ਮਲੇਰਕੋਟਲਾ, 27 ਜੁਲਾਈ (ਥਿੰਦ)-ਸਥਾਨਕ ਡੀ.ਐੱਸ.ਪੀ ਦਫਤਰ ਮਲੇਰਕੋਟਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਥਾਣਾ ਸਿਟੀ- 1 ਮਲੇਰਕੋਟਲਾ ਵਿਖੇ ਯੂਨਸ ਮੁਹੰਮਦ ਪੁੱਤਰ ਹਨੀਸ ਮੁਹੰਮਦ ਵਾਸੀ ਮਲੇਰਕੋਟਲਾ ਵਲੋਂ ਬਰਖਿਲਾਫ ਵਿਸ਼ੇਸ਼ ਕਟਾਰੀਆ ਪੁੱਤਰ ਅਸ਼ੋਕ ਕਟਾਰੀਆ ਵਾਸੀ ਨੋਰਥ ਵੈਸਟ 4/9 ਸੈਕਟਰ 7 ਰੋਹਿਨੀ ਨਵੀੰ ਦਿੱਲੀ ਅਤੇ ਵਿਸੂਲਾ ਗੁਲਿਆਨੀ ਪੁੱਤਰੀ ਅਸ਼ੋਕ ਕਟਾਰੀਆ ਵਾਸੀ ਦਿੱਲੀ ਦੇ ਭਾਰਤ ਖ਼ਿਲਾਫ਼ ਦਿੱਤੀ ਦਰਖਾਸਤ ਤਹਿਤ ਉਕਤ ਦੋਵੇਂ ਵਿਅਕਤੀਆਂ ਖਿਲਾਫ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਗਦੀਸ਼ ਬਿਸ਼ਨੋਈ ਐੱਸ.ਪੀ ਇਨਵੈਸਟੀਗੇਸ਼ਨ ਮਲੇਰਕੋਟਲਾ ਨੇ ਦੱਸਿਆ ਕਿ ਉਕਤ ਵਿਅਕਤੀ ਬੂਟ ਵੇਚਣ ਦਾ ਕਾਰੋਬਾਰ ਕਰਦੇ ਹਨ। ਇਹ ਸਟਾਰ ਇੰਪੈਕਟ ਫੈਕਟਰੀ ਦੇ SEGA ਮਾਰਕਾ ਕੰਪਨੀ ਰਜਿਸਟਰ ਦਾ ਮਾਲ ਆਪਣੇ ਪੱਧਰ ਪਰ ਵੇਚ ਕਰ ਇਸ ਕੰਪਨੀ ਨੂੰ ਨੁਕਸਾਨ ਪਹੁੰਚਾ ਰਹੇ ਸੀ। ਇਸ ਦਰਖਾਸਤ ਦੀ ਪੜਤਾਲ ਜ਼ਿਲ੍ਹਾ ਪੁਲਿਸ ਮੁਖੀ ਮਲੇਰਕੋਟਲਾ ਵਲੋਂ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਮਲੇਰਕੋਟਲਾ ਰਾਹੀਂ ਕਰਾਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਥਾਣੇਦਾਰ ਜਨਕ ਰਾਜ ਵਲੋਂ ਮੁੱਢਲੀ ਤਫ਼ਤੀਸ਼ ਅਮਲ ਵਿਚ ਲਿਆ ਕੇ ਵਿਸ਼ੇਸ਼ ਕਟਾਰੀਆ ਪੁੱਤਰ ਅਜੌਕ ਕਟਾਰੀਆ ਨੂੰ ਗਿਰਫਤਾਰ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਵਲੋਂ ਕਾਬੂ ਕੀਤੇ ਵਿਅਕਤੀ ਪਾਸੋਂ ਸਟਾਰ ਇੰਪੈਕਟ ਕੰਪਨੀ ਮਲੇਰਕੋਟਲਾ ਦੇ ਮਾਰਕਾ SEGA ਦੇ ਯੋਗਰ ਬੂਟ 12 ਜੋੜੇ, ਸਪੋਰਟਸ ਬੂਟ 12 ਜੋੜੇ, ਫੁੱਟਵਾਲ ਸਟੱਡ 20 ਜੋੜੇ, ਆਨਲਾਈਨ ਫਲਿਪ ਕਾਰਡ ਨੂੰ ਡਲਿਵਰੀ ਕਰਨ ਸਬੰਧੀ ਬੂਟਾਂ ਦੇ 20 ਪੈਕਟ, ਬੂਟਾ ਦੇ ਅੱਪਰ 70 ਪੀਸ, ਈਵਾ ਸੂਲ 225 ਪੀਸ, ਸੈਗਾ ਬੂਟ ਸਕਰੀਨਾ 12 ਪੀਸ, ਸਟਿੱਕਰ 101 ਪੀਸ, ਸਲਿਪ ਪੈਟ, ਲੋਗੋਂ, ਡਲਿਵਰੀ ਬੂਟਾ ਚਲਾਨ, ਸੇਗਾ ਕੰਪਨੀ ਦੇ ਆਨਲਾਈਨ ਬਿੱਲ ਮਲਟੀ ਮੀਡੀਆ 32 ਪੋਸਟਰ, ਤਿਆਰ ਕਰਨ ਵਾਲੀਆਂ ਡਾਈਆਂ (ਸਾਂਚੇ) 8 ਅਤੇ ਹੋਰ ਸਾਮਾਨ ਬ੍ਰਾਮਦ ਕਰਵਾਏ ਗਏ। ਇਸਦੇ ਨਾਲ ਹੀ ਸਟੱਡ 7700 ਪੀਸ, ਯੋਗਰ ਬੂਟ 9620 ਪੀਸ, ਚੱਪਲਾਂ 595 ਪੀਸ ਬ੍ਰਾਮਦ ਹੋਏ ਉਕਤ ਸਾਮਾਨ ਦੀ ਕੁੱਲ ਕੀਮਤ 2 ਕਰੋਡ਼ 15 ਲੱਖ 5 ਹਜ਼ਾਰ 768 ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਮੁਕੱਦਮਾ ਦੀ ਤਫਤੀਸ ਅਜੇ ਜਾਰੀ ਹੈ ਤੇ ਹੋਰ ਕਾਫੀ ਸਫਲਤਾ ਮਿਲ ਸਕਦੀ ਹੈ। ਇਸ ਮੌਕੇ ਡੀ.ਐੱਸ.ਪੀ ਕੁਲਦੀਪ ਸਿੰਘ, ਥਾਣਾ ਸਿਟੀ-1 ਦੇ ਮੁਖੀ ਹਰਜਿੰਦਰ ਸਿੰਘ ਵੀ ਮੌਜੂਦ ਸਨ।
