ਫ਼ਿੰਨਲੈਂਡ 27 ਜੁਲਾਈ (ਵਿੱਕੀ ਮੋਗਾ) ਫ਼ਿੰਨਲੈਂਡ ਦੇ ਤਿਕੂਰੀਲਾ ਅਤੇ ਕੇਰਾਵਾ ਸ਼ਹਿਰ ਵਿੱਚ ਆਈ.ਸੀ.ਸੀ ਵਿਸ਼ਵ ਕੱਪ ਟੀ20 ਕਵਾਲੀਫਾਈ ਯੂਰੋਪ ਗਰੁੱਪ ਬੀ ਦੇ ਮੁਕਾਬਲਿਆਂ ਦੀ ਸ਼ੁਰੂਆਤ ਹੋਈ ਹੈ। ਇਸ ਟੂਰਨਾਮੈਂਟ ਵਿੱਚ ਯੂਰੋਪ ਦੇ 10 ਦੇਸ਼ ਭਾਗ ਲੈ ਰਹੇ ਹਨ। ਕਲ ਖੇਡੇ ਗਏ ਪਹਿਲੇ ਮੈਚ ਵਿਚ ਨਾਰਵੇ ਨੇ ਇਸਤੋਨੀਆ ਨੂੰ 10 ਵਿਕਟਾਂ ਨਾਲ ਹਰ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਜਦਕਿ ਤਿਕੂਰੀਲਾ ਦੇ ਗਰਾਉਂਡ ਵਿਚ ਖੇਡੇ ਗਏ ਪਹਿਲੇ ਮੈਚ ਵਿੱਚ ਆਸਟਰੀਆ ਨੇ ਲਕਸ਼ਮਬਰਗ ਨੂੰ 36 ਦੌੜਾਂ ਨਾਲ ਹਰਾਇਆ। ਗ਼ੌਰਤਲਬ ਰਹੇ ਕੇ ਤੀਜੇ ਉਪ-ਖੇਤਰੀ ਟੂਰਨਾਮੈਂਟ ਦਾ ਜੇਤੂ ਅਗਲੇ ਸਾਲ ਯੂਰਪ ਕੁਆਲੀਫਾਇਰ ਵਿੱਚ ਡੈਨਮਾਰਕ, ਇਟਲੀ, ਜਰਸੀ ਅਤੇ ਜਰਮਨੀ ਨਾਲ ਸ਼ਾਮਲ ਹੋਵੇਗਾ, ਨਾਲ ਹੀ ਯੂਰਪੀਅਨ ਟੀਮਾਂ ਜੋ 2022 ਟੂਰਨਾਮੈਂਟ ਦੁਆਰਾ 2024 ਕੁਆਲੀਫਾਈ ਕਰਨ ਵਿੱਚ ਅਸਫਲ ਰਹੀਆਂ ਹਨ: ਆਇਰਲੈਂਡ, ਨੀਦਰਲੈਂਡ ਅਤੇ ਸਕਾਟਲੈਂਡ। ਗਰੁੱਪ ਏ ਦੇ ਕਵਾਲੀਫਾਈ ਮੁਕਾਬਲੇ ਵੀ ਪਿਛਲੇ ਹਫ਼ਤੇ ਫ਼ਿੰਨਲੈਂਡ ਵਿਚ ਹੀ ਕਰਵਾਏ ਗਏ ਸਨ।
