ਪੰਜ ਦਰਿਆ ਬਿਊਰੋ
ਗਾਇਕ ਅਸ਼ੋਕ ਮਸਤੀ ਦੀ ਆਵਾਜ਼ ‘ਚ ਸ਼ਿੰਗਾਰਿਆ ਗੀਤ “ਹੌਸਲਾ ਨਾ ਛੱਡੀਂ” ਅਜੋਕੇ ਦੌਰ ਵਿੱਚ ਧੀਰ ਬੰਨ੍ਹਾਉਂਦਾ ਜਾਪਦਾ ਹੈ। ਡਾ. ਕੇਵਲ ਅਰੋੜਾ ਦੇ ਲਿਖੇ ਬੋਲਾਂ ਨਾਲ ਅਸ਼ੋਕ ਮਸਤੀ ਨੇ ਪੂਰਨ ਇਨਸਾਫ਼ ਕੀਤਾ ਹੈ। 31 ਕਲਾਕਾਰਾਂ ਦੇ ਚਿਹਰੇ ਇਸ ਗੀਤ ਦੇ ਵੀਡੀਓ ਵਿੱਚ ਇਕੱਠੇ ਦੇਖਣ ਨੂੰ ਮਿਲੇ ਹਨ, ਜੋ ਭਲੇ ਦਿਨਾਂ ਦੇ ਜਲਦੀ ਮੁੜ ਆਉਣ ਪ੍ਰਤੀ ਆਸਵੰਦ ਹੋਣ ਦਾ ਸੁਨੇਹਾ ਦੇ ਰਹੇ ਹਨ। ਪਾਲੀ ਭੁਪਿੰਦਰ ਸਿੰਘ ਦੇ ਇਸ ਉੱਦਮ ਨੂੰ ਜੀ ਆਇਆਂ ਨੂੰ ਕਹਿਣਾ ਬਣਦਾ ਹੈ।