
ਮਾਲੇਰਕੋਟਲਾ, 27 ਜੁਲਾਈ (ਥਿੰਦ)- ਮਾਲੇਰਕੋਟਲਾ ਤੋਂ ਨੌਧਰਾਣੀ ਹੁੰਦੇ ਹੋਏ ਦਰਜਨਾਂ ਦੇ ਕਰੀਬ ਪਿੰਡਾਂ ਨੂੰ ਜੋੜਦੇ ਨੌਧਰਾਣੀ ਪੁਲ ਦੀ ਖਸਤਾ ਹੋਈ ਹਾਲਤ ਅਤੇ ਲੋਕਾਂ ਦੀ ਵੱਡੀ ਮੰਗ ਨੂੰ ਦੇਖਦਿਆਂ ਅੱਜ ਹਲਕਾ ਵਿਧਾਇਕ ਡਾ. ਜਮੀਲ ਉਰ ਰਹਿਮਾਨ ਅਤੇ ਫਰਿਆਲ ਰਹਿਮਾਨ ਪਤਨੀ ਵਿਧਾਇਕ ਨੇ ਦੋ ਕਰੋੜ ਦੇ ਕਰੀਬ ਲਾਗਤ ਨਾਲ ਬਨਣ ਵਾਲੇ ਪੁਲ ਦਾ ਉਦਘਾਟਨ ਕੀਤਾ। ਇਸ ਮੌਕੇ ਡਾ. ਰਹਿਮਾਨ ਨੇ ਕਿਹਾ ਲੰਮੇ ਸਮੇਂ ਤੋਂ ਵੱਖ-ਵੱਖ ਪਿੰਡਾਂ ਨਾਲ ਜੁੜੇ ਲੋਕਾਂ ਨੂੰ ਮਾਲੇਰਕੋਟਲਾ ਆਉਣ ਜਾਣ ਸਮੇਂ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਇਸ ਪੁਲ ਦੀ ਹਾਲਤ ਬਹੁਤ ਖਸਤਾ ਉਹ ਚੁੱਕੀ ਸੀ ਅਤੇ ਇਹ ਪੁਲ ਦਹਾਕਿਆਂ ਤੋਂ ਬਣਿਆ ਸੀ ਅਤੇ ਹਮੇਸ਼ਾ ਇਸ ਪੁਲ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਹਾਦਸੇ ਦਾ ਡਰ ਬਣਿਆ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਤੋਂ ਮੁੱਖ ਸ਼ਹਿਰਾਂ ਨੂੰ ਜਾਣ ਵਾਲੇ ਵਾਹਨ ਇਸ ਪੁਲ ਤੋਂ ਦੀ ਹੀ ਹੋਕੇ ਲੰਘਦੇ ਸਨ। ਇਸ ਮੌਕੇ ਚੋਧਰੀ ਸ਼ਮਸ਼ੂਦੀਨ, ਯੂਥ ਆਗੂ ਕਰਮਜੀਤ ਸਿੰਘ ਕੁਠਾਲਾ, ਐਕਸੀਅਨ ਬਲਵਿੰਦਰ ਸਿੰਘ, ਐਸ.ਡੀ.ਓ ਬੀਰ ਦਵਿੰਦਰ ਸਿੰਘ ਤੇ ਜੋਈ ਬਲਪ੍ਰੀਤ ਸਿੰਘ ਤੋਂ ਇਲਾਵਾ ਮੁਹੰਮਦ ਅਸ਼ਰਫ ਠੇਕੇਦਾਰ, ਦਰਸ਼ਨ ਸਿੰਘ ਦਰਦੀ, ਅਬਦੁੱਲ ਸ਼ਕੂਰ ਕਿਲ੍ਹਾ, ਮੁਹੰਮਦ ਸੱਦੀਕ ਭੱਟੀ, ਅਸ਼ਰਫ ਗੋਪੀ, ਸ਼ਮਸ਼ਾਦ ਜੁਬੈਰੀ, ਇਮਤਿਆਜ ਅਲੀ, ਮੁਹੰਮਦ ਬਾਬੂ ਆੜਤੀਆ ਤੇ ਭੋਲਾ ਸੰਗਰੂਰ ਵਾਲਾ ਤੇ ਹੋਰ ਆਪ ਵਰਕਰ ਮੌਜੂਦ ਸਨ।