ ਨਾਲ ਤੀਜਾ, ਮਰੀਯਮ ਪੁਤੱਰੀ ਸ਼ਾਹਿਦ ਨੂਰ ਅਤੇ ਤਾਹਾ ਪੁੱਤਰੀ ਮੁਹੰਮਦ ਸ਼ਾਹਿਦ ਨੇ ਕ੍ਮਵਾਰ ਚੌਥਾ ਸਥਾਨ (87 ਫੀਸਦੀ) ਹਾਸਲ ਕੀਤਾ। ਮਾਨ ਵਾਲੀ ਗੱਲ ਇਹ ਹੈ ਕਿ ਇਸ ਜਮਾਤ ਦੀ ਸਾਨੀਆ ਨੇ ਪੰਜਾਬੀ ਵਿਸ਼ੇ ਵਿੱਚ 100 ‘ਚੋਂ 100 ਅੰਕ ਲਏ।ਇਸ ਮੌਕੇ ਡਾਇਰੈਕਟਰ ਡਾਕਟਰ ਰੇਹਾਨਾ ਸਲੀਮ ਤੇ ਪ੍ਰਿੰਸੀਪਲ ਰਿਫ੍ਹਤ ਵਹਾਬ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਮਿਠਾਈ ਖਿਲਾ ਕੇ ਇਸ ਖੁਸ਼ੀ ਨੂੰ ਸਾਂਝਾ ਕੀਤਾ। ਡਾਇਰੈਕਟਰ ਰੇਹਾਨਾ ਸਲੀਮ ਨੇ ਬੱਚਿਆਂ ਦੀ ਭਵਿੱਖ ਵਿੱਚ ਹਰ ਤਰਾਂ ਦੀ ਸਹਾਇਤਾ ਕਰਨ ਦਾ ਵਾਅਦਾ ਕੀਤਾ।ਚੇਅਰਮੈਨ ਐਡਵੋਕੇਟ ਮੁਹੰਮਦ ਸਲੀਮ ਨੇ ਸਮੂਹ ਸਟਾਫ਼, ਵਿਦਿਆਰਥੀਆਂ,ਉਹਨਾਂ ਦੇ ਮਾਪਿਆਂ ਨੂੰ ਇਸ ਸ਼ਾਨਦਾਰ ਨਤੀਜੇ ਲਈ ਮੁਬਾਰਕਬਾਦ ਦਿੱਤੀ।